ਬੇਟੀ ਸੁਹਾਨਾ ਨਾਲ ਮੈਚ ਜਤਾਉਣ ਪਹੁੰਚੇ ਕਿੰਗ ਖ਼ਾਨ
ਮੈਚ ਦੌਰਾਨ ਸੁਹਾਨਾ ਤੇ ਸ਼ਾਹਰੁਖ਼ ਦੋਵੇਂ ਆਪਣੀ ਟੀਮ ਨੂੰ ਚੀਅਰ ਕਰਦੇ ਨਜ਼ਰ ਆਏ।
ਜਿੱਤ ਮਗਰੋਂ ਸ਼ਾਹਰੁਖ਼ ਕੁਝ ਇਸ ਅੰਦਾਜ਼ ’ਚ ਨਜ਼ਰ ਆਏ।
ਅਖ਼ੀਰ ਵਿੱਚ ਨਾਈਟਰਾਈਡਰਜ਼ ਦੀ ਜਿੱਤ ਹੋਈ।
ਪ੍ਰਸਿੱਧੀ ਦੇ ਮਾਮਲੇ ’ਚ ਸ਼ਾਹਰੁਖ਼ ਦੀ ਟੀਮ ਨੂੰ ਵਿਰੋਧੀ ਟੀਮ ਨੇ ਸਖ਼ਤ ਟੱਕਰ ਦਿੱਤੀ ਕਿਉਂਕਿ ਸਟੇਡੀਅਮ ’ਚ ਮੌਜੂਦ ਅੱਧੇ ਲੋਕ ਆਰਸੀਬੀ ਦਾ ਪੱਖ ਪੂਰ ਰਹੇ ਸਨ।
ਇਸ ਦੌਰਾਨ ਸੰਜੇ ਕਪੂਰ ਵੀ ਨਜ਼ਰ ਆਏ।
ਕੇਕੇਆਰ ਦੇ ਕਪਤਾਨ ਦਿਨੇਸ਼ ਕਾਰਤਿਕ ਹਨ ਤੇ ਉਹ ਪਹਿਲੀ ਦਫ਼ਾ ਕਪਤਾਨੀ ਕਰ ਰਹੇ ਹਨ।
ਉੱਥੇ ਗੌਰੀ ਖ਼ਾਨ ਵੀ ਮੌਜੂਦ ਸੀ। ਇਹ ਤਸਵੀਰ ਕੇਕੇਆਰ ਨੇ ਟਵਿੱਟਰ ’ਤੇ ਸਾਂਝੀ ਕੀਤੀ।
ਮੈਚ ਦੌਰਾਨ ਸ਼ਾਹਰੁਖ਼ ਤੇ ਸੁਹਾਨਾ ਦੇ ਹਾਵ-ਭਾਵ।
ਕਿੰਗ ਖ਼ਾਨ ਮੈਚ ਸ਼ੁਰੂ ਹੋਣ ਤੋਂ ਇੱਕ ਘੰਟਾ ਪਹਿਲਾਂ ਹੀ ਮੈਦਾਨ ’ਚ ਪੁੱਜ ਗਏ ਸਨ।
ਇਸ ਮੌਕੇ ਪੁੱਤਰ ਅਬਰਾਮ ਵੀ ਸ਼ਾਹਰੁਖ਼ ਦੇ ਨਾਲ ਸੀ। ਮੈਚ ਦੌਰਾਨ ਉਹ ਫੋਨ ’ਤੇ ਰੁੱਝਿਆ ਨਜ਼ਰ ਆਇਆ।
ਸ਼ਾਹਰੁਖ਼ ਖ਼ਾਨ ਕੇਕੇਆਰ ਟੀਮ ਦੇ ਮਾਲਕ ਹਨ ਤੇ ਅਕਸਰ ਮੈਚ ਦੌਰਾਨ ਨਜ਼ਰ ਆਉਂਦੇ ਹਨ।
ਪਿਤਾ ਸ਼ਾਹਰੁਖ਼ ਨਾਲ ਸੁਹਾਨਾ ਦੀਆਂ ਇਹ ਤਸਵੀਰਾਂ ਕਾਫ਼ੀ ਪਸੰਦ ਕੀਤੀਆਂ ਜਾ ਰਹੀਆਂ ਹਨ।
ਬਾਲੀਵੁੱਡ ਸੁਪਰਸਟਾਰ ਸ਼ਾਹਰੁਖ਼ ਖ਼ਾਨ ਕੱਲ੍ਹ ਕੋਲਕਾਤਾ ’ਚ ਆਪਣੀ ਟੀਮ ਕੋਲਕਾਤਾ ਨਾਈਟ ਰਾਈਡਰਜ਼ ਦੀ ਹੌਸਲਾ ਅਫ਼ਜ਼ਾਈ ਕਰਨ ਪੁੱਜੇ। ਇਸ ਮੌਕੇ ਬੇਟੀ ਸੁਹਾਨਾ ਵੀ ਉਨ੍ਹਾਂ ਦੇ ਨਾਲ ਸੀ।