Rishabh Pant: ਇੰਡੀਅਨ ਪ੍ਰੀਮੀਅਰ ਲੀਗ 2025 ਲਈ ਹੋਣ ਵਾਲੀ ਮੇਗਾ ਨਿਲਾਮੀ ਤੋਂ ਪਹਿਲਾਂ ਰਿਟੇਸ਼ਨ ਲਿਸਟ ਦਾ ਐਲਾਨ ਕੀਤਾ ਜਾਵੇਗਾ। ਮੰਨਿਆ ਜਾ ਰਿਹਾ ਹੈ ਕਿ 31 ਅਕਤੂਬਰ ਤੱਕ ਸਾਰੀਆਂ ਟੀਮਾਂ ਆਪਣੇ ਰਿਟੇਨ ਕੀਤੇ ਗਏ ਖਿਡਾਰੀਆਂ ਦੇ ਨਾਂ ਅੱਗੇ ਰੱਖ ਦੇਣਗੀਆਂ। ਹਾਲਾਂਕਿ ਇਸ ਤੋਂ ਪਹਿਲਾਂ ਹੀ ਕਈ ਟੀਮਾਂ ਵਿਚਾਲੇ ਹਲਚਲ ਮੱਚ ਗਈ ਹੈ, ਜਿਸਨੇ ਕ੍ਰਿਕਟ ਪ੍ਰੇਮੀਆਂ ਨੂੰ ਵੀ ਹੈਰਾਨ ਕਰ ਦਿੱਤਾ ਹੈ। ਦਿੱਲੀ ਕੈਪੀਟਲਸ, ਜੋ ਹਮੇਸ਼ਾ ਨੌਜਵਾਨ ਖਿਡਾਰੀਆਂ 'ਤੇ ਸੱਟਾ ਲਗਾਉਂਦੀ ਹੈ, ਇਸ ਵਾਰ ਵੀ ਕੁਝ ਅਜਿਹਾ ਹੀ ਕਰਦੀ ਨਜ਼ਰ ਆ ਸਕਦੀ ਹੈ। ਪਰ ਟੀਮ ਦੇ ਕਪਤਾਨ ਰਿਸ਼ਭ ਪੰਤ ਨੂੰ ਲੈ ਕੇ ਇੱਕ ਵੱਡਾ ਅਪਡੇਟ ਸਾਹਮਣੇ ਆਇਆ ਹੈ, ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ।


IPL 2025 ਤੋਂ ਪਹਿਲਾਂ ਰਿਸ਼ਭ ਪੰਤ 'ਤੇ ਵੱਡਾ ਅਪਡੇਟ


ਰਿਸ਼ਭ ਪੰਤ ਪਿਛਲੇ ਕੁਝ ਸੈਸ਼ਨਾਂ ਤੋਂ ਦਿੱਲੀ ਕੈਪੀਟਲਸ ਦੀ ਕਮਾਨ ਸੰਭਾਲ ਰਹੇ ਹਨ। ਹਾਲਾਂਕਿ, ਉਹ ਆਈਪੀਐਲ 2023 ਵਿੱਚ ਨਹੀਂ ਖੇਡੇ ਸੀ। ਫਿਰ ਡੇਵਿਡ ਵਾਰਨਰ ਨੇ ਕਪਤਾਨੀ ਸੰਭਾਲੀ। ਇਸ ਦੇ ਨਾਲ ਹੀ, ਆਈਪੀਐਲ 2024 ਵਿੱਚ ਵਾਪਸੀ ਤੋਂ ਬਾਅਦ, ਪੰਤ ਨੇ ਇਹ ਅਹੁਦਾ ਸੰਭਾਲਿਆ ਸੀ। ਪਰ ਹੁਣ ਖਬਰਾਂ ਆ ਰਹੀਆਂ ਹਨ ਕਿ ਰਿਸ਼ਭ ਪੰਤ ਅਗਲੇ ਸੀਜ਼ਨ 'ਚ ਦਿੱਲੀ ਕੈਪੀਟਲਸ ਦੇ ਕਪਤਾਨ ਨਹੀਂ ਹੋਣਗੇ। ਟਾਈਮਜ਼ ਆਫ ਇੰਡੀਆ ਦੀ ਰਿਪੋਰਟ ਮੁਤਾਬਕ ਰਿਸ਼ਭ ਪੰਤ ਦੇ ਇਸ ਸੀਜ਼ਨ 'ਚ ਟੀਮ ਦੀ ਅਗਵਾਈ ਕਰਨ ਦੀ ਸੰਭਾਵਨਾ ਨਹੀਂ ਹੈ। ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਰਿਸ਼ਭ ਪੰਤ ਨੇ ਖੁਦ ਕਿਹਾ ਹੈ ਕਿ ਉਨ੍ਹਾਂ ਨੂੰ ਕਪਤਾਨੀ ਲਈ ਕੰਸੀਡ ਰਨਾ ਕੀਤਾ ਜਾਵੇ। ਇਸ ਦਾ ਮਤਲਬ ਹੈ ਕਿ ਪੰਤ ਨੂੰ ਰਿਟੇਨ ਰੱਖਣ 'ਤੇ ਵੀ ਉਹ ਇਕ ਖਿਡਾਰੀ ਦੇ ਤੌਰ 'ਤੇ ਖੇਡਦੇ ਦੇਖਿਆ ਜਾ ਸਕਦਾ ਹੈ। 


Read More: Team India: ਆਸਟ੍ਰੇਲੀਆ ਦੌਰੇ ਲਈ ਟੀਮ ਇੰਡੀਆ ਦਾ ਐਲਾਨ, BCCI ਨੇ ਅਚਾਨਕ 27 ਸਾਲਾਂ ਖਿਡਾਰੀ ਨੂੰ ਬਣਾਇਆ ਕਪਤਾਨ



ਟਾਈਮਜ਼ ਆਫ ਇੰਡੀਆ ਮੁਤਾਬਕ ਇਸ ਵਾਰ ਆਰਸੀਬੀ ਰਿਸ਼ਭ ਪੰਤ ਨੂੰ ਆਪਣੀ ਟੀਮ ਦਾ ਹਿੱਸਾ ਬਣਾ ਸਕਦੀ ਹੈ। ਇਸ ਖਬਰ ਨੇ ਦਿੱਲੀ ਕੈਪੀਟਲਸ ਵਿੱਚ ਤਰਥੱਲੀ ਮਚਾ ਦਿੱਤੀ ਹੈ।


ਰਿਸ਼ਭ ਪੰਤ ਨੇ ਵੀ ਟੀਮ ਛੱਡਣ ਦੇ ਸੰਕੇਤ ਦਿੱਤੇ  


ਹਾਲ ਹੀ ਵਿੱਚ, ਰਿਸ਼ਭ ਪੰਤ ਦੀ ਇੱਕ ਪੋਸਟ ਨੇ ਟੀਮ ਨੂੰ ਛੱਡਣ ਨੂੰ ਲੈ ਕੇ ਪ੍ਰਸ਼ੰਸਕਾਂ ਵਿੱਚ ਹਲਚਲ ਤੇਜ਼ ਕਰ ਦਿੱਤੀ ਸੀ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਨਿਲਾਮੀ 'ਚ ਸ਼ਾਮਲ ਹੋਣ ਬਾਰੇ ਲਿਖਿਆ ਸੀ। ਦਰਅਸਲ, ਆਪਣੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਸ਼ੇਅਰ ਕਰਦੇ ਹੋਏ ਪੰਤ ਨੇ ਲਿਖਿਆ ਸੀ, 'ਜੇਕਰ ਮੈਂ ਨਿਲਾਮੀ ਵਿਚ ਜਾਂਦਾ ਹਾਂ, ਤਾਂ ਮੈਂ ਵਿਕਾਂਗਾ ਜਾਂ ਨਹੀਂ, ਜੇਕਰ ਹਾਂ, ਤਾਂ ਕਿੰਨੇ ਵਿੱਚ। ਇਸ ਪੋਸਟ ਦੇ ਸਾਹਮਣੇ ਆਉਣ ਤੋਂ ਬਾਅਦ ਕਿਆਸ ਲਗਾਏ ਜਾ ਰਹੇ ਹਨ ਕਿ ਰਿਸ਼ਭ ਪੰਤ ਦਿੱਲੀ ਕੈਪੀਟਲਸ ਦਾ ਸਾਥ ਛੱਡ ਸਕਦੇ ਹਨ। ਇਸ ਦੇ ਨਾਲ ਹੀ, ਕੁਝ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਰਿਸ਼ਭ ਪੰਤ ਅਤੇ ਦਿੱਲੀ ਕੈਪੀਟਲਸ ਵਿਚਾਲੇ ਇਸ ਸਮੇਂ ਸਭ ਕੁਝ ਠੀਕ ਨਹੀਂ ਹੈ।


ਦੱਸ ਦੇਈਏ ਕਿ IPL 2021 ਦੌਰਾਨ ਰਿਸ਼ਭ ਪੰਤ ਨੂੰ ਦਿੱਲੀ ਕੈਪੀਟਲਜ਼ ਟੀਮ ਦਾ ਕਪਤਾਨ ਬਣਾਇਆ ਗਿਆ ਸੀ। ਉਨ੍ਹਾਂ ਨੇ ਸ਼੍ਰੇਅਸ ਅਈਅਰ ਦੀ ਜਗ੍ਹਾ ਲਈ ਸੀ। ਸ਼੍ਰੇਅਸ ਅਈਅਰ ਸੱਟ ਕਾਰਨ ਸੀਜ਼ਨ ਤੋਂ ਬਾਹਰ ਹੋ ਗਏ ਸੀ। ਸ਼੍ਰੇਅਸ ਅਈਅਰ ਦੀ ਵਾਪਸੀ ਤੋਂ ਬਾਅਦ ਵੀ ਪੰਤ ਨੇ ਕਪਤਾਨੀ ਜਾਰੀ ਰੱਖੀ ਅਤੇ ਪਿਛਲੇ ਸੀਜ਼ਨ ਵਿੱਚ ਵੀ ਉਹ ਸੱਟ ਤੋਂ ਉਭਰਨ ਤੋਂ ਬਾਅਦ ਕਪਤਾਨ ਦੇ ਰੂਪ ਵਿੱਚ ਆਈਪੀਐਲ ਵਿੱਚ ਵਾਪਸੀ ਕੀਤੀ ਸੀ।