Bhagwant Mann Marriage: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਡਾ. ਗੁਰਪ੍ਰੀਤ ਕੌਰ ਨਾਲ ਆਨੰਦ ਕਾਰਜ ਹੋ ਗਏ ਹਨ। ਇਸ ਦੇ ਨਾਲ ਹੀ ਡਾਕਟਰ ਗੁਰਪ੍ਰੀਤ ਕੌਰ ਭਗਵੰਤ ਮਾਨ ਦੇ ਪਤਨੀ ਬਣ ਗਏ। ਅਹਿਮ ਗੱਲ ਹੈ ਕਿ ਵਿਆਹ ਮੌਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਮੁੱਖ ਮੰਤਰੀ ਮਾਨ ਦੇ ਪਿਤਾ ਦੀਆਂ ਰਸਮਾਂ ਨਿਭਾਈਆਂ ਗਈਆਂ, ਜਦਕਿ ਮੁੱਖ ਮੰਤਰੀ ਦਾ ਭਾਣਜਾ ਉਨ੍ਹਾਂ ਦਾ ਸਰਬਾਲਾ ਬਣਿਆ। 


ਆਨੰਦਕਾਰਜ ​ਲਈ ਰਵਾਨਾ ਹੋਣ ਸਮੇਂ ਭਗਵੰਤ ਮਾਨ ਦਾ ਮਜ਼ਾਕੀਆ ਅੰਦਾਜ਼ ਵੀ ਦਿੱਸਿਆ। ਦਰਅਸਲ ਜਦੋਂ ਲਾੜੀ ਦੀਆਂ ਭੈਣਾਂ ਨੇ ਉਨ੍ਹਾਂ ਦਾ ਰਸਤਾ ਰੋਕਿਆ ਤਾਂ ਮਾਨ ਨੇ ਉਨ੍ਹਾਂ ਨੂੰ ਮੁੰਦਰੀਆਂ ਦਿੱਤੀਆਂ। ਇਸ ਤੋਂ ਬਾਅਦ ਮਾਨ ਨੇ ਰਿਬਨ ਕੱਟਣ ਲਈ ਕੈਂਚੀ ਮੰਗੀ ਤਾਂ ਉਨ੍ਹਾਂ ਦੀਆਂ ਸਾਲੀਆਂ ਨੇ ਕਿਹਾ ਕਿ ਉਹ ਲੈ ਕੇ ਕਿਉਂ ਨਹੀਂ ਆਏ। ਇਸ 'ਤੇ ਮਾਨ ਨੇ ਮਜ਼ਾਕ ਵਿੱਚ ਕਿਹਾ ਕਿ ਉਹ ਆਪਣਾ ਇਕਉਪਮੈਂਟ ਲੈ ਕੇ ਨਹੀਂ ਆਏ। ਹਾਲਾਂਕਿ ਇਸ ਤੋਂ ਬਾਅਦ ਉਨ੍ਹਾਂ ਨੂੰ ਕੈਂਚੀ ਦਿੱਤੀ ਗਈ ਤੇ ਰਿਬਨ ਕੱਟਣ ਤੋਂ ਬਾਅਦ ਉਹ ਆਨੰਦਕਾਰਜ ​ਲਈ ਰਵਾਨਾ ਹੋ ਗਏ।



 


ਗੁਰਪ੍ਰੀਤ ਕੌਰ ਕੌਣ ਹੈ ਤੇ ਕੀ ਕਰਦੀ ਹੈ?



ਗੁਰਪ੍ਰੀਤ ਕੌਰ ਦੀ ਉਮਰ 32 ਸਾਲ ਹੈ ਅਤੇ ਉਹ ਕੁਰੂਕਸ਼ੇਤਰ ਜ਼ਿਲ੍ਹੇ ਦੇ ਪਿਹੋਵਾ ਦੀ ਰਹਿਣ ਵਾਲੀ ਹੈ।
ਉਸਦੇ ਪਿਤਾ ਇੱਕ ਕਿਸਾਨ ਹਨ ਅਤੇ ਉਸਦੀ ਮਾਂ ਇੱਕ ਘਰੇਲੂ ਔਰਤ ਹੈ।
ਗੁਰਪ੍ਰੀਤ ਦੀਆਂ ਦੋ ਹੋਰ ਭੈਣਾਂ ਹਨ ਜੋ ਵਿਦੇਸ਼ ਵਿੱਚ ਰਹਿੰਦੀਆਂ ਹਨ।
ਗੁਰਪ੍ਰੀਤ ਪੜ੍ਹਾਈ ਵਿੱਚ ਬਹੁਤ ਦਿਲਚਸਪੀ ਰੱਖਦਾ ਹੈ ਅਤੇ ਉਸਨੇ ਡਾਕਟਰੀ ਦੀ ਪੜ੍ਹਾਈ ਕੀਤੀ ਹੈ।
ਉਸ ਨੇ ਮੌਲਾਨਾ ਮੈਡੀਕਲ ਕਾਲਜ, ਹਰਿਆਣਾ ਤੋਂ ਪੜ੍ਹਾਈ ਕੀਤੀ ਹੈ।
ਇੰਨਾ ਹੀ ਨਹੀਂ, ਇਹ ਵੀ ਕਿਹਾ ਜਾ ਰਿਹਾ ਹੈ ਕਿ ਗੁਰਪ੍ਰੀਤ ਨੇ ਪੰਜਾਬ ਵਿਧਾਨ ਸਭਾ ਚੋਣਾਂ 'ਚ ਭਗਵੰਤ ਮਾਨ ਦੀ ਕਾਫੀ ਮਦਦ ਕੀਤੀ ਸੀ।