ਨਵੀਂ ਦਿੱਲੀ - ਖੱਬੇ ਹੱਥ ਦੇ ਅੰਗੂਠੇ 'ਤੇ ਲੱਗੀ ਸੱਟ ਕਾਰਨ ਨਿਊਜ਼ੀਲੈਂਡ ਖਿਲਾਫ ਟੈਸਟ ਸੀਰੀਜ਼ ਦੇ ਆਖਰੀ ਟੈਸਟ ਮੈਚ ਤੋਂ ਬਾਹਰ ਹੋਏ ਸ਼ਿਖਰ ਧਵਨ ਦੀ ਜਗ੍ਹਾ ਕਰੁਣ ਨਾਇਰ ਨੂੰ ਟੀਮ 'ਚ ਸ਼ਾਮਿਲ ਕੀਤਾ ਗਿਆ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਇਸਦੀ ਪੁਸ਼ਟੀ ਕੀਤੀ ਹੈ। 


 

ਧਵਨ ਬਾਹਰ, ਕਰੁਣ ਨਾਇਰ ਨੂੰ ਮੌਕਾ 

 

BCCI ਦੇ ਸਕੱਤਰ ਅਜੈ ਸ਼ਿਰਕੇ ਨੇ ਇੱਕ ਬਿਆਨ 'ਚ ਕਿਹਾ ਕਿ 'ਭਾਰਤੀ ਸੀਨੀਅਰ ਚੋਣ ਕਮੇਟੀ ਨੇ ਇੰਜਰੀ ਕਾਰਨ ਟੀਮ ਤੋਂ ਬਾਹਰ ਹੋਏ ਸ਼ਿਖਰ ਧਵਨ ਦੀ ਜਗ੍ਹਾ ਕਰੁਣ ਨਾਇਰ ਨੂੰ ਟੀਮ 'ਚ ਜਗ੍ਹਾ ਦਿੱਤੀ ਹੈ। ਖੱਬੇ ਹਥ 'ਚ ਫਰੈਕਚਰ ਹੋਣ ਕਾਰਨ ਓਹ ਨਿਊਜ਼ੀਲੈਂਡ ਖਿਲਾਫ ਹੋਣ ਵਾਲੇ ਤੀਜੇ ਟੈਸਟ ਮੈਚ 'ਚ ਨਹੀਂ ਖੇਡ ਪਾਉਣਗੇ।' 

  

 

ਧਵਨ ਨੂੰ ਬੋਲਟ ਦੀ ਗੇਂਦ 'ਤੇ ਲੱਗੀ ਸੱਟ 

 

ਸਲਾਮੀ ਬੱਲੇਬਾਜ ਸ਼ਿਖਰ ਧਵਨ ਨੂੰ ਦੂਜੇ ਟੈਸਟ ਮੈਚ 'ਚ ਨਿਊਜ਼ੀਲੈਂਡ ਦੇ ਗੇਂਦਬਾਜ਼ ਟਰੈਂਟ ਬੋਲਟ ਦੀ ਗੇਂਦ 'ਤੇ ਸੱਟ ਲੱਗੀ ਸੀ। ਭਾਰਤ ਨੇ ਇਹ ਟੈਸਟ ਮੈਚ 178 ਰਨ ਨਾਲ ਜਿੱਤ ਕੇ ਸੀਰੀਜ਼ 'ਚ 2-0 ਦੀ ਜੇਤੂ ਲੀਡ ਹਾਸਿਲ ਕਰ ਲਈ ਸੀ। ਸੀਰੀਜ਼ ਦਾ ਤੀਜਾ ਟੈਸਟ ਮੈਚ ਸ਼ਨੀਵਾਰ ਤੋਂ ਇੰਦੌਰ 'ਚ ਖੇਡਿਆ ਜਾਵੇਗਾ।