✕
  • ਹੋਮ

ਕੋਹਲੀ ਨੂੰ ਆਊਟ ਕਰਨ ਦਾ ਜਸ਼ਨ ਨਾ ਮਨਾਉਣ 'ਤੇ ਜਡੇਜਾ ਹੋਏ ਟ੍ਰੋਲ

ਏਬੀਪੀ ਸਾਂਝਾ   |  06 May 2018 03:27 PM (IST)
1

ਇੱਕ ਤਸਵੀਰ ਵਿੱਚ ਸ਼ਾਹਰੁਖ਼ ਤੇ ਅਮਿਤਾਭ ਬੱਚਨ ਦੀ ਤਸਵੀਰ ਸਾਂਝੀ ਕਰਿਦਆਂ ਜਡੇਜਾ ’ਤੇ ਨਿਸ਼ਾਨਾ ਕੱਸਿਆ।

2

ਇੱਕ ਯੂਜ਼ਰ ਨੇ ਮਜ਼ੇਦਾਰ ਟਵੀਟ ਕੀਤਾ, ‘ਕੋਹਲੀ ਲਈ ਜਡੇਜਾ ਦਾ ਰੀਐਕਸ਼ਨ-ਸੌਰੀ, ਮੇਰਾ ਅਜਿਹਾ ਕਰਨ ਦਾ ਕੋਈ ਇਰਾਦਾ ਨਹੀਂ ਸੀ।’

3

ਇੱਕ ਹੋਰ ਯੂਜ਼ਰ ਨੇ ਟਵੀਟ ’ਚ ਲਿਖਿਆ, ‘ਜਦੋਂ ਤੁਸੀਂ ਗਲ਼ਤੀ ਨਾਲ ਆਪਣੇ ਬੌਸ ਨੂੰ ਆਊਟ ਕਰ ਦਿੰਦੇ ਹੋ।’

4

ਦੂਜੇ ਯੂਜ਼ਰ ਨੇ ਕੋਹਲੀ ਤੇ ਜਡੇਜਾ ਦੀ ਤਸਵੀਰ ਸਾਂਝੀ ਕਰਦਿਆਂ ਲਿਖਿਆ, ‘ਇਹ ਪ੍ਰਤੀਕਿਰਿਆ ਅਜਿਹੀ ਸੀ ਜਦੋਂ ਤੁਸੀਂ ਪੇਪਰਾਂ ਲਈ ਤਿਆਰੀ ਕੁਝ ਹੋਰ ਕੀਤੀ ਸੀ ਪਰ ਪੇਪਰ ਵਿੱਚ ਆ ਕੁਝ ਹੋਰ ਗਿਆ।’

5

ਇੱਕ ਟਵੀਟ ਕੋਹਲੀ ਤੇ ਜਡੇਜਾ ਦੀ ਤਸਵੀਰ ਸਾਂਝੀ ਕਰਦਿਆਂ ਲਿਖਿਆ ਗਿਆ, ‘ਜਦੋਂ ਕਲਾਇੰਟ ਨੂੰ ਬੌਸ ਦੀ ਬਜਾਇ ਤੁਹਾਡਾ ਆਈਡੀਆ ਪਸੰਦ ਆ ਜਾਏ।’

6

ਆਈਪੀਐਲ 11 ਦੇ ਸ਼ਨੀਵਾਰ ਹੋਏ ਮੁਕਾਬਲੇ ’ਚ ਚੇਨਈ ਸੁਪਰਕਿੰਗਜ਼ ਨੇ ਬੰਗਲੌਰ ਰੌਇਲ ਚੈਲੇਂਜਰਸ ਨੂੰ 6 ਵਿਕਟਾਂ ਨਾਲ ਹਰਾਇਆ। ਚੇਨਈ ਦੀ ਜਿੱਤ ’ਚ ਰਵਿੰਦਰ ਜਡੇਜਾ ਨੇ ਕੋਹਲੀ ਸਣੇ 3 ਵਿਕਟਾਂ ਲੈ ਕੇ ਅਹਿਮ ਯੋਗਦਾਨ ਪਾਇਆ। ਪਰ ਕੋਹਲੀ ਦਾ ਵਿਕਟ ਲੈਣ ’ਤੇ ਜਡੇਜਾ ਨੇ ਕਿਸੇ ਤਰ੍ਹਾਂ ਦਾ ਜਸ਼ਨ ਨਹੀਂ ਮਨਾਇਆ, ਜਿਸ ਵਜ੍ਹਾ ਕਰਕੇ ਟਵਿੱਟਰ ’ਤੇ ਜਡੇਜਾ ਲੋਕਾਂ ਦੇ ਨਿਸ਼ਾਨੇ ’ਤੇ ਆ ਗਿਆ ਹੈ। ਕ੍ਰਿਕਿਟ ਪ੍ਰੇਮੀਆਂ ਨੇ ਇਸ ਸਬੰਧੀ ਚੁਸਕੀ ਲੈਂਦਿਆਂ ਮਜ਼ੇਦਾਰ ਟਵੀਟ ਕੀਤੇ ਹਨ।

  • ਹੋਮ
  • ਖੇਡਾਂ
  • ਕੋਹਲੀ ਨੂੰ ਆਊਟ ਕਰਨ ਦਾ ਜਸ਼ਨ ਨਾ ਮਨਾਉਣ 'ਤੇ ਜਡੇਜਾ ਹੋਏ ਟ੍ਰੋਲ
About us | Advertisement| Privacy policy
© Copyright@2026.ABP Network Private Limited. All rights reserved.