ਡਿਊਮਨੀ ਨੇ ਬਣਾਇਆ ਓਵਰ 'ਚ 37 ਦੌੜਾਂ ਬਣਾਉਣ ਦਾ ਨਵਾਂ ਰਿਕਾਰਡ
ਏਬੀਪੀ ਸਾਂਝਾ | 20 Jan 2018 01:06 PM (IST)
ਨਵੀਂ ਦਿੱਲੀ: ਸਾਊਥ ਅਫ਼ਰੀਕਾ ਦੇ ਸਟਾਰ ਕ੍ਰਿਕਟਰ ਜੇਪੀ ਡਿਊਮਿਨੀ ਨੇ ਇੱਕ ਓਵਰ ਵਿੱਚ 37 ਦੌੜਾਂ ਬਣਾਉਣ ਦਾ ਨਵਾਂ ਰਿਕਾਰਡ ਬਣਾ ਦਿੱਤਾ ਹੈ। ਉਨ੍ਹਾਂ ਇਹ ਕਾਰਨਾਮਾ ਇੱਕ ਘਰੇਲੂ ਟੂਰਨਾਮੈਂਟ ਦੌਰਾਨ ਕੀਤਾ। ਮੋਮੈਂਟਮ ਨਾਂ ਦੇ ਵਨ-ਡੇ ਕੱਪ ਵਿੱਚ ਡਿਊਮਿਨੀ ਨੇ ਕੇਪ ਕੋਬਰਾ ਵੱਲੋਂ ਖੇਡਦੇ ਹੋਏ 36ਵੇਂ ਓਵਰ ਵਿੱਚ ਲੈਗ ਸਪਿੱਨਰ ਏਡੀ ਲੇਈ ਦੀਆਂ ਪਹਿਲੀਆਂ ਚਾਰ ਗੇਂਦਾਂ ਵਿੱਚ ਲਗਾਤਾਰ 4 ਛੱਕੇ ਲਾ ਦਿੱਤੇ। ਏਡੀ ਲੇਈ ਦੀ ਪੰਜਵੀਂ ਗੇਂਦ ਨੌ ਬਾਲ ਹੋ ਗਈ ਜਿਸ 'ਤੇ ਡਿਊਮਿਨੀ ਨੇ ਦੋ ਦੌੜਾਂ ਬਣਾਈਆਂ। ਅਗਲੀ ਗੇਂਦ 'ਤੇ ਡਿਊਮਿਨੀ ਨੇ ਫਿਰ ਚੌਕਾ ਲਾ ਦਿੱਤਾ ਤੇ ਓਵਰ ਦੇ ਆਖ਼ਰੀ ਗੇਂਦ 'ਤੇ ਵੀ ਛੱਕਾ ਜੜ ਦਿੱਤਾ। ਇਸ ਤਰ੍ਹਾਂ ਇੱਕ ਓਵਰ ਵਿੱਚ 37 ਦੌੜਾਂ ਬਣਾਈਆਂ। ਆਈਪੀਐਲ ਵਿੱਚ ਦਿੱਲੀ ਡੇਅਰਡੇਵਿਲਸ ਵੱਲੋਂ ਖੇਡਣ ਵਾਲੇ ਡਿਊਮਿਨੀ ਨੇ ਸਿਰਫ਼ 37 ਗੇਂਦਾਂ ਵਿੱਚ 70 ਦੌੜਾਂ ਬਣਾਈਆਂ। ਇਸ ਤੋਂ ਪਹਿਲਾਂ ਨਾਈਟਸ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 50 ਓਵਰ ਵਿੱਚ 9 ਵਿਕਟਾਂ 'ਤੇ 239 ਦੌੜਾਂ ਬਣਾਈਆਂ। ਇਸ ਦੇ ਜੁਆਬ ਵਿੱਚ ਡਿਊਮਿਨੀ ਨੇ 80 ਦੌੜਾਂ ਦਾ ਯੋਗਦਾਨ ਆਪਣੀ ਟੀਮ ਵਿੱਚ ਪਾਇਆ। ਬੱਲੇਬਾਜ਼ੀ ਤੋਂ ਇਲਾਵਾ ਗੇਂਦਬਾਜ਼ੀ ਦਾ ਵੀ ਇੱਕ ਨਵਾਂ ਰਿਕਾਰਡ ਬਣ ਗਿਆ। ਏਡੀ ਲੇਈ ਇੱਕ ਓਵਰ ਵਿੱਚ ਸਭ ਤੋਂ ਜ਼ਿਆਦਾ ਦੌੜਾਂ ਦੇਣ ਵਾਲੇ ਗੇਂਦਬਾਜ਼ੀ ਬਣ ਗਏ। ਇਸ ਤੋਂ ਪਹਿਲਾਂ ਇਹ ਰਿਕਾਰਡ ਬੰਗਲਾਦੇਸ਼ ਦੇ ਅਲਾਉਦੀਨ ਬਾਬੂ ਦੇ ਨਾਂ ਹੈ ਜਿਨ੍ਹਾਂ ਨੇ ਸਾਲ 2013 ਵਿੱਚ ਬੰਗਲਾਦੇਸ਼ ਪ੍ਰੀਮੀਅਰ ਲੀਗ ਵਿੱਚ ਓਵਰ ਵਿੱਚ 39 ਦੌੜਾਂ ਦਿੱਤੀਆਂ ਸਨ।