Mumbai Indians vs Delhi Capitals, IPL 2022: ਦਿੱਲੀ ਕੈਪੀਟਲਜ਼ ਨੇ ਮੁੰਬਈ ਇੰਡੀਅਨਜ਼ ਨੂੰ ਜਿੱਤਣ ਲਈ 160 ਦੌੜਾਂ ਦਾ ਟੀਚਾ ਦਿੱਤਾ ਹੈ। ਇਸ ਦੌਰਾਨ ਰੋਵਮੈਨ ਪਾਵੇਲ ਨੇ ਟੀਮ ਲਈ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਸ ਨੇ 34 ਗੇਂਦਾਂ ਵਿੱਚ 43 ਦੌੜਾਂ ਬਣਾਈਆਂ। ਕਪਤਾਨ ਰਿਸ਼ਭ ਪੰਤ ਨੇ ਵੀ ਚੰਗੀ ਪਾਰੀ ਖੇਡੀ। ਇਸ ਮੈਚ 'ਚ ਦਿੱਲੀ ਦੀ ਸ਼ੁਰੂਆਤ ਖ਼ਰਾਬ ਰਹੀ। ਪਰ ਪਾਵੇਲ ਅਤੇ ਪੰਤ ਨੇ ਪਾਰੀ ਨੂੰ ਸਨਮਾਨਜਨਕ ਸਕੋਰ ਤੱਕ ਪਹੁੰਚਾਇਆ। ਜਸਪ੍ਰੀਤ ਬੁਮਰਾਹ ਨੇ ਮੁੰਬਈ ਲਈ ਖਤਰਨਾਕ ਗੇਂਦਬਾਜ਼ੀ ਕੀਤੀ। ਉਸ ਨੇ 3 ਵਿਕਟਾਂ ਲਈਆਂ।


ਦਿੱਲੀ ਕੈਪੀਟਲਸ ਲਈ ਪ੍ਰਿਥਵੀ ਸ਼ਾਅ ਅਤੇ ਡੇਵਿਡ ਵਾਰਨਰ ਓਪਨਿੰਗ ਕਰਨ ਆਏ। ਇਸ ਦੌਰਾਨ ਵਾਰਨਰ ਸਿਰਫ਼ 5 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਹੋ ਗਏ। ਇਸ ਤੋਂ ਬਾਅਦ ਮਿਸ਼ੇਲ ਮਾਰਸ਼ ਨੇ ਵੀ ਆਪਣਾ ਵਿਕਟ ਗੁਆ ਦਿੱਤਾ। ਉਹ ਬੁਮਰਾਹ ਦੀ ਗੇਂਦ 'ਤੇ ਜ਼ੀਰੋ ਦੇ ਸਕੋਰ 'ਤੇ ਆਊਟ ਹੋਏ। ਇਸੇ ਤਰ੍ਹਾਂ ਸਰਫਰਾਜ਼ ਖ਼ਾਨ ਵੀ ਸਸਤੇ 'ਚ ਚਲੇ ਗਏ। ਉਹ 10 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਹੋ ਗਏ। ਕਪਤਾਨ ਰਿਸ਼ਭ ਪੰਤ ਨੇ ਅਹਿਮ ਪਾਰੀ ਖੇਡੀ। ਉਸ ਨੇ 33 ਗੇਂਦਾਂ 'ਚ 4 ਚੌਕਿਆਂ ਅਤੇ ਇੱਕ ਛੱਕੇ ਦੀ ਮਦਦ ਨਾਲ 39 ਦੌੜਾਂ ਬਣਾਈਆਂ।


ਰੋਵਮੈਨ ਪਾਵੇਲ ਨੇ ਚੰਗੀ ਪਾਰੀ ਖੇਡੀ। ਉਸ ਨੇ ਟੀਮ ਨੂੰ ਸਨਮਾਨਜਨਕ ਸਕੋਰ ਤੱਕ ਪਹੁੰਚਾਇਆ। ਪਾਵੇਲ ਨੇ 34 ਗੇਂਦਾਂ ਦਾ ਸਾਹਮਣਾ ਕੀਤਾ ਅਤੇ 4 ਛੱਕਿਆਂ ਅਤੇ ਇਕ ਚੌਕੇ ਦੀ ਮਦਦ ਨਾਲ 43 ਦੌੜਾਂ ਬਣਾਈਆਂ। ਉਸ ਨੂੰ ਬੁਮਰਾਹ ਨੇ ਆਪਣਾ ਸ਼ਿਕਾਰ ਬਣਾਇਆ। ਸ਼ਾਰਦੁਲ ਠਾਕੁਰ 4 ਦੌੜਾਂ ਬਣਾ ਕੇ ਆਊਟ ਹੋ ਗਏ। ਅੰਤ ਵਿੱਚ ਅਕਸ਼ਰ ਪਟੇਲ ਨੇ 2 ਛੱਕਿਆਂ ਦੀ ਮਦਦ ਨਾਲ ਅਜੇਤੂ 19 ਦੌੜਾਂ ਬਣਾਈਆਂ। ਇਸ ਤਰ੍ਹਾਂ ਦਿੱਲੀ ਨੇ 20 ਓਵਰਾਂ 'ਚ 7 ਵਿਕਟਾਂ ਦੇ ਨੁਕਸਾਨ 'ਤੇ 159 ਦੌੜਾਂ ਬਣਾਈਆਂ।


ਮੁੰਬਈ ਇੰਡੀਅਨਜ਼ ਲਈ ਜਸਪ੍ਰੀਤ ਬੁਮਰਾਹ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ। ਉਸ ਨੇ 4 ਓਵਰਾਂ 'ਚ 25 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਮਯੰਕ ਮਾਰਕਡੇਨ ਨੇ ਵੀ ਚੰਗਾ ਪ੍ਰਦਰਸ਼ਨ ਕੀਤਾ। ਉਸ ਨੇ 4 ਓਵਰਾਂ 'ਚ 26 ਦੌੜਾਂ ਦੇ ਕੇ ਇਕ ਵਿਕਟ ਲਈ। ਡੇਨੀਅਲ ਸੈਮਸ ਨੇ 4 ਓਵਰਾਂ 'ਚ 30 ਦੌੜਾਂ ਦੇ ਕੇ ਇਕ ਵਿਕਟ ਲਈ। ਰਿਤਿਕ ਸ਼ੋਕੀਨ ਨੇ 4 ਓਵਰਾਂ 'ਚ 34 ਦੌੜਾਂ ਦਿੱਤੀਆਂ। ਉਨ੍ਹਾਂ ਨੂੰ ਕੋਈ ਸਫਲਤਾ ਨਹੀਂ ਮਿਲੀ।


ਇਹ ਵੀ ਪੜ੍ਹੋ: Modi on Petrol-Diesel Price: ਪੈਟਰੋਲ-ਡੀਜ਼ਲ 'ਤੇ ਐਕਸਾਈਜ਼ ਡਿਊਟੀ ਘੱਟਾਉਣ ਦੇ ਐਲਾਨ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਹਿਲੀ ਪ੍ਰਤੀਕਿਰਿਆ, ਬੋਲੇ ਸਾਡੇ ਲਈ ਲੋਕ ਪਹਿਲਾਂ