ਲਾਹੌਰ : ਪੱਛਮੀ ਪੰਜਾਬ ਦੇ ਲਾਹੌਰ ਜ਼ਿਲ੍ਹੇ ਦੇ ਕਾਹਨਾ ਇਲਾਕੇ ਵਿੱਚ ਪੰਜੋ ਫੈਸਟੀਵਲ ਦੇ ਮੈਚ ਦੌਰਾਨ ਇੱਕ ਕਬੱਡੀ ਖਿਡਾਰੀ ਦੀ ਮੌਤ ਹੋ ਗਈ ਹੈ। ਵੇਰਵਿਆਂ ਅਨੁਸਾਰ ਪੰਜੂਆਂ ਦੇ ਦਰਬਾਰ ਸ਼ਰੀਫ ਵਿਖੇ ਮੇਲਾ ਸੀ। ਹਰ ਸਾਲ ਦੀ ਤਰ੍ਹਾਂ ਕਬੱਡੀ ਮੈਚ ਕਰਵਾਇਆ ਜਾ ਰਿਹਾ ਸੀ ਅਤੇ ਖਿਡਾਰੀ ਕਬੱਡੀ ਖੇਡ ਰਹੇ ਸੀ। ਇਸ ਦੌਰਾਨ ਵਕਾਸ ਕਬੱਡੀ ਖੇਡ ਰਿਹਾ ਸੀ। ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।


ਕਬੱਡੀ ਖਿਡਾਰੀ ਵਕਾਸ ਦੀ ਲਾਸ਼ ਨੂੰ ਜਨਰਲ ਹਸਪਤਾਲ ਪਹੁੰਚਾਇਆ ਗਿਆ ਜਦਕਿ ਮੁਲਜ਼ਮ ਨੂੰ ਉਥੇ ਮੌਜੂਦ ਲੋਕਾਂ ਨੇ ਫੜ ਕੇ ਪੁਲੀਸ ਹਵਾਲੇ ਕਰ ਦਿੱਤਾ। ਪੁਲਿਸ ਸੂਤਰਾਂ ਅਨੁਸਾਰ ਵਕਾਸ ਅਤੇ ਕਾਤਲ ਚਚੇਰੇ ਭਰਾ ਹਨ। ਮ੍ਰਿਤਕ ਵਕਾਸ ਨੇ ਕੁਝ ਸਮਾਂ ਪਹਿਲਾਂ ਵਾਰਿਸ ਦੀ ਭੈਣ ਨੂੰ ਘਰੋਂ ਭਜਾ ਦਿੱਤਾ ਸੀ , ਜਿਸ ਕਰਕੇ ਦੋਸ਼ੀ ਪਰੇਸ਼ਾਨ ਸੀ। ਪੁਲੀਸ ਨੇ ਮੁਲਜ਼ਮ ਨੂੰ ਮੌਕੇ ’ਤੇ ਗ੍ਰਿਫ਼ਤਾਰ ਕਰ ਲਿਆ। 

 

ਇਸ ਘਟਨਾ ਦੀ ਵੀਡੀਓ ਫੁਟੇਜ ਸਾਹਮਣੇ ਆਈ ਹੈ। ਇਸ ਵੀਡੀਓ ਫੁਟੇਜ 'ਚ ਸ਼ੱਕੀ ਨੂੰ ਗੋਲੀ ਮਾਰਦੇ ਦਿਖਾਈ ਦੇ ਰਹੇ ਹਨ। ਫੁਟੇਜ ਵਿਚ ਕਿਹਾ ਗਿਆ ਹੈ ਕਿ ਪੀੜਤ ਲੋਕਾਂ ਨਾਲ ਤਸਵੀਰਾਂ ਖਿੱਚਵਾ ਰਿਹਾ ਸੀ ,ਜਦੋਂ ਦੋਸ਼ੀ ਨੇ ਪਿੱਛੇ ਤੋਂ ਆ ਕੇ ਉਸ ਨੂੰ ਗੋਲੀ ਮਾਰ ਦਿੱਤੀ। ਸਿਰ ਵਿੱਚ ਗੋਲੀ ਲੱਗਣ ਕਾਰਨ ਕਬੱਡੀ ਖਿਡਾਰੀ ਵਕਾਸ ਦੀ ਮੌਕੇ ’ਤੇ ਹੀ ਮੌਤ ਹੋ ਗਈ।