IPL 2025 Rohit Sharma: ਕ੍ਰਿਕਟ ਪ੍ਰੇਮੀ ਆਈਪੀਐਲ 2025 ਨਾਲ ਜੁੜੀ ਹਰ ਖਬਰ ਉੱਪਰ ਨਜ਼ਰ ਰੱਖ ਰਹੇ ਹਨ। ਭਾਵੇਂ ਉਹ ਆਈਪੀਐਲ 2025 ਦੀ ਮੈਗਾ ਨਿਲਾਮੀ ਦੀ ਹੋਵੇ ਜਾਂ ਰਿਟੇਨ ਕੀਤੇ ਗਏ ਅਤੇ ਖਿਡਾਰੀਆਂ ਦੀ ਸੂਚੀ ਜਾਰੀ ਕਰਨ ਬਾਰੇ ਹੋਵੇ। ਕ੍ਰਿਕਟ ਪ੍ਰੇਮੀ ਹਰ ਅਪਡੇਟ ਜਾਣਨਾ ਚਾਹੁੰਦੇ ਹਨ, ਇਸ ਵਿਚਾਲੇ ਅਸੀ ਉਨ੍ਹਾਂ ਲਈ ਖਾਸ ਖਬਰ ਲੈ ਕੇ ਹਾਜ਼ਿਰ ਹੋਏ ਹਾਂ। ਦਰਅਸਲ, ਮੁੰਬਈ ਇੰਡੀਅਨਜ਼ ਵੀ ਕਈ ਹੈਰਾਨੀਜਨਕ ਫੈਸਲੇ ਲੈ ਸਕਦੀ ਹੈ।
ਰੋਹਿਤ ਸ਼ਰਮਾ ਨੂੰ ਲੈ ਕੀ ਬੋਲੇ ਸਾਬਕਾ ਕ੍ਰਿਕਟਰ
ਰੋਹਿਤ ਸ਼ਰਮਾ ਟੀਮ ਨਾਲ ਰਹਿਣਗੇ ਜਾਂ ਨਹੀਂ ਇਸ ਬਾਰੇ ਅਜੇ ਕੁਝ ਨਹੀਂ ਕਿਹਾ ਜਾ ਸਕਦਾ। ਪਰ ਇਸ ਦੌਰਾਨ ਸਾਬਕਾ ਭਾਰਤੀ ਕ੍ਰਿਕਟਰ ਮੁਹੰਮਦ ਕੈਫ ਦਾ ਇਕ ਦਿਲਚਸਪ ਸੁਝਾਅ ਸਾਹਮਣੇ ਆਇਆ ਹੈ। ਕੈਫ ਦਾ ਕਹਿਣਾ ਹੈ ਕਿ ਹੁਣ ਰੋਹਿਤ ਨੂੰ ਸਿਰਫ ਕਪਤਾਨ ਦੇ ਤੌਰ 'ਤੇ ਹੀ ਖੇਡਣਾ ਚਾਹੀਦਾ ਹੈ। ਕੈਫ ਨੇ ਰਾਇਲ ਚੈਲੇਂਜਰਸ ਬੈਂਗਲੁਰੂ ਨੂੰ ਲੈ ਕੇ ਵੀ ਪ੍ਰਤੀਕਿਰਿਆ ਦਿੱਤੀ ਹੈ।
ਕੈਫ ਦਾ ਮੰਨਣਾ ਹੈ ਕਿ ਆਰਸੀਬੀ ਨੂੰ ਰੋਹਿਤ ਸ਼ਰਮਾ ਲਈ ਆਪਣਾ ਖਜ਼ਾਨਾ ਖੋਲ੍ਹਣਾ ਚਾਹੀਦਾ ਹੈ। ਕੈਫ ਨੇ ਸਟਾਰ ਸਪੋਰਟਸ ਨਾਲ ਗੱਲ ਕਰਦੇ ਹੋਏ ਕਿਹਾ, ''ਰੋਹਿਤ ਇਕ ਮਹਾਨ ਕਪਤਾਨ ਹੈ ਅਤੇ ਉਨ੍ਹਾਂ ਨੂੰ ਹੁਣ ਸਿਰਫ ਆਈਪੀਐੱਲ 'ਚ ਕਪਤਾਨ ਦੇ ਤੌਰ 'ਤੇ ਖੇਡਣਾ ਚਾਹੀਦਾ ਹੈ। ਉਨ੍ਹਾਂ ਨੇ ਟੀ-20 ਵਿਸ਼ਵ ਕੱਪ ਦਾ ਖਿਤਾਬ ਜਿੱਤਿਆ ਹੈ। ਉਨ੍ਹਾਂ ਕੋਲ ਕਈ ਆਫਰਸ ਹਨ। ਲੋਕ ਫੋਨ ਵੀ ਕਰਦੇ ਹਨ।
Read MOre: Sports News: ਕ੍ਰਿਕਟ ਜਗਤ 'ਚ ਮੱਚੀ ਹਲਚਲ, 2 ਕਪਤਾਨਾਂ ਦੇ ਅਸਤੀਫੇ ਤੋਂ ਬਾਅਦ ਇਸ ਦਿੱਗਜ ਖਿਡਾਰੀ ਨੇ ਲਿਆ ਸੰਨਿਆਸ
ਆਰਸੀਬੀ ਨੂੰ ਰੋਹਿਤ ਨੂੰ ਮਨਾਉਣਾ ਚਾਹੀਦਾ
ਕੈਫ ਨੇ ਕਿਹਾ, ''ਆਰਸੀਬੀ ਨੂੰ ਚਾਂਸ ਲੈਣਾ ਚਾਹੀਦਾ ਹੈ ਅਤੇ ਰੋਹਿਤ ਸ਼ਰਮਾ ਨੂੰ ਕਿਸੇ ਤਰ੍ਹਾਂ ਮਨਾਉਣਾ ਚਾਹੀਦਾ ਹੈ। ਉਸ ਨੂੰ ਟੀਮ ਦਾ ਕਪਤਾਨ ਬਣਾਇਆ ਜਾਣਾ ਚਾਹੀਦਾ ਹੈ। ਸੰਭਵ ਹੈ ਕਿ ਉਹ ਬੱਲੇਬਾਜ਼ ਵਾਂਗ ਜ਼ਿਆਦਾ ਦੌੜਾਂ ਨਾ ਬਣਾ ਸਕੇ। ਪਰ ਉਹ ਜਾਣਦਾ ਹੈ ਕਿ ਪਲੇਇੰਗ ਇਲੈਵਨ ਕਿਵੇਂ ਬਣਾਉਣਾ ਹੈ।
ਦਰਅਸਲ, ਆਰਸੀਬੀ ਕੋਲ ਫਿਲਹਾਲ ਕੋਈ ਸਥਾਈ ਕਪਤਾਨ ਨਹੀਂ ਹੈ। IPL 2022 ਤੋਂ ਠੀਕ ਪਹਿਲਾਂ ਵਿਰਾਟ ਕੋਹਲੀ ਨੇ ਕਪਤਾਨੀ ਛੱਡ ਦਿੱਤੀ ਸੀ। ਇਸ ਤੋਂ ਬਾਅਦ ਫਾਫ ਡੂ ਪਲੇਸਿਸ ਨੂੰ ਕਪਤਾਨੀ ਸੌਂਪੀ ਗਈ। ਪਰ ਡੁਪਲੇਸਿਸ ਹੁਣ 40 ਸਾਲ ਦੇ ਹੋ ਚੁੱਕੇ ਹਨ। ਜੇਕਰ ਰੋਹਿਤ ਦੀ ਗੱਲ ਕਰੀਏ ਤਾਂ ਉਹ ਇਸ ਸਮੇਂ 37 ਸਾਲ ਦੇ ਹਨ। ਪਰ ਕਪਤਾਨੀ ਦੇ ਤਜ਼ਰਬੇ ਦੇ ਮਾਮਲੇ ਵਿੱਚ ਉਹ ਦੂਜੇ ਖਿਡਾਰੀਆਂ ਨਾਲੋਂ ਉੱਤਮ ਹੈ। ਰੋਹਿਤ ਦੀ ਕਪਤਾਨੀ 'ਚ ਮੁੰਬਈ ਇੰਡੀਅਨਜ਼ ਨੇ ਪੰਜ ਵਾਰ ਆਈ.ਪੀ.ਐੱਲ. ਦਾ ਖਿਚਾਬ ਜਿੱਤਿਆ।
ਮੁੰਬਈ ਨੇ ਪਿਛਲੇ ਸੀਜ਼ਨ ਤੋਂ ਠੀਕ ਪਹਿਲਾਂ ਰੋਹਿਤ ਨੂੰ ਕਪਤਾਨੀ ਤੋਂ ਹਟਾ ਦਿੱਤਾ ਸੀ। ਖਾਸ ਗੱਲ ਇਹ ਸੀ ਕਿ ਮੁੰਬਈ ਨੇ ਰੋਹਿਤ ਨੂੰ ਪਹਿਲਾਂ ਵੀ ਇਸ ਦੀ ਜਾਣਕਾਰੀ ਨਹੀਂ ਦਿੱਤੀ ਸੀ। ਰੋਹਿਤ ਨੂੰ ਹਟਾਉਣ ਤੋਂ ਬਾਅਦ ਹਾਰਦਿਕ ਪੰਡਯਾ ਨੂੰ ਟੀਮ ਦੀ ਕਪਤਾਨੀ ਸੌਂਪੀ ਗਈ। ਪਰ ਹੁਣ IPL 2025 ਲਈ ਵੀ ਵੱਡਾ ਬਦਲਾਅ ਹੋ ਸਕਦਾ ਹੈ।