Lionel Messi, Argentine, Saudi Arabia: ਕੁਝ ਤਾਜ਼ਾ ਰਿਪੋਰਟਾਂ ਵਿੱਚ ਇਹ ਦਾਅਵਾ ਕੀਤਾ ਗਿਆ ਸੀ ਕਿ ਅਰਜਨਟੀਨਾ ਦੇ ਮਹਾਨ ਫੁੱਟਬਾਲ ਖਿਡਾਰੀ ਲਿਓਨੇਲ ਮੇਸੀ ਅਗਲੇ ਸੀਜ਼ਨ ਵਿੱਚ ਸਾਊਦੀ ਅਰਬ ਵਿੱਚ ਖੇਡਦੇ ਹੋਏ ਨਜ਼ਰ ਆਉਣਗੇ। ਮੀਡੀਆ ਰਿਪੋਰਟਾਂ ਮੁਤਾਬਕ ਮੇਸੀ ਨੇ ਸਾਊਦੀ ਲੀਗ 'ਚ ਖੇਡਣ ਵਾਲੇ ਇਕ ਕਲੱਬ ਨਾਲ ਸਮਝੌਤਾ ਕੀਤਾ ਹੈ। ਖਬਰਾਂ ਮੁਤਾਬਕ ਇਹ ਸਮਝੌਤਾ ਲਗਭਗ ਪੂਰਾ ਹੋ ਚੁੱਕਾ ਹੈ, ਪਰ ਕੁਝ ਛੋਟੀਆਂ ਗੱਲਾਂ 'ਤੇ ਚਰਚਾ ਹੋਣੀ ਬਾਕੀ ਹੈ। ਅਰਜਨਟੀਨਾ ਦੇ ਮੇਸੀ ਨੂੰ ਇਸ ਲਈ ਚੰਗੀ ਰਕਮ ਮਿਲਣ ਵਾਲੀ ਹੈ। ਮੇਸੀ ਦੇ ਪਿਤਾ ਨੇ ਮੀਡੀਆ 'ਚ ਚੱਲ ਰਹੀਆਂ ਇਨ੍ਹਾਂ ਖਬਰਾਂ ਦਾ ਖੰਡਨ ਕੀਤਾ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕੋਈ ਸਮਝੌਤਾ ਨਹੀਂ ਹੋਇਆ ਹੈ, ਇਹ ਝੂਠੀ ਖ਼ਬਰ ਹੈ।


ਸੀਜ਼ਨ ਦੇ ਅੰਤ ਵਿੱਚ ਫੈਸਲਾ
ਲਿਓ ਮੇਸੀ ਦੇ ਪਿਤਾ ਅਤੇ ਸਲਾਹਕਾਰ ਜੋਰਜ ਨੇ ਅਲ ਹਿਲਾਲ ਨਾਲ ਕੀਤੇ ਸੌਦੇ ਬਾਰੇ ਅਫਵਾਹਾਂ ਨੂੰ ਸਾਫ਼ ਕਰਨ ਲਈ ਇੱਕ ਬਿਆਨ ਜਾਰੀ ਕੀਤਾ ਹੈ। ਉਨ੍ਹਾਂ ਕਿਹਾ, "ਅਗਲੇ ਸੀਜ਼ਨ ਲਈ ਕਿਸੇ ਵੀ ਕਲੱਬ ਨਾਲ ਬਿਲਕੁੱਲ ਕੋਈ ਸਮਝੌਤਾ ਨਹੀਂ ਹੋਇਆ ਹੈ। ਅਸੀਂ ਸੀਜ਼ਨ ਦੇ ਅੰਤ ਵਿੱਚ ਫੈਸਲਾ ਕਰਾਂਗੇ।" "ਇਹ ਪੈਰਿਸ ਸੇਂਟ-ਜਰਮੇਨ ਦੇ ਨਾਲ ਮੌਜੂਦਾ ਸੀਜ਼ਨ ਦੇ ਅੰਤ ਤੋਂ ਪਹਿਲਾਂ ਕਦੇ ਨਹੀਂ ਤੈਅ ਕੀਤਾ ਜਾਵੇਗਾ," ਉਸਨੇ ਅੱਗੇ ਕਿਹਾ। ਜਾਰਜ ਨੇ ਕਿਹਾ, "ਲੀਓ ਦਾ ਨਾਮ ਹਮੇਸ਼ਾ ਵਰਤਿਆ ਜਾਂਦਾ ਹੈ, ਪਰ ਅਸੀਂ ਗਾਰੰਟੀ ਦੇ ਸਕਦੇ ਹਾਂ ਕਿ ਕਿਸੇ ਵੀ ਚੀਜ਼ 'ਤੇ ਸਹਿਮਤੀ ਨਹੀਂ ਬਣੀ ਹੈ ਅਤੇ ਇਹ ਸੀਜ਼ਨ ਦੇ ਅੰਤ ਤੋਂ ਪਹਿਲਾਂ ਨਹੀਂ ਹੋਵੇਗਾ। ਇਹ ਬਿਨਾਂ ਕਿਸੇ ਸਬੂਤ ਦੇ ਫਰਜ਼ੀ ਖਬਰਾਂ ਨਾਲ ਭਰਿਆ ਹੋਇਆ ਹੈ।"


ਰਿਪੋਰਟਾਂ ਵਿੱਚ ਹੋਇਆ ਇਹ ਦਾਅਵਾ
ਤੁਹਾਨੂੰ ਦੱਸ ਦੇਈਏ ਕਿ ਮੀਡੀਆ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਅਰਜਨਟੀਨਾ ਦੇ ਦਿੱਗਜ ਫੁੱਟਬਾਲਰ ਦਾ ਸਮਝੌਤਾ ਹੋ ਗਿਆ ਹੈ। ਉਹ ਅਗਲੇ ਸੀਜ਼ਨ 'ਚ ਸਾਊਦੀ ਅਰਬ 'ਚ ਖੇਡਦੇ ਨਜ਼ਰ ਆ ਸਕਦੇ ਹਨ। ਰਿਪੋਰਟ ਮੁਤਾਬਕ, ਹੁਣ ਸਿਰਫ ਕੁਝ ਚੀਜ਼ਾਂ ਨੂੰ ਅੰਤਿਮ ਰੂਪ ਦੇਣਾ ਬਾਕੀ ਹੈ। ਜਲਦੀ ਹੀ ਸਮਝੌਤੇ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ। ਮੇਸੀ ਦਾ ਪੀਐਸਜੀ ਯਾਨੀ ਪੈਰਿਸ ਸੇਂਟ ਜਰਮਨ ਨਾਲ ਕਰਾਰ 30 ਜੂਨ ਤੱਕ ਰਹੇਗਾ। ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ ਜੇਕਰ ਪੈਰਿਸ ਸੇਂਟ ਜਰਮੇਨ ਨਾਲ ਮੇਸੀ ਦਾ ਕਰਾਰ ਅੱਗੇ ਵਧਦਾ ਤਾਂ ਹੁਣ ਤੱਕ ਅਜਿਹਾ ਹੋ ਜਾਣਾ ਸੀ ਪਰ ਅਜਿਹਾ ਨਹੀਂ ਹੋਇਆ। AFP ਦੀ ਰਿਪੋਰਟ ਮੁਤਾਬਕ ਮੇਸੀ ਸਾਊਦੀ ਅਰਬ ਦੇ ਅਲ-ਹਿਲਾਲ ਕਲੱਬ ਦੇ ਨਾਲ 522 ਮਿਲੀਅਨ ਯੂਰੋ ਦਾ ਕਰਾਰ ਕਰਨ ਜਾ ਰਿਹਾ ਹੈ।