MI vs CSK Highlights IPL Match 38: ਮੁੰਬਈ ਇੰਡਿਆਨਸ ਨੇ ਚੇਨਈ ਸੁਪਰ ਕਿੰਗਜ਼ ਨੂੰ 9 ਵਿਕਟਾਂ ਨਾਲ ਹਰਾ ਦਿੱਤਾ ਹੈ। Wankhede Stadium ਵਿੱਚ ਖੇਡੇ ਗਏ ਇਸ ਮੈਚ ਵਿੱਚ CSK ਦੀ ਟੀਮ ਨੇ ਪਹਿਲਾਂ ਖੇਡਦਿਆਂ 176 ਰਨ ਬਣਾਏ ਸਨ। ਇਸ ਦੇ ਜਵਾਬ ਵਿੱਚ ਮੁੰਬਈ ਇੰਡੀਅਨਜ਼ ਨੇ ਆਪਣੇ ਘਰੇਲੂ ਮੈਦਾਨ 'ਤੇ 16ਵੇਂ ਓਵਰ ਵਿੱਚ ਹੀ ਸਿਰਫ 1 ਵਿਕਟ ਗਵਾ ਕੇ ਜਿੱਤ ਹਾਸਲ ਕਰ ਲਈ।

Continues below advertisement

ਮੁੰਬਈ ਨੇ ਹੁਣ ਤਕ ਤੀਜੀ ਲਗਾਤਾਰ ਜਿੱਤ ਦਰਜ ਕਰਦੇ ਹੋਏ ਪਲੇਆਫ ਵਿਚ ਜਾਣ ਦੀਆਂ ਉਮੀਦਾਂ ਨੂੰ ਮਜ਼ਬੂਤ ਕਰ ਲਿਆ ਹੈ। ਰੋਹਿਤ ਸ਼ਰਮਾ ਅਤੇ ਸੂਰਿਆਕੁਮਾਰ ਯਾਦਵ ਮੁੰਬਈ ਦੀ ਜਿੱਤ ਦੇ ਹੀਰੋ ਰਹੇ, ਦੋਹਾਂ ਨੇ ਸ਼ਾਨਦਾਰ ਅਰਧ-ਸ਼ਤਕੀ ਪਾਰੀਆਂ ਖੇਡੀਆਂ।

Continues below advertisement

ਚੇਨਈ ਸੁਪਰ ਕਿੰਗਜ਼ ਨੇ ਮੁੰਬਈ ਇੰਡੀਅਨਜ਼ ਨੂੰ 177 ਦੌੜਾਂ ਦਾ ਦਿੱਤਾ ਟੀਚਾ

ਮੁੰਬਈ ਇੰਡੀਅਨਜ਼ ਨੇ 177 ਰਨਾਂ ਦੇ ਟੀਚੇ ਵੱਲ ਨੂੰ ਮਜ਼ਬੂਤ ਸ਼ੁਰੂਆਤ ਕੀਤੀ। ਰੋਹਿਤ ਸ਼ਰਮਾ ਅਤੇ ਰਾਇਨ ਰਿਕਲਟਨ ਨੇ ਤਿੱਖੇ ਅੰਦਾਜ਼ ਵਿੱਚ 63 ਰਨਾਂ ਦੀ ਸ਼ਾਨਦਾਰ ਸਲਾਮੀ ਭਾਗੀਦਾਰੀ ਕੀਤੀ। ਰਿਕਲਟਨ 24 ਰਨ ਬਣਾਕੇ ਆਊਟ ਹੋ ਗਏ। ਉਸ ਤੋਂ ਬਾਅਦ ਰੋਹਿਤ ਸ਼ਰਮਾ ਅਤੇ ਸੂਰਿਆਕੁਮਾਰ ਯਾਦਵ ਨੇ ਮੋਰਚਾ ਸੰਭਾਲਿਆ ਅਤੇ CSK ਦੇ ਗੇਂਦਬਾਜ਼ਾਂ ਨੂੰ ਇੱਕੋ ਵਿਕਟ ਲਈ ਵੀ ਤਰਸਾ ਦਿੱਤਾ। ਦੋਹਾਂ ਦੇ ਦਰਮਿਆਨ 114 ਰਨਾਂ ਦੀ ਭਾਰੀ ਭਾਗੀਦਾਰੀ ਹੋਈ।

CSK ਲਈ ਸਭ ਤੋਂ ਵੱਡੀ ਚੁਣੌਤੀ ਇਹ ਰਹੀ ਕਿ ਉਨ੍ਹਾਂ ਦੇ ਸਪਿੰਨਰ ਅਸਰਦਾਰ ਸਾਬਤ ਨਹੀਂ ਹੋਏ। ਮੁੰਬਈ ਇੰਡਿਆਨਸ ਦੇ ਖਿਲਾਫ ਮੈਚ ਵਿੱਚ ਸਪਿੰਨਰਾਂ ਨੇ 10 ਓਵਰ ਗੇਂਦਬਾਜ਼ੀ ਕੀਤੀ ਪਰ ਸਿਰਫ 1 ਹੀ ਵਿਕਟ ਹਾਸਲ ਹੋਈ।

ਰੋਹਿਤ-ਸੂਰਿਆ ਦੀ ਤਾਬੜਤੋੜ ਬੈਟਿੰਗ

CSK ਦੀ ਗੇਂਦਬਾਜ਼ੀ ਯੂਨਿਟ ਮੁੰਬਈ ਦੇ ਟਾਪ ਆਰਡਰ ਨੂੰ ਤੋੜ ਨਹੀਂ ਸਕੀ। ਹਾਲਾਂਕਿ ਰਿਕਲਟਨ 24 ਰਨ 'ਤੇ ਆਊਟ ਹੋ ਗਿਆ, ਪਰ ਉਸ ਦੇ ਬਾਅਦ ਰੋਹਿਤ ਅਤੇ ਸੂਰਿਆ ਨੇ ਚੌਕਿਆਂ-ਛੱਕਿਆਂ ਦੀ ਬਾਰਿਸ਼ ਕਰ ਦਿੱਤੀ। ਦੋਹਾਂ ਨੇ ਮਿਲ ਕੇ 114 ਰਨਾਂ ਦੀ ਸਾਂਝ ਪਾਈ। ਰੋਹਿਤ ਨੇ 45 ਗੇਂਦਾਂ 'ਚ ਨਾਟਆਊਟ 76 ਰਨ ਬਣਾਏ, ਜਦਕਿ ਸੂਰਿਆ ਨੇ ਕੇਵਲ 30 ਗੇਂਦਾਂ ਵਿੱਚ 68 ਰਨ ਦੀ ਤੂਫਾਨੀ ਪਾਰੀ ਖੇਡੀ। ਦੋਹਾਂ ਨੇ ਮਿਲ ਕੇ 10 ਚੌਕੇ ਤੇ 11 ਛੱਕੇ ਲਗਾਏ।

ਚੇਨਈ ਸੁਪਰ ਕਿੰਗਜ਼ ਲਈ ਇਹ ਹਾਰ ਕਾਫੀ ਮਹਿੰਗੀ ਸਾਬਤ ਹੋ ਸਕਦੀ ਹੈ, ਕਿਉਂਕਿ ਹੁਣ ਪਲੇਆਫ ਤੱਕ ਪਹੁੰਚਣ ਦੀ ਰਾਹ ਔਖਾ ਹੋ ਗਿਆ ਹੈ। ਚੇਨਈ ਨੇ ਹੁਣ ਤੱਕ 8 ਮੈਚਾਂ ਵਿੱਚ ਸਿਰਫ 2 ਜਿੱਤਾਂ ਹੀ ਦਰਜ ਕੀਤੀਆਂ ਹਨ। ਹੁਣ ਜੇਕਰ ਧੋਨੀ ਦੀ ਅਗਵਾਈ ਵਾਲੀ CSK ਨੂੰ ਪਲੇਆਫ ਦੀਆਂ ਉਮੀਦਾਂ ਨੂੰ ਜਿੰਦਾ ਰੱਖਣਾ ਹੈ, ਤਾਂ ਆਉਣ ਵਾਲੇ ਹਰ ਮੈਚ 'ਚ ਜਿੱਤ ਲਾਜ਼ਮੀ ਹੋ ਜਾਵੇਗੀ।

ਚੇਨਈ ਦੀ ਹਾਰ ਦਾ ਇੱਕ ਵੱਡਾ ਕਾਰਨ ਇਹ ਵੀ ਰਿਹਾ ਕਿ ਪਿਛਲੇ ਮੈਚ ਵਿੱਚ ਅੰਸ਼ੁਲ ਕੰਬੋਜ ਦੀ ਗੇਂਦਬਾਜ਼ੀ ਪ੍ਰਭਾਵਸ਼ਾਲੀ ਰਹੀ ਸੀ, ਪਰ ਇਸ ਮੈਚ ਵਿੱਚ ਉਨ੍ਹਾਂ ਨੂੰ ਪਲੇਇੰਗ ਇਲੈਵਨ ਤੋਂ ਹੀ ਡ੍ਰਾਪ ਕਰ ਦਿੱਤਾ ਗਿਆ।