✕
  • ਹੋਮ

ਅਸ਼ਵਿਨ 'ਤੇ ਭੜਕੇ ਕਪਤਾਨ ਧੋਨੀ ਦੇ ਫੈਨ

ਏਬੀਪੀ ਸਾਂਝਾ   |  23 Dec 2016 02:46 PM (IST)
1

ਪਰ ਅਸ਼ਵਿਨ ਦੀ ਵਾਹ-ਵਾਹੀ ਤੋਂ ਬਾਅਦ ਹੁਣ ਕੁਝ ਫੈਨਸ ਉਨ੍ਹਾਂ ਤੋਂ ਨਾਰਾਜ਼ ਹੋ ਗਏ ਹਨ। ਇਸਦਾ ਕਾਰਨ ਹੈ ਅਸ਼ਵਿਨ ਦਾ ਸਭ ਨੂੰ ਧੰਨਵਾਦ ਕਰਦੇ ਹੋਏ ਧੋਨੀ ਦਾ ਜਿਕਰ ਨਾ ਕਰਨਾ।

2

3

ਅਸ਼ਵਿਨ ਨੇ ਆਪਣੇ ਇਸ ਐਵਾਰਡ ਨੂੰ ਆਪਣੇ ਪਰਿਵਾਰ ਨੂੰ ਸਮਰਪਿਤ ਕੀਤਾ ਅਤੇ ਕਿਹਾ ਕਿ ਉਨ੍ਹਾਂ ਦਾ ਸਹਿਯੋਗ ਹੀ ਉਨ੍ਹਾਂ ਦੀ ਕਾਮਯਾਬੀ ਦਾ ਰਾਜ਼ ਹੈ।

4

ਅਸ਼ਵਿਨ ਨੇ ਇਸ ਵੱਡੀ ਕਾਮਯਾਬੀ ਤੋਂ ਬਾਅਦ ਆਪਣੇ ਪਰਿਵਾਰ ਸਿਰ ਕਾਮਯਾਬੀ ਦਾ ਸਿਹਰਾ ਬੰਨਿਆ ਅਤੇ ਕਪਤਾਨ ਵਿਰਾਟ ਅਤੇ ਅਨਿਲ ਕੁੰਬਲੇ ਦੀ ਵੀ ਤਾਰੀਫ ਕੀਤੀ ਪਰ ਓਹ ਧੋਨੀ ਦਾ ਨਾਮ ਲੈਣਾ ਭੁਲ ਗਏ। ਕਪਤਾਨ ਧੋਨੀ ਅਤੇ ਟੀਮ ਇੰਡੀਆ ਦੇ ਫੈਨਸ ਨੇ ਕਈ ਟਵੀਟ ਕੀਤੇ ਅਤੇ ਅਸ਼ਵਿਨ ਦੇ ਇਸ ਵਿਵਹਾਰ ਲਈ ਉਨ੍ਹਾਂ ਨੂੰ ਗਲਤ ਦੱਸਿਆ। ਕੁਝ ਫੈਨਸ ਨੇ ਇਹ ਵੀ ਕਿਹਾ ਕਿ ਅਸ਼ਵਿਨ ਦੀ ਕਾਮਯਾਬੀ 'ਚ ਸਭ ਤੋਂ ਵੱਡਾ ਯੋਗਦਾਨ ਧੋਨੀ ਦਾ ਰਿਹਾ ਹੈ।

5

ਅਸ਼ਵਿਨ ਫਿਲਹਾਲ ਟੈਸਟ ਗੇਂਦਬਾਜ਼ੀ 'ਚ ਚੋਟੀ 'ਤੇ ਹਨ। ਸਿਤੰਬਰ 2015 ਤੋਂ ਸਿਤੰਬਰ 2016 ਤਕ ਦੇ ਵੋਟਿੰਗ ਪੀਰੀਅਡ ਦੌਰਾਨ ਅਸ਼ਵਿਨ ਨੇ 48 ਵਿਕਟ ਝਟਕੇ ਅਤੇ 336 ਰਨ ਬਣਾਏ, ਅਤੇ ਇਹ ਸਭ ਅਸ਼ਵਿਨ ਨੇ 8 ਟੈਸਟ ਮੈਚਾਂ 'ਚ ਕੀਤਾ। ਇਸਤੋਂ ਅਲਾਵਾ ਟੀ-20 ਮੈਚਾਂ 'ਚ ਅਸ਼ਵਿਨ ਨੇ 19 ਮੈਚਾਂ 'ਚ 27 ਵਿਕਟ ਹੈਸਲ ਕੀਤੇ। ਸਿਰਫ 2016 'ਚ ਅਸ਼ਵਿਨ ਨੇ 12 ਟੈਸਟ ਮੈਚਾਂ 'ਚ 72 ਵਿਕਟ ਹਾਸਿਲ ਕੀਤੇ ਹਨ। ਇਸੇ ਸਾਲ ਅਸ਼ਵਿਨ 200 ਵਿਕਟਾਂ ਤਕ ਸਭ ਤੋਂ ਜਲਦੀ ਪਹੁੰਚਣ ਵਾਲੇ ਦੂਜੇ ਗੇਂਦਬਾਜ਼ ਵੀ ਬਣ ਗਏ।

6

ਭਾਰਤ ਦੇ ਦਿੱਗਜ ਫਿਰਕੀਬਾਜ਼ ਰਵੀਚੰਦਰਨ ਅਸ਼ਵਿਨ ਨੂੰ ICC ਨੇ ਵੱਡੇ ਐਵਾਰਡਸ ਨਾਲ ਸਨਮਾਨਿਤ ਕੀਤਾ ਹੈ। ਅਸ਼ਵਿਨ ਇਸ ਸਾਲ ਦੇ ICC ਕ੍ਰਿਕਟਰ ਆਫ ਦੇ ਈਅਰ ਅਤੇ ICC ਟੈਸਟ ਕ੍ਰਿਕਟਰ ਆਫ ਦੇ ਈਅਰ ਚੁਣੇ ਗਏ ਹਨ। ਸਚਿਨ ਤੇਂਦੁਲਕਰ ਅਤੇ ਰਾਹੁਲ ਦ੍ਰਵਿੜ ਤੋਂ ਬਾਅਦ ਅਸ਼ਵਿਨ ਇਕੱਲੇ ਖਿਡਾਰੀ ਹਨ ਜੋ ਇੱਕੋ ਸਾਲ 'ਚ ਇਹ 2 ਖਿਤਾਬ ਆਪਣੇ ਨਾਮ ਕਰਨ 'ਚ ਕਾਮਯਾਬ ਹੋਏ ਹਨ।

7

ਇਨ੍ਹਾਂ ਐਵਾਰਡਸ ਤੋਂ ਬਾਅਦ ਅਸ਼ਵਿਨ ਨੇ ਕਿਹਾ ਕਿ ਇਹ ਉਨ੍ਹਾਂ ਲਈ ਵੱਡੀ ਪ੍ਰਾਪਤੀ ਹੈ ਅਤੇ ਓਹ ਇੱਕ ਐਵਾਰਡ ਦੀ ਉਮੀਦ ਕਰ ਰਹੇ ਸਨ ਪਰ ਦੋਨੇ ਐਵਾਰਡ ਮਿਲਣਾ ਬੇਹਦ ਖਾਸ ਹੈ। ਨਾਲ ਹੀ ਅਸ਼ਵਿਨ ਨੇ ਕਿਹਾ ਕਿ ਸਚਿਨ ਤੇਂਦੁਲਕਰ ਅਤੇ ਦ੍ਰਵਿੜ ਵਰਗੇ ਦਿੱਗਜਾਂ ਦੇ ਨਾਲ ਤੁਹਾਡਾ ਨਾਮ ਲਿਆ ਜਾਣਾ ਉਨ੍ਹਾਂ ਲਈ ਕਿਸੇ ਪ੍ਰਾਪਤੀ ਤੋਂ ਘਟ ਨਹੀਂ।

8

9

Ashwin Ravichandran ‏@ashwinravi99 23h I would like to take this day as an opportunity to thank @prithinarayanan @basu2013 @anilkumble1074 @imVkohli and my parents.

10

ਅਸ਼ਵਿਨ ਦਾ ਟਵੀਟ

  • ਹੋਮ
  • ਖੇਡਾਂ
  • ਅਸ਼ਵਿਨ 'ਤੇ ਭੜਕੇ ਕਪਤਾਨ ਧੋਨੀ ਦੇ ਫੈਨ
About us | Advertisement| Privacy policy
© Copyright@2026.ABP Network Private Limited. All rights reserved.