IPL 2024 Schedule: ਦੇਸ਼ 'ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਦਾ IPL 2024 'ਤੇ ਕੋਈ ਅਸਰ ਨਹੀਂ ਪਵੇਗਾ। ਆਮ ਚੋਣਾਂ ਕਾਰਨ ਆਈਪੀਐਲ ਨੂੰ ਨਹੀਂ ਰੋਕਿਆ ਜਾਵੇਗਾ ਅਤੇ ਨਾ ਹੀ ਇਸ ਦਾ ਆਯੋਜਨ ਵਿਦੇਸ਼ ਵਿੱਚ ਕੀਤਾ ਜਾਵੇਗਾ। IPL 2024 ਦੇ ਸਾਰੇ ਮੈਚ ਭਾਰਤ ਵਿੱਚ ਹੀ ਖੇਡੇ ਜਾਣਗੇ। ਹਾਲਾਂਕਿ ਹੁਣ ਤੱਕ ਸਿਰਫ 7 ਅਪ੍ਰੈਲ ਤੱਕ ਦੇ ਮੈਚਾਂ ਦਾ ਸਮਾਂ ਹੀ ਐਲਾਨਿਆ ਗਿਆ ਸੀ। ਹਾਲਾਂਕਿ ਹੁਣ IPL ਦੇ ਬਾਕੀ ਮੈਚਾਂ ਨੂੰ ਲੈ ਕੇ ਵੱਡੀ ਜਾਣਕਾਰੀ ਸਾਹਮਣੇ ਆਈ ਹੈ।


ਹੁਣ ਸ਼ੈਡਿਊਲ ਮੁਤਾਬਕ ਚੇਨਈ ਸੁਪਰ ਕਿੰਗਜ਼ ਦਾ ਸਾਹਮਣਾ 8 ਅਪ੍ਰੈਲ ਨੂੰ ਕੋਲਕਾਤਾ ਨਾਈਟ ਰਾਈਡਰਜ਼ ਨਾਲ ਹੋਣਾ ਹੈ। ਇਸ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਲੋਕ ਸਭਾ ਚੋਣਾਂ ਦਾ IPL 2024 'ਤੇ ਕੋਈ ਅਸਰ ਨਹੀਂ ਪਵੇਗਾ। ਇਸ ਤੋਂ ਪਹਿਲਾਂ, ਬੀਸੀਸੀਆਈ ਨੇ ਸਿਰਫ 7 ਅਪ੍ਰੈਲ ਤੱਕ ਮੈਚਾਂ ਦੇ ਪ੍ਰੋਗਰਾਮ ਦਾ ਐਲਾਨ ਕੀਤਾ ਸੀ। ਲੀਗ ਪੜਾਅ ਦਾ ਆਖਰੀ ਮੈਚ ਰਾਜਸਥਾਨ ਰਾਇਲਜ਼ ਅਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਾਲੇ 19 ਮਈ ਨੂੰ ਖੇਡਿਆ ਜਾਵੇਗਾ। ਫਿਰ ਇੱਕ ਦਿਨ ਦੇ ਬ੍ਰੇਕ ਤੋਂ ਬਾਅਦ, IPL 2024 ਦਾ ਨਾਕਆਊਟ ਪੜਾਅ ਸ਼ੁਰੂ ਹੋਵੇਗਾ। ਪਹਿਲਾ ਕੁਆਲੀਫਾਇਰ ਮੈਚ 21 ਮਈ ਨੂੰ ਖੇਡਿਆ ਜਾਵੇਗਾ।


26 ਮਈ ਨੂੰ ਖੇਡਿਆ ਜਾਵੇਗਾ IPL 2024 ਦਾ ਫਾਈਨਲ
ਕ੍ਰਿਕੇਟ ਵੈੱਬਸਾਈਟ ਕ੍ਰਿਕਬਜ਼ ਦੀ ਰਿਪੋਰਟ ਦੇ ਮੁਤਾਬਕ, IPL 2024 ਦੇ ਸਾਰੇ ਮੈਚ ਦੇਸ਼ ਵਿੱਚ ਹੀ ਖੇਡੇ ਜਾਣਗੇ। ਲੀਗ ਦਾ ਫਾਈਨਲ ਮੈਚ 26 ਮਈ ਨੂੰ ਚੇਨਈ 'ਚ ਖੇਡਿਆ ਜਾਵੇਗਾ। ਕੁਆਲੀਫਾਇਰ ਮੈਚ ਅਹਿਮਦਾਬਾਦ ਅਤੇ ਚੇਨਈ ਵਿੱਚ ਖੇਡੇ ਜਾਣਗੇ। ਇਸ ਸੀਜ਼ਨ ਦੇ ਸਾਰੇ 74 ਮੈਚ ਭਾਰਤ ਵਿੱਚ ਹੋਣੇ ਹਨ। IPL 2024 ਦੇ ਕੁਆਲੀਫਾਇਰ 1 ਅਤੇ ਐਲੀਮੀਨੇਟਰ ਮੈਚ 21 ਅਤੇ 22 ਮਈ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡੇ ਜਾਣਗੇ। ਜਦਕਿ ਕੁਆਲੀਫਾਇਰ 2 ਅਤੇ ਫਾਈਨਲ ਮੈਚ 24 ਅਤੇ 26 ਮਈ ਨੂੰ ਚੇਪੌਕ, ਚੇਨਈ ਵਿੱਚ ਖੇਡਿਆ ਜਾਵੇਗਾ।


ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ
ਦੱਸ ਦੇਈਏ ਕਿ ਚੋਣ ਕਮਿਸ਼ਨ ਨੇ 16 ਮਾਰਚ (ਸ਼ਨੀਵਾਰ) ਨੂੰ ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕੀਤਾ ਸੀ। 543 ਲੋਕ ਸਭਾ ਸੀਟਾਂ ਲਈ 19 ਅਪ੍ਰੈਲ ਤੋਂ 1 ਜੂਨ ਤੱਕ ਸੱਤ ਪੜਾਵਾਂ ਵਿੱਚ ਵੋਟਿੰਗ ਹੋਵੇਗੀ। 22 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਇੱਕ ਪੜਾਅ ਵਿੱਚ ਵੋਟਿੰਗ ਹੋਵੇਗੀ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।