✕
  • ਹੋਮ

ਕਮਾਈ ਪੱਖੋਂ ਧੋਨੀ-ਰੋਹਿਤ ਤੋਂ ਕਾਫੀ ਪਿੱਛੇ ਹੈ ਕਿੰਗ ਕੋਹਲੀ

ਏਬੀਪੀ ਸਾਂਝਾ   |  07 Apr 2018 02:14 PM (IST)
1

ਵਿਦੇਸ਼ੀ ਖਿਡਾਰੀਆਂ ਵਿੱਚ ਸਾਊਥ ਅਫਰੀਕਾ ਦਾ ਏ.ਬੀ. ਡਿਵਿਲਿਅਰਸ ਸਭ ਤੋਂ ਵੱਧ (69.51 ਕਰੋੜ) ਕਮਾਉਣ ਵਾਲਾ ਖਿਡਾਰੀ ਹੈ। ਉਸ ਤੋਂ ਬਾਅਦ ਆਸਟਰੇਲੀਆ ਦੇ ਸ਼ੇਨ ਵਾਟਸਨ (69.13 ਕਰੋੜ) ਦਾ ਨੰਬਰ ਆਉਂਦਾ ਹੈ।

2

ਆਈ.ਪੀ.ਐਲ. ਦੇ 11 ਸਾਲਾਂ ਵਿੱਚ ਖਿਡਾਰੀਆਂ ਦੀਆਂ ਤਨਖਾਹਾਂ ’ਤੇ ਫ੍ਰੇਂਚਾਈਜ਼ੀ ਟੀਮਾਂ ਨੇ ਲਗਪਗ 4,284 ਕਰੋੜ ਰੁਪਏ ਤੋਂ ਜ਼ਿਆਦਾ ਖ਼ਰਚ ਕੀਤਾ ਹੈ। ਇਸ ਦੌਰਾਨ ਕੁੱਲ 694 ਕ੍ਰਿਕਟਰਾਂ ਨਾਲ ਕੰਟਰੈਕਟ ਕੀਤੇ ਗਏ। ਇਨ੍ਹਾਂ ’ਚੋਂ 426 ਭਾਰਤੀ ਕ੍ਰਿਕਟਰ ਸ਼ਾਮਲ ਹਨ ਜਿਨ੍ਹਾਂ ਲਗਪਗ 23.54 ਅਰਬ ਰੁਪਏ ਦਾ ਕੰਟਰੈਕਟ ਕੀਤਾ ਹੈ, ਜੋ ਆਈ.ਪੀ.ਐਲ. ਵਿੱਚ ਖਿਡਾਰੀਆਂ ਦੀ ਕੁੱਲ ਤਨਖ਼ਾਹ ਦਾ ਲਗਪਗ 55 ਫ਼ੀ ਸਦੀ ਹੈ।

3

ਕੋਹਲੀ ਨੇ ਹੁਣ ਤਕ ਆਈ.ਪੀ.ਐਲ. ਤੋਂ ਹੁਣ ਤਕ 92.20 ਕਰੋੜ ਰੁਪਏ ਕਮਾਏ ਹਨ। ਉਸ ਤੋਂ ਬਾਅਦ ਯੁਵਰਾਜ ਸਿੰਘ (83.60 ਕਰੋੜ) ਤੇ ਸੁਰੇਸ਼ ਰੈਨਾ (77.74 ਕਰੋੜ) ਦਾ ਨੰਬਰ ਆਉਂਦਾ ਹੈ।

4

ਜਾਣਕਾਰੀ ਮੁਤਾਬਕ 2008 ਵਿੱਚ ਆਈ.ਪੀ.ਐਲ. ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤਕ ਰੌਇਲ ਚੈਲੇਂਜਰਸ ਬੰਗਲੌਰ ਵੱਲੋਂ ਖੇਡਣ ਵਾਲੇ ਕੋਹਲੀ ਕਮਾਈ ਦੀ ਇਸ ਦੌੜ ਵਿੱਚ ਗੌਤਮ ਗੰਭੀਰ (94.62 ਕਰੋੜ) ਤੋਂ ਬਾਅਦ ਚੌਥੇ ਨੰਬਰ ’ਤੇ ਹੈ।

5

ਇਹ ਜਾਣਕਾਰੀ ਪ੍ਰੋਫੈਸ਼ਨਲ ਪਲੇਅਰਸ ਦੀ ਤਨਖ਼ਾਹ ਗਿਣਨ ਵਾਲੇ ‘ਮਨੀਬਾਲ’ ਤੋਂ ਮਿਲੀ ਜਿਸ ਦੀ ਰਿਪੋਰਟ ਇੰਡੀਆਸਪੋਰਟਜ਼.ਸੀਓ ਨੇ ਜਾਰੀ ਕੀਤੀ ਹੈ।

6

ਧੋਨੀ ਤੋਂ ਬਾਅਦ ਮੁੰਬਈ ਇੰਡੀਅਨਜ਼ ਦੇ ਕਪਤਾਨ ਰੋਹਿਤ ਸ਼ਰਮਾ ਦਾ ਨੰਬਰ ਆਉਂਦਾ ਹੈ ਜਿਸ ਨੇ ਹੁਣ ਤਕ ਆਈ.ਪੀ.ਐਲ. ਤੋਂ 101.60 ਕਰੋੜ ਰੁਪਏ ਕਮਾਏ ਹਨ।

7

ਚੇਨੱਈ ਸੁਪਰਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਆਈ.ਪੀ.ਐਲ. ਦੀ ਕੁੱਲ ਤਨਖ਼ਾਹ 107.84 ਕਰੋੜ ਰੁਪਏ ਹੈ। ਕਮਾਈ ਕਰਨ ਦੇ ਮਾਮਲੇ ਵਿੱਚ ਉਹ ਸਭ ਤੋਂ ਅੱਗੇ ਹਨ।

8

ਜ਼ਿਆਦਾਤਰ ਲੋਕ ਸਮਝਦੇ ਹਨ ਕਿ ਆਈ.ਪੀ.ਐਲ. ਵਿੱਚ ਸਭ ਤੋਂ ਜ਼ਿਆਦਾ ਕਮਾਈ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਕੀਤੀ ਹੈ ਪਰ ਮਹਿੰਦਰ ਸਿੰਘ ਧੋਨੀ ਤੇ ਰੋਹਿਤ ਸ਼ਰਮਾ ਨੇ ਟੀ-20 ਲੀਗ ਤੋਂ ਕਮਾਈ ਕਰਨ ਦੇ ਮਾਮਲੇ ’ਚ ਇੱਕ ਅਰਬ ਰੁਪਏ ਦਾ ਅੰਕੜਾ ਪਾਰ ਕਰ ਲਿਆ ਹੈ।

  • ਹੋਮ
  • ਖੇਡਾਂ
  • ਕਮਾਈ ਪੱਖੋਂ ਧੋਨੀ-ਰੋਹਿਤ ਤੋਂ ਕਾਫੀ ਪਿੱਛੇ ਹੈ ਕਿੰਗ ਕੋਹਲੀ
About us | Advertisement| Privacy policy
© Copyright@2026.ABP Network Private Limited. All rights reserved.