ਗੌਤਮ ਗੰਭੀਰ ਨੂੰ ਟੀਮ ਮੈਨੇਜਮੈਂਟ ਨੇ ਖ਼ੁਦ ਪਲੇਇੰਗ 11 ਤੋਂ ਰੱਖਿਆ ਬਾਹਰ, ਕਪਿਲ ਦੇਵ ਹੋਏ ਨਾਰਾਜ਼
ਕਪਿਲ ਨੇ ਯੂਵਰਾਜ ਸਿੰਘ ਤੇ ਗੌਤਮ ਗੰਭੀਰ ਦੇ ਕ੍ਰਿਕਿਟ ਵਿੱਚ ਭਵਿੱਖ ਬਾਰੇ ਕਿਹਾ ਕਿ ਦੋਵਾਂ ਨੂੰ ਪਹਿਲਾਂ ਖ਼ੁਦ ਨਾਲ ਸੱਚ ਬੋਲਣਾ ਪਵੇਗਾ ਕਿ ਉਹ ਖੇਡ ਸਕਦੇ ਹਨ ਜਾਂ ਨਹੀਂ ਤੇ ਜੇ ਉਹ ਖੇਡਣਾ ਚਾਹੁੰਦੇ ਹਨ ਜਾਂ ਕੇਵਲ ਬਿਹਤਰ ਪ੍ਰਦਰਸ਼ਨ ਹੀ ਉਨ੍ਹਾਂ ਨੂੰ ਅੱਗੇ ਲਿਜਾ ਸਕਦਾ ਹੈ।
Download ABP Live App and Watch All Latest Videos
View In Appਕਪਿਲ ਨੇ ਯੂਵਰਾਜ ਸਿੰਘ ਤੇ ਗੌਤਮ ਗੰਭੀਰ ਦੇ ਕ੍ਰਿਕਿਟ ਵਿੱਚ ਭਵਿੱਖ ਬਾਰੇ ਕਿਹਾ ਕਿ ਦੋਵਾਂ ਨੂੰ ਪਹਿਲਾਂ ਖ਼ੁਦ ਨਾਲ ਸੱਚ ਬੋਲਣਾ ਪਵੇਗਾ ਕਿ ਉਹ ਖੇਡ ਸਕਦੇ ਹਨ ਜਾਂ ਨਹੀਂ ਤੇ ਜੇ ਉਹ ਖੇਡਣਾ ਚਾਹੁੰਦੇ ਹਨ ਤਾਂ ਕੇਵਲ ਬਿਹਤਰ ਪ੍ਰਦਰਸ਼ਨ ਹੀ ਉਨ੍ਹਾਂ ਨੂੰ ਅੱਗੇ ਲਿਜਾ ਸਕਦਾ ਹੈ।
ਕਪਿਲ ਦੇਵ ਨੇ ਦਿੱਲੀ ਟੀਮ ਮੈਨੇਜਮੈਂਟ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਉਹ ਮੈਕਸਵੈੱਲ ਨੂੰ ਇੰਨੇ ਮੌਕੇ ਦੇ ਸਕਦੇ ਹਨ ਪਰ ਗੰਭੀਰ ਨੂੰ ਨਹੀਂ ਦੇ ਸਕਦੇ।
ਕਪਿਲ ਨੇ ਇਸ ਮਾਮਲੇ ਵਿੱਚ ਕਿਹਾ ਕਿ ਉਹ ਆਪ ਸੋਚ ਰਹੇ ਸੀ ਕਿ ਆਖ਼ਿਰ ਗੌਤਮ ਨੂੰ ਖਿਡਾਇਆ ਕਿਉਂ ਨਹੀਂ ਜਾ ਰਿਹਾ, ਉਹ ਸੋਚ ਰਹੇ ਸੀ ਕਿ ਸ਼ਾਇਦ ਗੌਤਮ ਆਪ ਹੀ ਨਹੀਂ ਖੇਡਣਾ ਚਾਹ ਰਿਹਾ ਪਰ ਜਦੋਂ ਹੁਣ ਸਭ ਕੁਝ ਸਾਹਮਣੇ ਆ ਗਿਆ ਹੈ ਤਾਂ ਉਨ੍ਹਾਂ ਕਿਹਾ ਕਿ ਮੈਨੂੰ ਬਹੁਤ ਖ਼ਰਾਬ ਲੱਗ ਰਿਹਾ ਹੈ।
ਇਸ ਮਾਮਲੇ ਵਿੱਚ ਟੀਮ ਇੰਡੀਆ ਦੇ ਕੌਮਾਂਤਰੀ ਜੇਤੂ ਕਪਤਾਨ ਕਪਿਲ ਦੇਵ ਨਾਲ ਵੀ ਗੱਲ ਕੀਤੀ ਗਈ।
ਇਸ ਦੇ ਨਾਲ ਹੀ ਗੌਤਮ ਨੇ ਕਿਹਾ ਕਿ ਉਨ੍ਹਾਂ ਦੀ ਕਪਤਾਨੀ ਵਿੱਚ ਟੀਮ ਸ਼ੁਰੂਆਤੀ ਮੁਕਾਬਲੇ ਹਾਰ ਰਹੀ ਸੀ ਜਿਸ ਕਰ ਕੇ ਉਨ੍ਹਾਂ ਨੈਤਿਕ ਜ਼ਿੰਮੇਦਾਰੀ ਲੈਂਦਿਆਂ ਕਪਤਾਨੀ ਛੱਡਣ ਦਾ ਫੈਸਲਾ ਕੀਤਾ। ਪਰ ਕਦੀ ਵੀ ਖੇਡਣ ਤੋਂ ਇਨਕਾਰ ਨਹੀਂ ਕੀਤਾ ਸੀ। ਉਨ੍ਹਾਂ ਦੱਸਿਆ ਕਿ ਇਸ ਬਾਰੇ ਟੀਮ ਮੈਨੇਜਮੈਂਟ ਤੇ ਰਿਕੀ ਪੌਂਟਿੰਗ ਨੂੰ ਵੀ ਪਤਾ ਹੈ।
ਗੰਭੀਰ ਨੇ ਕਿਹਾ ਕਿ ਉਨ੍ਹਾਂ ਟੀਮ ਵਿੱਚ ਚੁਣੇ ਜਾਣ ਤੋਂ ਇਨਕਾਰ ਨਹੀਂ ਕੀਤਾ, ਜੇ ਅਜਿਹਾ ਹੁੰਦਾ ਤਾਂ ਕਪਤਾਨੀ ਛੱਡਣ ਦੇ ਨਾਲ-ਨਾਲ ਉਹ ਸੰਨਿਆਸ ਦਾ ਵੀ ਐਲਾਨ ਕਰ ਦਿੰਦੇ।
ਪਰ ਬੀਤੀ ਰਾਜ ABP News ਦੇ ਪ੍ਰੋਗਰਾਮ ‘ਵਾਹ ਕ੍ਰਿਕਿਟ’ ਵਿੱਚ ਗੋਤਮ ਗੰਭੀਰ ਨੇ ਇਸ ਗੱਲ ਤੋਂ ਸਾਫ਼ ਇਨਕਾਰ ਕਰ ਦਿੱਤਾ।
ਪੌਂਟਿੰਗ ਨੇ ਆਈਪੀਐਲ 11 ਵਿੱਚ ਦਿੱਲੀ ਦੀ ਵਾਪਸੀ ਤੋਂ ਬਾਅਦ ਕਿਹਾ ਸੀ ਕਿ ਕਪਤਾਨੀ ਛੱਡਣ ਤੋਂ ਬਾਅਦ ਪਲੇਇੰਗ 11 ਤੋਂ ਬਾਹਰ ਰਹਿਣ ਦਾ ਫੈਸਲਾ ਗੌਤਮ ਨੇ ਖ਼ੁਦ ਲਿਆ ਸੀ।
ਚੰਡੀਗੜ੍ਹ: 14 ਵਿੱਚੋਂ 9 ਮੁਕਾਬਲੇ ਗਵਾ ਕੇ ਆਈਪੀਐਲ ਸੀਜ਼ਨ 11 ਤੋਂ ਬਾਹਰ ਹੋਈ ਦਿੱਲੀ ਦੀ ਟੀਮ ਵਿੱਚ ਕੁਝ ਠੀਕ ਨਹੀਂ ਚੱਲ ਰਿਹਾ। ਖ਼ਾਸਕਰ ਗੌਤਮ ਗੰਭੀਰ ਤੇ ਕੋਚ ਰਿਕੀ ਪੌਂਟਿੰਗ ਦੇ ਵਿਚਕਾਰ।
- - - - - - - - - Advertisement - - - - - - - - -