ਅਹਿਮਦਾਬਾਦ - ਭਾਰਤੀ ਕਬੱਡੀ ਟੀਮ ਨੇ ਸ਼ਨੀਵਾਰ ਨੂੰ ਆਪਣੀ ਲੈਅ ਹਾਸਿਲ ਕਰਦਿਆਂ ਦਮਦਾਰ ਖੇਡ ਵਿਖਾਉਂਦੇ ਹੋਏ ਕਬੱਡੀ ਵਿਸ਼ਵ ਕਪ 'ਚ ਪਹਿਲੀ ਜਿੱਤ ਦਰਜ ਕੀਤੀ। ਸ਼ਨੀਵਾਰ ਨੂੰ ਭਾਰਤੀ ਕਬੱਡੀ ਟੀਮ ਨੇ ਵਿਸ਼ਵ ਕਪ 'ਚ ਆਪਣਾ ਦੂਜਾ ਮੈਚ ਆਸਟ੍ਰੇਲੀਆ ਖਿਲਾਫ ਖੇਡਿਆ। ਭਾਰਤ ਨੇ ਆਸਟ੍ਰੇਲੀਆ ਨੂੰ 54-20 ਦੇ ਵੱਡੇ ਫਰਕ ਨਾਲ ਮਾਤ ਦਿੱਤੀ। 

  

 

ਵਿਸ਼ਵ ਕਪ ਦੇ ਆਪਣੇ ਪਹਿਲੇ ਮੈਚ 'ਚ ਦਖਣੀ ਕੋਰੀਆ ਤੋਂ 34-32 ਦੇ ਫਰਕ ਨਾਲ ਹਾਰ ਝੱਲਣ ਵਾਲੀ ਭਾਰਤੀ ਟੀਮ ਨੇ ਸ਼ਨੀਵਾਰ ਦੇ ਮੈਚ 'ਚ ਵਿਰੋਧੀ ਟੀਮ ਨੂੰ ਜਿੱਤ ਦਰਜ ਕਰਨ ਦਾ ਕੋਈ ਮੌਕਾ ਨਹੀਂ ਦਿੱਤਾ। ਮੇਜ਼ਬਾਨ ਟੀਮ ਨੇ ਚੈਂਪੀਅਨ ਟੀਮ ਜਿਹਾ ਖੇਡ ਵਿਖਾਇਆ ਅਤੇ ਲਗਾਤਾਰ ਆਪਣੀ ਲੀਡ 'ਚ ਵਾਧਾ ਕੀਤਾ। ਪਹਿਲਾ ਮੈਚ ਹਾਰਨ ਤੋਂ ਬਾਅਦ ਭਾਰਤੀ ਸ਼ੇਰ ਕੱਲ ਦੇ ਮੈਚ 'ਚ ਡਬਲ ਤਾਕਤ ਲਗਾਉਂਦੇ ਨਜਰ ਆਏ। ਹੁਣ ਟੀਮ ਇੰਡੀਆ ਦਾ ਲੀਗ ਸਟੇਜ ਦਾ ਤੀਜਾ ਮੈਚ ਬੰਗਲਾਦੇਸ਼ ਖਿਲਾਫ 11 ਅਕਤੂਬਰ ਨੂੰ ਹੋਵੇਗਾ। ਪਹਿਲੇ ਮੈਚ 'ਚ ਹਾਰ ਕਾਰਨ ਹੁਣ ਟੀਮ ਲਈ ਆਪਣਾ ਅਗਲਾ ਮੈਚ ਜਿੱਤਣਾ ਬੇਹਦ ਜਰੂਰੀ ਹੈ। ਬੰਗਲਾਦੇਸ਼ ਦੀ ਟੀਮ ਪਿਛਲੇ 2 ਵਿਸ਼ਵ ਕਪ 'ਚ ਤੀਜੇ ਨੰਬਰ 'ਤੇ ਰਹੀ ਸੀ ਅਤੇ ਇਸੇ ਕਾਰਨ ਭਾਰਤ ਲਈ ਇਹ ਮੈਚ ਜਿੱਤਣਾ ਵੀ ਆਸਾਨ ਨਹੀਂ ਹੋਵੇਗਾ।