MI vs RCB, 1 Innings Highlights: ਆਈਪੀਐਲ 2023 ਦਾ 54ਵਾਂ ਮੈਚ ਅੱਜ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਮੁੰਬਈ ਇੰਡੀਅਨਜ਼ ਅਤੇ ਰਾਇਲ ਚੈਲੰਜਰਸ ਬੈਂਗਲੁਰੂ ਵਿਚਾਲੇ ਖੇਡੇ ਜਾ ਰਹੇ ਇਸ ਮੈਚ 'ਚ MI ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦਿਆਂ ਆਰਸੀਬੀ ਨੇ 20 ਓਵਰਾਂ ਵਿੱਚ 6 ਵਿਕਟਾਂ ਗੁਆ ਕੇ 199 ਦੌੜਾਂ ਬਣਾਈਆਂ। ਕਪਤਾਨ ਫਾਫ ਡੁਪਲੇਸਿਸ ਅਤੇ ਗਲੇਨ ਮੈਕਸਵੈੱਲ ਨੇ ਤੀਜੇ ਵਿਕਟ ਲਈ ਸ਼ਾਨਦਾਰ ਸਾਂਝੇਦਾਰੀ ਕੀਤੀ। ਮੁੰਬਈ ਨੂੰ ਇਸ ਸੈਸ਼ਨ 'ਚ ਛੇਵੀਂ ਜਿੱਤ ਹਾਸਲ ਕਰਨ ਲਈ 200 ਦੌੜਾਂ ਦੀ ਲੋੜ ਹੈ।


ਨਹੀਂ ਚੱਲਿਆ ਵਿਰਾਟ ਦਾ ਬੱਲਾ


ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਆਰਸੀਬੀ ਦੀ ਸ਼ੁਰੂਆਤ ਖ਼ਰਾਬ ਰਹੀ। ਪਹਿਲੇ ਓਵਰ ਦੀ 5ਵੀਂ ਗੇਂਦ 'ਤੇ ਜੇਸਨ ਬੇਹਰੇਨਡੋਰਫ ਨੇ ਵਿਰਾਟ ਕੋਹਲੀ ਨੂੰ ਈਸ਼ਾਨ ਕਿਸ਼ਨ ਹੱਥੋਂ ਕੈਚ ਆਊਟ ਕਰਵਾ ਦਿੱਤਾ। ਦੱਸ ਦਈਏ ਕਿ ਵਿਰਾਟ ਕੋਹਲੀ 4 ਗੇਂਦਾਂ 'ਚ ਸਿਰਫ 1 ਦੌੜਾਂ ਹੀ ਬਣਾ ਸਕੇ। ਇਸ ਤੋਂ ਬਾਅਦ ਤੀਜੇ ਨੰਬਰ 'ਤੇ ਬੱਲੇਬਾਜ਼ੀ ਕਰਨ ਆਏ ਅਨੁਜ ਰਾਵਤ ਵੀ ਅਸਫਲ ਰਹੇ। ਤੀਜੇ ਓਵਰ ਦੀ ਦੂਜੀ ਗੇਂਦ 'ਤੇ ਬੇਹਰਨਡੋਰਫ ਨੇ ਉਸ ਨੂੰ ਕੈਮਰੂਨ ਗ੍ਰੀਨ ਹੱਥੋਂ ਕੈਚ ਆਊਟ ਕਰਵਾ ਦਿੱਤਾ। ਰਾਵਤ ਨੇ 4 ਗੇਂਦਾਂ 'ਚ 6 ਦੌੜਾਂ ਬਣਾਈਆਂ।


ਇਹ ਵੀ ਪੜ੍ਹੋ: Lionel Messi: ਲਿਓਨਲ ਮੈਸੀ ਵਿਵਾਦ ਤੋਂ ਬਾਅਦ ਛੱਡਣਗੇ PSG ਦਾ ਸਾਥ? ਪਿਤਾ ਨੇ ਦੱਸੀ ਅਲ-ਹਿਲਾਲ ਕਲੱਬ ਨਾਲ ਜੁੜਨ ਦੀ ਸੱਚਾਈ


ਫਾਫ-ਮੈਕਸਵੇਲ ਦੀ ਰਿਕਾਰਡ ਸਾਂਝੇਦਾਰੀ


ਕਪਤਾਨ ਫਾਫ ਡੁਪਲੇਸਿਸ ਅਤੇ ਗਲੇਨ ਮੈਕਸਵੈੱਲ ਨੇ ਤੀਜੇ ਵਿਕਟ ਲਈ 61 ਗੇਂਦਾਂ ਵਿੱਚ 120 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਸੀਜ਼ਨ 'ਚ ਚੌਥੀ ਵਾਰ ਦੋਵਾਂ ਖਿਡਾਰੀਆਂ ਵਿਚਾਲੇ 100 ਤੋਂ ਵੱਧ ਦੌੜਾਂ ਦੀ ਸਾਂਝੇਦਾਰੀ ਹੋਈ ਹੈ। 13ਵੇਂ ਓਵਰ ਦੀ ਤੀਜੀ ਗੇਂਦ 'ਤੇ ਬੇਹਰਨਡੋਰਫ ਨੇ ਮੁੰਬਈ ਨੂੰ ਤੀਜੀ ਸਫਲਤਾ ਦਿਵਾਈ। ਤੇਜ਼ ਬੱਲੇਬਾਜ਼ੀ ਕਰ ਰਹੇ ਮੈਕਸਵੈੱਲ ਨੇ ਨੇਹਲ ਵਢੇਰਾ ਨੂੰ ਕੈਚ ਸੌਂਪਿਆ। ਮੈਕਸੀ ਨੇ 33 ਗੇਂਦਾਂ 'ਤੇ 68 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਇਸ ਦੌਰਾਨ ਉਨ੍ਹਾਂ ਨੇ 8 ਚੌਕੇ ਅਤੇ 4 ਛੱਕੇ ਲਗਾਏ। ਆਰਸੀਬੀ ਦਾ ਚੌਥਾ ਵਿਕਟ 14ਵੇਂ ਓਵਰ ਵਿੱਚ ਡਿੱਗਿਆ। ਕੁਮਾਰ ਕਾਰਤੀਕੇਯ ਨੇ ਮਹੀਪਾਲ ਲੋਮਰੋਰ ਨੂੰ ਬੋਲਡ ਕੀਤਾ। ਪਿਛਲੇ ਮੈਚ 'ਚ ਅਰਧ ਸੈਂਕੜਾ ਲਗਾਉਣ ਵਾਲੇ ਲੋਮਰੋਰ ਨੇ ਅੱਜ 3 ਗੇਂਦਾਂ 'ਚ 1 ਦੌੜਾਂ ਬਣਾਈਆਂ।


ਫਾਫ ਨੇ ਜੜਿਆ ਅਰਧ ਸੈਂਕੜਾ


ਬੈਂਗਲੁਰੂ ਦੀ 5ਵੀਂ ਵਿਕਟ 15ਵੇਂ ਓਵਰ ਦੀ ਪਹਿਲੀ ਗੇਂਦ 'ਤੇ ਡਿੱਗੀ। ਕੈਮਰੂਨ ਗ੍ਰੀਨ ਨੇ ਕਪਤਾਨ ਫਾਫ ਨੂੰ ਪੈਵੇਲੀਅਨ ਭੇਜਿਆ। ਫਾਫ ਨੇ 41 ਗੇਂਦਾਂ 'ਚ 5 ਚੌਕਿਆਂ ਅਤੇ 3 ਛੱਕਿਆਂ ਦੀ ਮਦਦ ਨਾਲ 65 ਦੌੜਾਂ ਬਣਾਈਆਂ। ਦਿਨੇਸ਼ ਕਾਰਤਿਕ 19ਵੇਂ ਓਵਰ ਦੀ ਪਹਿਲੀ ਗੇਂਦ 'ਤੇ ਕੈਚ ਆਊਟ ਹੋ ਗਏ। ਨੇਹਲ ਵਢੇਰਾ ਨੇ ਕ੍ਰਿਸ ਜੌਰਡਨ ਦੀ ਗੇਂਦ 'ਤੇ ਉਸ ਦਾ ਕੈਚ ਫੜਿਆ। ਵਿਕਟਕੀਪਰ ਬੱਲੇਬਾਜ਼ ਨੇ 18 ਗੇਂਦਾਂ 'ਤੇ 30 ਦੌੜਾਂ ਬਣਾਈਆਂ। ਵਾਨਿੰਦੂ ਹਸਰੰਗਾ 11 ਦੌੜਾਂ ਬਣਾ ਕੇ ਨਾਬਾਦ ਰਹੇ ਅਤੇ ਕੇਦਾਰ ਜਾਧਵ ਨੇ 12 ਦੌੜਾਂ ਬਣਾਈਆਂ।


ਇਹ ਵੀ ਪੜ੍ਹੋ: Watch: ਵਿਰਾਟ ਕੋਹਲੀ ਦਾ ਇਹ ਰੂਪ ਦੇਖ ਕੇ ਫੈਂਸ ਹੋਣਗੇ ਖੁਸ਼, ਬਾਲ ਬੁਆਏ ਨੂੰ ਦਿੱਤਾ ਬੈਟ; ਵੀਡੀਓ ਵਾਇਰਲ