IPL 2023: ਇੰਡੀਅਨ ਪ੍ਰੀਮੀਅਰ ਲੀਗ(IPL) ਦੇ 16ਵੇਂ ਸੀਜ਼ਨ ਦਾ ਅੰਤ ਕਾਫੀ ਸਮਾਂ ਪਹਿਲਾਂ ਹੋਇਆ ਹੈ ਪਰ ਕੁਝ ਅਜਿਹੀਆਂ ਗੱਲਾਂ ਹਨ ਜੋ ਕਦੇ ਖਤਮ ਨਹੀਂ ਹੋਣਗੀਆਂ। ਵਿਰਾਟ ਕੋਹਲੀ ਅਤੇ ਗੌਤਮ ਗੰਭੀਰ ਦੀ ਟੀਮ ਲਖਨਊ ਸੁਪਰ ਜਾਇੰਟਸ ਦੇ ਗੇਂਦਬਾਜ਼ ਨਵੀਨ-ਉਲ-ਹੱਕ ਵਿਚਾਲੇ ਹੋਈ ਟੱਕਰ ਨੂੰ ਸਾਰਿਆਂ ਨੂੰ ਯਾਦ ਹੈ। ਇਸ ਬਾਰੇ ਹੁਣ ਤੱਕ ਕਈ ਵਾਰ ਬਹੁਤ ਕੁਝ ਕਿਹਾ ਜਾ ਚੁੱਕਾ ਹੈ। ਪਰ ਹੁਣ ਨਵੀਨ ਨੇ ਇਸ ਬਾਰੇ ਖੁੱਲ੍ਹ ਕੇ ਬੋਲਿਆ ਹੈ ਤੇ ਦੱਸਿਆ ਹੈ ਕਿ ਆਖ਼ਰ ਇਸ ਵਿੱਚ ਕਿਸ ਦੀ ਗ਼ਲਤੀ ਸੀ।


1 ਮਈ 2023 ਨੂੰ ਇੰਡੀਅਨ ਪ੍ਰੀਮੀਅਰ ਲੀਗ ਦੌਰਾਨ ਰਾਇਲ ਚੈਲੰਜਰਜ਼ ਬੈਂਗਲੁਰੂ ਅਤੇ ਲਖਨਊ ਸੁਪਰ ਜਾਇੰਟਸ ਵਿਚਾਲੇ ਖੇਡਿਆ ਗਿਆ ਮੈਚ ਹਮੇਸ਼ਾ ਯਾਦ ਰੱਖਿਆ ਜਾਵੇਗਾ। ਮੈਚ ਦੇ ਨਤੀਜੇ ਕਾਰਨ ਨਹੀਂ, ਸਗੋਂ ਮੈਚ ਦੌਰਾਨ ਹੋਏ ਹੰਗਾਮੇ ਕਾਰਨ। ਆਰਸੀਬੀ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਅਤੇ ਲਖਨਊ ਦੇ ਗੇਂਦਬਾਜ਼ ਨਵੀਨ-ਉਲ-ਹੱਕ ਵਿਚਾਲੇ ਮੈਦਾਨ 'ਤੇ ਝੜਪ ਹੋ ਗਈ। ਨਵੀਨ ਨੇ ਮੈਚ ਦੌਰਾਨ ਅਤੇ ਫਿਰ ਮੈਚ ਖਤਮ ਹੋਣ ਤੋਂ ਬਾਅਦ ਹੋਈ ਬਹਿਸ 'ਤੇ ਖੁੱਲ੍ਹ ਕੇ ਗੱਲ ਕੀਤੀ ਹੈ।


ਅਫ਼ਗ਼ਾਨ ਗੇਂਦਬਾਜ਼ ਨੇ ਕਿਹਾ, ਦੇਖੋ, ਵਿਰਾਟ ਕੋਹਲੀ ਨੇ ਮੈਚ ਦੌਰਾਨ ਅਤੇ ਉਸ ਤੋਂ ਬਾਅਦ ਜੋ ਵੀ ਕਿਹਾ, ਉਸ ਨੂੰ ਅਜਿਹਾ ਨਹੀਂ ਕਹਿਣਾ ਚਾਹੀਦਾ ਸੀ। ਮੈਂ ਲੜਾਈ ਸ਼ੁਰੂ ਨਹੀਂ ਕੀਤੀ, ਵਿਰਾਟ ਕੋਹਲੀ ਨੇ ਲੜਾਈ ਉਦੋਂ ਸ਼ੁਰੂ ਕੀਤੀ ਜਦੋਂ ਅਸੀਂ ਮੈਚ ਖਤਮ ਹੋਣ ਤੋਂ ਬਾਅਦ ਹੱਥ ਮਿਲਾ ਰਹੇ ਸੀ। ਜੇ ਮੈਚ ਤੋਂ ਬਾਅਦ ਰੈਫਰੀ ਵੱਲੋਂ ਲਗਾਏ ਗਏ ਜੁਰਮਾਨੇ 'ਤੇ ਧਿਆਨ ਦਿਓ ਤਾਂ ਸਭ ਕੁਝ ਸਮਝ ਆ ਜਾਵੇਗਾ ਕਿ ਕਸੂਰ ਕਿਸ ਦਾ ਸੀ।


ਆਰਸੀਬੀ ਅਤੇ ਲਖਨਊ ਵਿਚਾਲੇ ਹੋਏ ਮੈਚ ਵਿੱਚ ਵਿਰਾਟ ਕੋਹਲੀ ਦੀ ਨਵੀਨ ਅਤੇ ਟੀਮ ਦੇ ਮੈਂਟਰ ਗੌਤਮ ਗੰਭੀਰ ਨਾਲ ਬਹਿਸ ਹੋ ਗਈ ਸੀ। ਮੈਦਾਨ 'ਤੇ ਮਾਹੌਲ ਬਹੁਤ ਗਰਮ ਹੋ ਗਿਆ ਸੀ। ਇਸ ਮੈਚ 'ਚ ਹੋਈ ਘਟਨਾ 'ਤੇ ਮੈਚ ਰੈਫਰੀ ਨੇ ਵਿਰਾਟ ਅਤੇ ਗੰਭੀਰ 'ਤੇ 100 ਫੀਸਦੀ ਮੈਚ ਫੀਸ ਦਾ ਜ਼ੁਰਮਾਨਾ ਲਗਾਇਆ ਸੀ, ਜਦਕਿ ਨਵੀਨ 'ਤੇ ਸਿਰਫ 50 ਫੀਸਦੀ ਜੁਰਮਾਨਾ ਲਗਾਇਆ ਗਿਆ ਸੀ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।