ਨਵੀਂ ਦਿੱਲੀ: ਦੱਖਣ ਅਫਰੀਕਾ ਬਨਾਮ ਇੰਗਲੈਂਡ ਵਿਚਾਲੇ ਖੇਡੇ ਗਏ ਟੈਸਟ ਮੈਚ ਦੌਰਾਨ ਦੱਖਣੀ ਅਫਰੀਕਾ ਦੇ ਸਪਿਨਰ ਗੇਂਦਬਾਜ਼ ਕੇਸ਼ਵ ਮਹਾਰਾਜ ਨੇ ਆਪਣੀ ਬੱਲੇਬਾਜ਼ੀ ਵੀ ਦਿਖਾਈ ਤੇ ਚਾਰ ਟੈਸਟ ਮੈਚਾਂ ਦੀ ਸੀਰੀਜ਼ ਦੇ ਤੀਜੇ ਮੈਚ ਵਿੱਚ ਕੇਸ਼ਵ ਨੇ ਇੰਗਲੈਂਡ ਦੇ ਜੋ ਰੂਟ ਦੇ 82 ਵੇਂ ਓਵਰ ਵਿੱਚ 28 ਦੌੜਾਂ ਬਣਾਈਆਂ। ਮਹਾਰਾਜ ਨੇ 3 ਗੇਂਦਾਂ ਵਿੱਚ ਤਿੰਨ ਚੌਕੇ ਤੇ ਫਿਰ ਦੋ ਛੱਕੇ ਮਾਰੇ। ਉਹ ਆਖਰੀ ਗੇਂਦ ਨਹੀਂ ਖੇਡਿਆ ਜਿਸ 'ਤੇ ਉਸ ਨੂੰ ਲੈਗ ਬਾਈ ਦੀਆਂ ਚਾਰ ਦੌੜਾਂ ਮਿਲੀਆਂ।


ਇਸ ਦੇ ਨਾਲ ਕੇਸ਼ਵ ਮਹਾਰਾਜ ਨੇ ਮਹਾਨ ਬੱਲੇਬਾਜ਼ ਬ੍ਰਾਇਨ ਲਾਰਾ ਤੇ ਜਾਰਜ ਬੈਲੀ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ। ਇਸ ਦੇ ਨਾਲ, ਜੋ ਰੂਟ ਦੇ ਵਿਰੁੱਧ ਵੀ ਇੱਕ ਅਣਚਾਹਿਆ ਰਿਕਾਰਡ ਦਰਜ ਹੋ ਗਿਆ।