IPL 2025 New Schedule: ਭਾਰਤ-ਪਾਕਿਸਤਾਨ ਤਣਾਅ ਕਾਰਨ ਇੰਡੀਅਨ ਪ੍ਰੀਮੀਅਰ ਲੀਗ (2025) ਨੂੰ ਇੱਕ ਹਫ਼ਤੇ ਲਈ ਮੁਲਤਵੀ ਕਰਨਾ ਪਿਆ। ਹਾਲਾਂਕਿ, ਹੁਣ ਦੋਵਾਂ ਦੇਸ਼ਾਂ ਵਿਚਕਾਰ ਜੰਗਬੰਦੀ ਤੋਂ ਬਾਅਦ, ਆਈਪੀਐਲ ਜਲਦੀ ਹੀ ਸ਼ੁਰੂ ਹੋ ਸਕਦਾ ਹੈ। ਇੰਡੀਆ ਟੂਡੇ ਨੂੰ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ, ਆਈਪੀਐਲ 16 ਜਾਂ 17 ਮਈ ਨੂੰ ਦੁਬਾਰਾ ਸ਼ੁਰੂ ਹੋ ਸਕਦਾ ਹੈ। ਇਸ ਲਈ ਇੱਕ ਨਵਾਂ ਸ਼ਡਿਊਲ ਜਲਦੀ ਹੀ ਜਾਰੀ ਕੀਤਾ ਜਾਵੇਗਾ।
ਆਈਪੀਐਲ 2025 ਦੇ ਬਾਕੀ ਬਚੇ ਮੈਚ ਹੁਣ 4 ਥਾਵਾਂ 'ਤੇ ਖੇਡੇ ਜਾ ਸਕਦੇ ਹਨ। ਇਹ ਲਖਨਊ ਸੁਪਰ ਜਾਇੰਟਸ (LSG)ਅਤੇ ਰਾਇਲ ਚੈਲੇਂਜਰਜ਼ ਬੰਗਲੌਰ (RCB) ਵਿਚਕਾਰ ਮੈਚ ਨਾਲ ਸ਼ੁਰੂ ਹੋ ਸਕਦਾ ਹੈ, ਜੋ ਕਿ ਲਖਨਊ ਦੇ ਏਕਾਨਾ ਸਟੇਡੀਅਮ ਵਿੱਚ ਖੇਡਿਆ ਜਾ ਸਕਦਾ ਹੈ। ਸੂਤਰ ਨੇ ਕਿਹਾ ਕਿ ਬੀਸੀਸੀਆਈ ਨੇ ਇਸ ਬਾਰੇ ਸਾਰੇ ਹਿੱਸੇਦਾਰਾਂ ਨੂੰ ਸੂਚਿਤ ਕਰ ਦਿੱਤਾ ਹੈ ਤੇ ਟੀਮਾਂ ਆਪਣੇ ਖਿਡਾਰੀਆਂ ਅਤੇ ਸਹਾਇਕ ਸਟਾਫ ਨੂੰ ਵਾਪਸ ਬੁਲਾ ਰਹੀਆਂ ਹਨ।
ਕੁਆਲੀਫਾਇਰ 1 ਅਤੇ ਐਲੀਮੀਨੇਟਰ ਮੈਚ ਹੈਦਰਾਬਾਦ ਦੇ ਰਾਜੀਵ ਗਾਂਧੀ ਅੰਤਰਰਾਸ਼ਟਰੀ ਸਟੇਡੀਅਮ ਵਿੱਚ ਹੋ ਸਕਦੇ ਹਨ। ਜਦੋਂ ਕਿ ਕੁਆਲੀਫਾਇਰ-2 ਤੋਂ ਇਲਾਵਾ ਫਾਈਨਲ ਵੀ ਕੋਲਕਾਤਾ ਵਿੱਚ ਆਯੋਜਿਤ ਕੀਤਾ ਜਾ ਸਕਦਾ ਹੈ। ਫਾਈਨਲ 30 ਮਈ ਜਾਂ 1 ਜੂਨ ਨੂੰ ਹੋਣ ਦੀ ਸੰਭਾਵਨਾ ਹੈ। ਜੇਕਰ ਮੌਸਮ ਖ਼ਰਾਬ ਰਹਿੰਦਾ ਹੈ ਤਾਂ ਮੈਚ ਕੋਲਕਾਤਾ ਦੀ ਬਜਾਏ ਅਹਿਮਦਾਬਾਦ ਵਿੱਚ ਕਰਵਾਏ ਜਾ ਸਕਦੇ ਹਨ।
ਤੁਹਾਨੂੰ ਦੱਸ ਦੇਈਏ ਕਿ ਆਈਪੀਐਲ ਦੇ ਇਸ ਸੀਜ਼ਨ ਵਿੱਚ ਕੁੱਲ 57 ਮੈਚ ਪੂਰੇ ਹੋਏ ਸਨ। 58ਵਾਂ ਮੈਚ 8 ਮਈ ਨੂੰ ਧਰਮਸ਼ਾਲਾ ਵਿੱਚ ਪੰਜਾਬ ਕਿੰਗਜ਼ (PBKS) ਅਤੇ ਦਿੱਲੀ ਕੈਪੀਟਲਜ਼ (DC) ਵਿਚਕਾਰ ਖੇਡਿਆ ਗਿਆ ਸੀ, ਪਰ ਇਸਨੂੰ ਸਿਰਫ਼ 10.1 ਓਵਰਾਂ ਤੋਂ ਬਾਅਦ ਰੋਕਣਾ ਪਿਆ। ਅਜੇ ਇਹ ਫੈਸਲਾ ਨਹੀਂ ਹੋਇਆ ਹੈ ਕਿ ਇਹ ਮੈਚ ਦੁਬਾਰਾ ਖੇਡਿਆ ਜਾਵੇਗਾ ਜਾਂ ਨਹੀਂ। ਜਦੋਂ 8 ਮਈ ਨੂੰ ਮੈਚ ਰੋਕਿਆ ਗਿਆ ਸੀ, ਤਾਂ ਪੰਜਾਬ ਕਿੰਗਜ਼ ਨੇ 10.1 ਓਵਰਾਂ ਵਿੱਚ 1 ਵਿਕਟ ਦੇ ਨੁਕਸਾਨ 'ਤੇ 122 ਦੌੜਾਂ ਬਣਾਈਆਂ ਸਨ। ਇਸ ਮੈਚ ਨੂੰ ਛੱਡ ਕੇ, ਹੁਣ ਲੀਗ ਪੜਾਅ ਵਿੱਚ ਸਿਰਫ਼ 12 ਮੈਚ ਬਾਕੀ ਹਨ, ਜਿਸ ਤੋਂ ਬਾਅਦ 4 ਪਲੇਆਫ ਮੈਚ ਹੋਣਗੇ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।