ਟੀਮ 'ਚ ਵਾਪਸੀ 'ਤੇ ਇਰਫ਼ਾਨ ਪਠਾਨ ਦਾ ਵੱਡਾ ਬਿਆਨ
ਏਬੀਪੀ ਸਾਂਝਾ | 20 Jul 2018 08:12 PM (IST)
ਚੰਡੀਗੜ੍ਹ: ਭਾਰਤੀ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਇਰਫ਼ਾਨ ਪਠਾਣ ਜ਼ੋਰ-ਸ਼ੋਰ ਨਾਲ ਟੀਮ ‘ਚ ਵਾਪਸੀ ਦੀ ਤਿਆਰੀ ਕਰ ਰਹੇ ਹਨ। ਇਰਫ਼ਾਨ ਨੇ ਕਿਹਾ ਅਗਲਾ ਸੈਸ਼ਨ ਬਹੁਤ ਮਹੱਤਵ ਪੂਰਨ ਰਹੇਗਾ ਅਤੇ ਉਨ੍ਹਾਂ ਨੂੰ ਟੀਮ ‘ਚ ਵਾਪਸੀ ਦੀ ਪੂਰੀ ਉਮੀਦ ਹੈ। ਪਠਾਨ ਇੱਥੇ ਕਿਸੇ ਨਿਜੀ ਸੰਸਥਾ ਦੇ ਸਮਾਗਮ ਵਿੱਚ ਪਹੁੰਚੇ ਸਨ। ਜੰਮੂ-ਕਸ਼ਮੀਰ ਕ੍ਰਿਕਟ ਦੇ ਮੈਂਟੋਰ ਬਨਣ ਤੋਂ ਬਾਅਦ ਉਹ ਪੂਰਾ ਜ਼ੋਰ ਲਗਾ ਰਹੇ ਹਨ ਕਿ ਕਸ਼ਮੀਰ ‘ਚੋ ਕ੍ਰਿਕੇਟ ਦੇ ਨਵੇਂ ਹੀਰੇ ਤਰਾਸ਼ੇ ਜਾਣ। ਪਠਾਣ ਨੇ ਕਿਹਾ ਕਿ ਕਿਹਾ ਕਿ ਇਹ ਇਕ ਵੱਡੀ ਚੁਣੌਤੀ ਹੈ ਪਰ ਨਤੀਜੇ ਜਲਦ ਹੀ ਆਉਣੇ ਸ਼ੁਰੂ ਹੋਣਗੇ। ਮਹਿੰਦਰ ਸਿੰਘ ਧੋਨੀ ਦੀ ਰਿਟਾਇਰਮੈਂਟ ਤੇ ਕਿਹਾ ਕਿ ਧੋਨੀ ਇੱਕ ਸਮਝਦਾਰ ਖਿਡਾਰੀ ਹਨ ਤੇ ਜੋ ਵੀ ਫੈਸਲਾ ਲੈਣਗੇ ਸਹੀ ਹੀ ਲੈਣਗੇ। ਗੇਂਦਬਾਜ਼ ਹਾਰਦਿਕ ਪੰਡਿਆ ਬਾਰੇ ਉਨ੍ਹਾਂ ਕਿਹਾ ਕਿ ਟਾਈਮ ਨਾਲ ਹਾਰਦਿਕ ਦੀ ਕ੍ਰਿਕਟ ‘ਚ ਹੋਰ ਸੁਧਾਰ ਆਵੇਗਾ।