Rishabh Pant, IPL 2022: ਬੀਤੇ ਦਿਨ ਦੇ IPL 2022 ਦੇ ਆਖਰੀ ਮੈਚ ਦੀ ਗੱਲ ਕਰੀਏ ਤਾਂ ਸਾਰਿਆਂ ਨੂੰ ਪਤਾ ਹੈ ਕਿ ਪੰਤ ਦਾ ਅੰਪਾਇਰ ਨਾਲ ਨੋ-ਬਾਲ ਨੂੰ ਲੈ ਕੇ ਵਿਵਾਦ ਹੋਇਆ। ਜਿਸ 'ਚ ਪੰਤ ਨੇ ਗੁੱਸੇ 'ਚ ਆਪਣੇ ਬੱਲੇਬਾਜ਼ਾਂ ਨੂੰ ਮੈਦਾਨ ਚੋਂ ਬਾਹਰ ਆਉਣ ਲਈ ਕਿਹਾ। ਹੁਣ ਇਸ 'ਤੇ ਬੋਰਡ ਨੇ ਪੰਤ 'ਤੇ ਮੈਚ ਫੀਸ ਦਾ 100 ਫੀਸਦੀ ਜੁਰਮਾਨੇ ਵਜੋਂ ਕੱਟਣ ਦਾ ਫੈਸਲਾ ਕੀਤਾ ਹੈ ਅਤੇ ਨਾਲ ਹੀ ਸਹਾਇਕ ਕੋਚ ਪ੍ਰਵੀਨ 'ਤੇ ਮੈਦਾਨ ਦੇ ਅੰਦਰ ਜਾਣ 'ਤੇ ਇੱਕ ਮੈਚ ਦੀ ਪਾਬੰਦੀ ਵੀ ਲਗਾਈ ਹੈ।
ਇਸ ਦੇ ਨਾਲ ਹੀ ਮੈਚ ਫੀਸ ਦੀ 100% ਕਟੌਤੀ ਲਈ ਜੁਰਮਾਨਾ ਵੀ ਲਗਾਇਆ ਗਿਆ ਹੈ। ਬੀਤੇ ਮੈਚ 'ਚ ਆਈਪੀਐਲ 2022 ਦਾ 34ਵਾਂ ਮੈਚ ਦਿੱਲੀ ਕੈਪੀਟਲਸ ਅਤੇ ਰਾਜਸਥਾਨ ਵਿਚਕਾਰ ਦੇਖਿਆ ਗਿਆ। ਜਿੱਥੇ ਮੈਚ ਰੋਮਾਂਚ ਨਾਲ ਭਰਿਆ ਹੋਇਆ ਸੀ, ਪਰ ਇਸ ਮੈਚ ਵਿੱਚ ਦਿੱਲੀ ਕੈਪੀਟਲਜ਼ ਨੂੰ ਮਾੜੀ ਅੰਪਾਇਰਿੰਗ ਦਾ ਸ਼ਿਕਾਰ ਹੋਣਾ ਪਿਆ, ਜਿਸ ਕਾਰਨ ਦਿੱਲੀ ਨਾ ਸਿਰਫ਼ ਮੈਚ ਹਾਰ ਗਈ ਸਗੋਂ ਮੈਚ ਦੇ ਅੱਧ ਵਿੱਚ ਹਾਈਵੋਲਟੇਜ ਡਰਾਮਾ ਵੀ ਦੇਖਣ ਨੂੰ ਮਿਲਿਆ।
ਦਰਅਸਲ, ਜਦੋਂ ਦਿੱਲੀ ਕੈਪੀਟਲਜ਼ ਟੀਚੇ ਦਾ ਪਿੱਛਾ ਕਰ ਰਹੀ ਸੀ, ਉਸ ਨੂੰ ਆਖਰੀ ਓਵਰ ਵਿੱਚ ਜਿੱਤ ਲਈ 36 ਦੌੜਾਂ ਦੀ ਲੋੜ ਸੀ। ਅਤੇ ਇਸ ਦੌਰਾਨ ਰੋਵਮੈਨ ਪਾਵੇਲ ਕ੍ਰੀਜ਼ 'ਤੇ ਮੌਜੂਦ ਸੀ, ਜੋ ਆਪਣੀ ਸ਼ਾਨਦਾਰ ਫਾਰਮ 'ਚ ਨਜ਼ਰ ਆ ਰਹੇ ਸੀ। ਜਿਸ ਨੇ ਓਬੇਦ ਮੈਕੋਏ ਦੀਆਂ ਪਹਿਲੀਆਂ ਦੋ ਗੇਂਦਾਂ 'ਤੇ ਲਗਾਤਾਰ ਛੇ ਛੱਕੇ ਲਗਾ ਕੇ ਦਿੱਲੀ ਨੂੰ ਉਮੀਦ ਜਗਾਈ। ਫਿਰ ਮੈਕੋਏ ਨੇ ਤੀਜੀ ਗੇਂਦ 'ਤੇ ਫੁਲ ਟਾਸ ਗੇਂਦ ਕੀਤੀ, ਜਿਸ ਗੇਂਦ ਨੂੰ ਪਾਵੇਲ ਨੇ 6 ਦੌੜਾਂ ਲਈ ਭੇਜਿਆ। ਜਿਸ ਤੋਂ ਬਾਅਦ ਡਗਆਊਟ 'ਚ ਬੈਠੀ ਦਿੱਲੀ ਦੀ ਟੀਮ ਆਪਣਾ ਗੁੱਸਾ ਦਿਖਾਉਂਦੀ ਨਜ਼ਰ ਆਈ ਅਤੇ ਨੋ ਬਾਲ ਦੀ ਮੰਗ ਕਰਨ ਲੱਗੀ। ਇਸ ਬਾਲ ਨੂੰ ਨੋ ਬਾਲ ਨਾ ਕਰਾਰ ਦਿੱਤੇ ਜਾਣ ‘ਤੇ ਪੰਤ ਆਪਣੀ ਟੀਮ ਨੂੰ ਮੈਦਾਨ ਚੋਂ ਬਾਹਰ ਆਉਣ ਦਾ ਇਸ਼ਾਰਾ ਕਰਦੇ ਆਏ।
ਇਹ ਵੀ ਪੜ੍ਹੋ: PSPCL Lineman Recruitment 2022: ਸਰਕਾਰ ਦਾ ਵੱਡਾ ਫੈਸਲਾ, ਬਿਜਲੀ ਵਿਭਾਗ 'ਚ ਕੱਢੀਆਂ 1690 ਨੌਕਰੀਆਂ