ਮੋਹਾਲੀ - ਟੀਮ ਇੰਡੀਆ ਨੇ ਪਹਿਲੀ ਪਾਰੀ 'ਚ 417 ਰਨ ਦਾ ਸਕੋਰ ਖੜਾ ਕੀਤਾ। ਦੂਜੇ ਸੈਸ਼ਨ 'ਚ ਭਾਰਤੀ ਟੀਮ ਜਡੇਜਾ, ਅਸ਼ਵਿਨ ਅਤੇ ਜਯੰਤ ਯਾਦਵ ਦੇ ਅਰਧ-ਸੈਂਕੜੇਆਂ ਤੋਂ ਬਾਅਦ ਆਲ ਆਊਟ ਹੋ ਗਈ। ਇੰਗਲੈਂਡ ਦੀ ਪਹਿਲੀ ਪਾਰੀ 'ਚ ਬਣਾਏ 283 ਰਨ ਦੇ ਸਕੋਰ ਦੇ ਜਵਾਬ 'ਚ ਟੀਮ ਇੰਡੀਆ 134 ਰਨ ਦੀ ਲੀਡ ਹਾਸਿਲ ਕਰਨ 'ਚ ਕਾਮਯਾਬ ਰਹੀ।
ਜਡੇਜਾ ਦਾ ਧਮਾਕਾ
ਟੀਮ ਇੰਡੀਆ ਲਈ ਜਡੇਜਾ ਨੇ ਸਭ ਤੋਂ ਵਧ 90 ਰਨ ਬਣਾਏ। ਜਡੇਜਾ ਨੇ ਟੈਸਟ ਕਰੀਅਰ ਦਾ ਆਪਣਾ ਬੈਸਟ ਸਕੋਰ ਹਾਸਿਲ ਕੀਤਾ। ਜਡੇਜਾ ਨੇ 170 ਗੇਂਦਾਂ 'ਤੇ 10 ਚੌਕੇ ਅਤੇ 1 ਛੱਕਾ ਜੜਦੇ ਹੋਏ 90 ਰਨ ਦੀ ਪਾਰੀ ਖੇਡੀ। ਜਡੇਜਾ ਤੋਂ ਅਲਾਵਾ ਜਯੰਤ ਯਾਦਵ ਨੇ ਵੀ ਟੈਸਟ ਮੈਚਾਂ 'ਚ ਆਪਣਾ ਬੈਸਟ ਸਕੋਰ ਹਾਸਿਲ ਕੀਤਾ। ਜਯੰਤ ਯਾਦਵ ਨੇ ਭਾਰਤ ਲਈ ਦੂਜਾ ਟੈਸਟ ਖੇਡਦਿਆਂ ਕਰੀਅਰ ਦਾ ਪਹਿਲਾ ਅਰਧ-ਸੈਂਕੜਾ ਜੜਿਆ। ਜਯੰਤ ਯਾਦਵ ਨੇ 55 ਰਨ ਦੀ ਪਾਰੀ ਖੇਡੀ।
ਕਪਤਾਨ ਵਿਰਾਟ ਕੋਹਲੀ (62), ਚੇਤੇਸ਼ਵਰ ਪੁਜਾਰਾ (51) ਅਤੇ ਅਸ਼ਵਿਨ (72) ਨੇ ਵੀ ਟੀਮ ਇੰਡੀਆ ਨੂੰ ਇੰਗਲੈਂਡ ਖਿਲਾਫ ਵੱਡੀ ਲੀਡ ਹਾਸਿਲ ਕਰਨ 'ਚ ਖਾਸ ਯੋਗਦਾਨ ਪਾਇਆ। ਇੰਗਲੈਂਡ ਲਈ ਬੈਨ ਸਟੋਕਸ ਨੇ 5 ਅਤੇ ਆਦਿਲ ਰਾਸ਼ਿਦ ਨੇ 4 ਵਿਕਟ ਹਾਸਿਲ ਕੀਤੇ।