IPL Media Rights: ਇੰਡੀਅਨ ਪ੍ਰੀਮੀਅਰ ਲੀਗ ਦੇ ਮੀਡੀਆ ਅਧਿਕਾਰਾਂ ਦੀ ਨਿਲਾਮੀ ਦੌਰਾਨ ਬੀਸੀਸੀਆਈ ਉਮੀਦ ਅਨੁਸਾਰ ਕਮਾਈ ਕਰਦਾ ਨਜ਼ਰ ਆ ਰਿਹਾ ਹੈ। ਨਿਲਾਮੀ ਪ੍ਰਕਿਰਿਆ ਦੇ ਪਹਿਲੇ ਦਿਨ ਵਾਇਆਕਾਮ 18, ਸੋਨੀ, ਸਟਾਰ ਇੰਡੀਆ ਅਤੇ ਜ਼ੀ ਗਰੁੱਪ ਵਿਚਕਾਰ ਜ਼ਬਰਦਸਤ ਮੁਕਾਬਲਾ ਦੇਖਣ ਨੂੰ ਮਿਲਿਆ। ਇਹ ਟੱਕਰ ਅਗਲੇ ਦਿਨ ਵੀ ਜਾਰੀ ਰਹਿ ਸਕਦੀ ਹੈ। ਇਸ ਦੇ ਨਾਲ ਬੀਸੀਸੀਆਈ ਹੁਣ ਆਈਪੀਐਲ ਰਾਈਟਸ ਦੀ ਨਿਲਾਮੀ ਤੋਂ ਇੱਕ ਮੈਚ 'ਚ 104 ਕਰੋੜ ਰੁਪਏ ਕਮਾਉਣ ਲਈ ਤਿਆਰ ਹੈ।
ਦੂਜੇ ਦਿਨ ਬੋਲੀ ਦੀ ਪ੍ਰਕਿਰਿਆ ਹੋਵੇਗੀ, ਜਿਸ 'ਚ ਮੀਡੀਆ ਰਾਈਟਸ ਦੀ ਕੀਮਤ 50,000 ਕਰੋੜ ਰੁਪਏ ਤੱਕ ਵੀ ਪਹੁੰਚ ਸਕਦੀ ਹੈ। ਕਿਸੇ ਵੀ ਖੇਡ 'ਚ ਵਿਸ਼ਵ ਰਾਈਟਸ ਦੇ ਲਿਹਾਜ਼ ਨਾਲ ਇਹ ਸਭ ਤੋਂ ਵੱਡੀ ਰਕਮ ਹੋ ਸਕਦੀ ਹੈ।
7 ਕੰਪਨੀਆਂ ਨਿਲਾਮੀ ਦੀ ਦੌੜ 'ਚ ਸਨ, ਜਿਨ੍ਹਾਂ ਵਿੱਚੋਂ ਚਾਰ - ਵਾਇਆਕਾਮ18, ਡਿਜ਼ਨੀ ਸਟਾਰ, ਸੋਨੀ ਅਤੇ ਜ਼ੀ ਵਿਚਕਾਰ 7 ਘੰਟੇ ਬਾਅਦ ਵੀ ਫ਼ੈਸਲਾਕੁੰਨ ਦੌੜ ਨਹੀਂ ਰਹੀ, ਜਿਸ 'ਚ ਪੈਕੇਜ-ਏ (ਇੰਡੀਅਨ ਟੀਵੀ ਰਾਈਟਸ) ਅਤੇ ਪੈਕੇਜ-ਬੀ (ਭਾਰਤੀ ਡਿਜ਼ੀਟਲ ਰਾਈਟਸ) ਨੂੰ ਮਿਲਾ ਕੇ 42,000 ਕਰੋੜ ਰੁਪਏ ਦੀ ਬੋਲੀ ਲਗਾਈ ਗਈ ਹੈ ਅਤੇ ਇਹ ਅਜੇ ਵੀ ਜਾਰੀ ਹੈ। ਅੰਤਿਮ ਫ਼ੈਸਲਾ ਸੋਮਵਾਰ ਦੇਰ ਰਾਤ ਜਾਂ ਮੰਗਲਵਾਰ ਤੱਕ ਨਹੀਂ ਆ ਸਕਦਾ ਹੈ, ਕਿਉਂਕਿ ਪੈਕੇਜ-ਏ ਅਤੇ ਬੀ ਲਈ ਬੋਲੀਆਂ ਸੋਮਵਾਰ ਨੂੰ ਵੀ ਜਾਰੀ ਰਹਿਣਗੀਆਂ।
ਪਹਿਲਾਂ ਦੇ ਮੁਕਾਬਲੇ ਵਧੀ ਵੈਲਿਊ
ਇੱਕ ਵਾਰ ਇਹ ਖਤਮ ਹੋ ਜਾਵੇਗਾ ਤਾਂ ਪੈਕੇਜ-ਬੀ ਫਿਰ ਪੈਕੇਜ-ਸੀ ਨੂੰ ਚੁਣੌਤੀ ਦੇ ਸਕਦਾ ਹੈ ਜਿਸ 'ਚ 18 ਗੈਰ-ਐਕਸਕਲਿਊਸਿਵ ਡਿਜ਼ੀਟਲ ਰਾਈਟਸ ਸ਼ਾਮਲ ਹਨ ਅਤੇ ਹਰੇਕ ਦੀ ਲਾਗਤ 16 ਕਰੋੜ ਰੁਪਏ ਹੋਵੇਗੀ। ਇਸ ਤੋਂ ਬਾਅਦ ਪੈਕੇਜ-ਡੀ (ਵਿਦੇਸ਼ੀ ਟੀਵੀ ਅਤੇ ਡਿਜ਼ੀਟਲ ਮਿਲਾ ਕੇ ਹਰੇ ਮੈਚ 3 ਕਰੋੜ ਰੁਪਏ) ਲਈ ਬੋਲੀ ਲਗਾਈ ਜਾਵੇਗੀ।
ਬੀਸੀਸੀਆਈ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ, "ਹੁਣ ਤੱਕ ਸ਼ਾਮ 5.30 ਵਜੇ ਤੋਂ ਬਾਅਦ ਟੀਵੀ ਲਈ ਬੋਲੀ 57 ਕਰੋੜ ਰੁਪਏ ਪ੍ਰਤੀ ਮੈਚ ਹੋ ਗਈ ਹੈ, ਜਿਸ ਦੀ ਅਧਾਰ ਕੀਮਤ 49 ਕਰੋੜ ਰੁਪਏ ਸੀ। ਇਸ ਦੇ ਨਾਲ ਹੀ ਭਾਰਤੀ ਡਿਜ਼ੀਟਲ ਰਾਈਟਸ 33 ਕਰੋੜ ਰੁਪਏ ਤੋਂ 48 ਕਰੋੜ ਰੁਪਏ ਪ੍ਰਤੀ ਮੈਚ ਤੱਕ ਪਹੁੰਚ ਗਏ ਹਨ।
ਬੀਸੀਸੀਆਈ ਨੂੰ ਹੈ ਵੱਡੀ ਉਮੀਦ
ਉਨ੍ਹਾਂ ਕਿਹਾ, "ਪਿਛਲੇ 5 ਸਾਲਾਂ ਦੇ ਸਰਕਲ 'ਚ ਹਰੇਕ ਮੈਚ ਦੇ ਸੰਯੁਕਤ ਰੂਪ ਤੋਂ 54.5 ਕਰੋੜ ਰੁਪਏ ਦੀ ਕੀਮਦ ਦੇ ਮੱਦੇਨਜ਼ਰ ਇਹ ਰਕਮ ਹੁਣ ਤੱਕ 100 ਕਰੋੜ ਰੁਪਏ (105 ਕਰੋੜ ਰੁਪਏ ਤੋਂ ਵੱਧ) ਨੂੰ ਪਾਰ ਕਰ ਚੁੱਕੀ ਹੈ। ਇਹ ਸ਼ਾਨਦਾਰ ਹੈ। ਇਹ ਹੁਣ ਭਲਕੇ ਦੁਬਾਰਾ ਸ਼ੁਰੂ ਹੋਵੇਗਾ।"
ਬੀਸੀਸੀਆਈ ਨੂੰ ਕੈਟਾਗਰੀ-ਏ ਅਤੇ ਕੈਟਾਗਰੀ-ਬੀ ਤੋਂ ਸਭ ਤੋਂ ਵੱਧ ਉਮੀਦ ਹੈ। ਬੀਸੀਸੀਆਈ ਨੂੰ ਉਮੀਦ ਹੈ ਕਿ ਕੈਟਾਗਰੀ-ਏ ਅਤੇ ਬੀ 'ਚ ਆਈਪੀਐਲ ਰਾਈਟਸ ਦੀ ਨਿਲਾਮੀ 50,000 ਕਰੋੜ ਰੁਪਏ ਤੋਂ ਪਾਰ ਜਾ ਸਕਦੀ ਹੈ।