Irfan Pathan Shared Romantic Video With Wife Safa Baig: ਟੀਮ ਇੰਡੀਆ ਦੇ ਸਾਬਕਾ ਦਿੱਗਜ਼ ਆਲਰਾਊਂਡਰ ਇਰਫਾਨ ਪਠਾਨ ਭਲੇ ਹੀ ਖੇਡ ਦੇ ਮੈਦਾਨ ਵਿੱਚ ਦੇਖਣ ਨੂੰ ਨਹੀਂ ਮਿਲਦੇ। ਪਰ ਉਹ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਦੇ ਜਰਿਏ ਪ੍ਰਸ਼ੰਸਕਾਂ ਵਿੱਚ ਹਮੇਸ਼ਾ ਐਕਟਿਵ ਰਹਿੰਦੇ ਹਨ। ਉਹ ਆਪਣੇ ਨਾਲ-ਨਾਲ ਪਰਿਵਾਰ ਦੀਆਂ ਸ਼ਾਨਦਾਰ ਤਸਵੀਰਾਂ ਅਤੇ ਵੀਡੀਓ ਅਕਸਰ ਸਾਂਝੇ ਕਰਦੇ ਰਹਿੰਦੇ ਹਨ। ਹਾਲ ਹੀ ਵਿੱਚ ਕ੍ਰਿਕਟਰ ਵੱਲੋਂ ਆਪਣੀ ਪਤਨੀ ਸਫਾ ਬੇਗ ਨਾਲ ਰੋਮਾਂਟਿਕ ਵੀਡੀਓ ਸਾਂਝਾ ਕੀਤਾ ਗਿਆ ਹੈ। ਜਿਸ ਨੇ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਤੁਸੀ ਵੀ ਵੇਖੋ ਇਰਫਾਨ ਪਠਾਨ ਦਾ ਪਤਨੀ ਨਾਲ ਰੋਮਾਂਟਿਕ ਅੰਦਾਜ਼...



 


ਸਾਬਕਾ ਕ੍ਰਿਕਟਰ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਵੀਡੀਓ ਸ਼ੇਅਰ ਕਰ ਕੈਪਸ਼ਨ ਵਿੱਚ ਲਿਖਿਆ. ਮੈਂ ਇਸ ਗੀਤ ਨਾਲ ਪੂਰੀ ਤਰ੍ਹਾਂ ਜੁੜਿਆ ਹੋਇਆ ਹਾਂ❤️ @imrankpathan_official #mylife... ਦਰਅਸਲ, ਇਸ ਤਸਵੀਰਾਂ ਵਾਲੇ ਵੀਡੀਓ ਕਲਿੱਪ ਵਿੱਚ ਸਾਰਾ ਅਲੀ ਖਾਨ ਅਤੇ ਵਿੱਕੀ ਕੌਸ਼ਲ ਦੀ ਫਿਲਮ ਜ਼ਰਾ ਹਟਕੇ ਜ਼ਰਾ ਬਚਕੇ ਦਾ ਗੀਤ Phir Aur Kya Chahiye ਚੱਲ ਰਿਹਾ ਹੈ। ਦੋਵਾਂ ਦਾ ਰੋਮਾਂਟਿਕ ਅੰਦਾਜ਼ ਦਰਸ਼ਕਾਂ ਨੂੰ ਆਪਣਾ ਦੀਵਾਨਾ ਬਣਾਉਣ ਵਿੱਚ ਕਾਮਯਾਬ ਹੋ ਰਹੇ ਹਨ। 


ਇਰਫਾਨ ਪਠਾਨ ਦੀ ਇਸ ਵੀਡੀਓ ਉੱਪਰ ਪ੍ਰਸ਼ੰਸਕ ਲਗਾਤਾਰ ਆਪਣਾ ਪਿਆਰ ਲੁਟਾ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਸਾਡੀ ਭਾਬੀ ਕਿਸੇ ਅਭਿਨੇਤਰੀ ਤੋਂ ਘੱਟ ਨਹੀਂ... ਹਾਲਾਂਕਿ ਇੱਕ ਹੋਰ ਯੂਜ਼ਰ ਨੇ ਕਮੈਂਟ ਕਰਦੇ ਹੋਏ ਕਿਹਾ ਤੁਸੀ ਵੀ ਕਮਾਲ ਕਰਦੇ ਓ ਭਾਈਜਾਨ... ਨਾ ਸਹੀ ਨਾਲ ਛੁਪਾਉਂਦੇ ਹੋ ਅਤੇ ਨਾ ਹੀ ਸਹੀ ਨਾਲ ਦਿਖਾਉਂਦੇ ਹੋ...





ਜਾਣਕਾਰੀ ਲਈ ਦੱਸ ਦੇਈਏ ਕਿ ਸਾਬਕਾ ਭਾਰਤੀ ਕ੍ਰਿਕਟਰ ਇਰਫਾਨ ਪਠਾਨ ਨੇ WTC ਫਾਈਨਲ 2023 ਲਈ ਭਾਰਤੀ ਪਲੇਇੰਗ ਇਲੈਵਨ ਦੀ ਚੋਣ ਕਰ ਲਈ ਹੈ। ਉਨ੍ਹਾਂ ਨੇ ਆਪਣੀ ਟੀਮ ਵਿੱਚ ਈਸ਼ਾਨ ਕਿਸ਼ਨ ਨੂੰ ਤਰਜੀਹ ਦਿੱਤੀ। ਇਸ ਤੋਂ ਇਲਾਵਾ ਸਾਬਕਾ ਕ੍ਰਿਕਟਰ ਵੱਲੋਂ ਪੂਰੀ ਲਿਸਟ ਸਾਂਝੀ ਕੀਤੀ ਗਈ ਹੈ। ਤੁਸੀ ਵੀ ਵੇਖੋ ਇਹ ਲਿਸਟ...