Lucknow Super Giants vs Gujarat Titans: ਪੁਣੇ ਦੇ ਮਹਾਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ਵਿੱਚ ਖੇਡੇ ਗਏ ਆਈਪੀਐਲ 2022 ਦੇ 57ਵੇਂ ਮੈਚ ਵਿੱਚ, ਗੁਜਰਾਤ ਟਾਈਟਨਸ ਨੇ ਲਖਨਊ ਸੁਪਰ ਜਾਇੰਟਸ ਨੂੰ 62 ਦੌੜਾਂ ਨਾਲ ਹਰਾਇਆ। ਇਸ ਸੀਜ਼ਨ ਵਿੱਚ ਗੁਜਰਾਤ ਦੀ ਇਹ 9ਵੀਂ ਜਿੱਤ ਹੈ। ਇਸ ਨਾਲ ਹਾਰਦਿਕ ਪੰਡਿਯਾ ਦੀ ਟੀਮ ਨੇ ਪਲੇਆਫ 'ਚ ਕੁਆਲੀਫਾਈ ਕਰ ਲਿਆ ਹੈ। ਗੁਜਰਾਤ ਪਲੇਆਫ ਵਿੱਚ ਪਹੁੰਚਣ ਵਾਲੀ IPL 2022 ਦੀ ਪਹਿਲੀ ਟੀਮ ਹੈ।
ਗੁਜਰਾਤ ਟਾਈਟਨਜ਼ ਨੇ ਪਹਿਲਾਂ ਖੇਡਦਿਆਂ 20 ਓਵਰਾਂ ਵਿੱਚ 4 ਵਿਕਟਾਂ ’ਤੇ 144 ਦੌੜਾਂ ਬਣਾਈਆਂ। ਜਵਾਬ 'ਚ ਲਖਨਊ ਸੁਪਰ ਜਾਇੰਟਸ ਦੀ ਟੀਮ 13.5 ਓਵਰਾਂ 'ਚ ਸਿਰਫ 82 ਦੌੜਾਂ 'ਤੇ ਹੀ ਢੇਰ ਹੋ ਗਈ। ਗੁਜਰਾਤ ਲਈ ਰਾਸ਼ਿਦ ਖਾਨ, ਯਸ਼ ਦਿਆਲ ਅਤੇ ਆਰ ਸਾਈ ਕਿਸ਼ੋਰ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਰਾਸ਼ਿਦ ਨੇ ਚਾਰ ਵਿਕਟਾਂ ਲਈਆਂ। ਇਸ ਦੇ ਨਾਲ ਹੀ ਯਸ਼ ਅਤੇ ਕਿਸ਼ੋਰ ਨੇ ਦੋ-ਦੋ ਵਿਕਟਾਂ ਲਈਆਂ।
ਦੱਸ ਦਈਏ ਕਿ IPL ਦੇ 57ਵੇਂ ਮੈਚ 'ਚ ਲਖਨਊ ਸੁਪਰ ਜਾਇੰਟਸ ਦੇ ਖਿਲਾਫ ਗੁਜਰਾਤ ਟਾਈਟਨਸ ਦੇ ਕਪਤਾਨ ਹਾਰਦਿਕ ਪੰਡਯਾ ਨੇ ਟੌਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਗੁਜਰਾਤ ਨੇ 20 ਓਵਰਾਂ 'ਚ 4 ਵਿਕਟਾਂ 'ਤੇ 144 ਦੌੜਾਂ ਬਣਾਈਆਂ। ਗੁਜਰਾਤ ਦੀ ਪਲੇਇੰਗ ਇਲੈਵਨ 'ਚ ਤਿੰਨ ਬਦਲਾਅ ਕੀਤੇ ਗਏ ਹਨ ਜਦਕਿ ਲਖਨਊ ਨੇ ਰਵੀ ਬਿਸ਼ਨੋਈ ਦੀ ਜਗ੍ਹਾ ਕਰਨ ਸ਼ਰਮਾ ਨੂੰ ਮੌਕਾ ਦਿੱਤਾ ਹੈ। ਇਹ ਮੈਚ ਜਿੱਤਣ ਵਾਲੀ ਟੀਮ ਨੂੰ ਪਲੇਆਫ ਲਈ ਟਿਕਟ ਮਿਲੇਗੀ।
ਲਖਨਊ ਦੇ ਗੇਂਦਬਾਜ਼ਾਂ ਨੇ ਕਾਫੀ ਕਿਫ਼ਾਇਤੀ ਗੇਂਦਬਾਜ਼ੀ ਕੀਤੀ। ਗੁਜਰਾਤ ਦੇ ਬੱਲੇਬਾਜ਼ ਇਸ ਮੈਚ ਵਿੱਚ ਸਿਰਫ਼ 15 ਚੌਕੇ ਅਤੇ ਇੱਕ ਛੱਕਾ ਹੀ ਲਗਾ ਸਕੇ। ਲਖਨਊ ਲਈ ਅਵੇਸ਼ ਖ਼ਾਨ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ। ਉਸ ਨੇ ਆਪਣੇ 4 ਓਵਰਾਂ ਵਿੱਚ 26 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। ਅਵੇਸ਼ ਨੇ ਮੈਥਿਊ ਵੇਡ ਅਤੇ ਹਾਰਦਿਕ ਪੰਡਯਾ ਨੂੰ ਪੈਵੇਲੀਅਨ ਭੇਜਿਆ।
ਇਹ ਵੀ ਪੜ੍ਹੋ: Cirkus Movie Release Date: ਰਣਵੀਰ ਸਿੰਘ ਦੀ 'ਸਰਕਸ' ਦਾ ਪਹਿਲਾ ਪੋਸਟਰ ਰਿਲੀਜ਼, ਕ੍ਰਿਸਮਸ ਮੌਕੇ ਰਿਲੀਜ਼ ਹੋ ਰਹੀ ਫਿਲਮ