ਬੱਲੇਬਾਜ਼ੀ, ਫਿਰ ਵਿਆਹ ਤੇ ਹੁਣ ਇਸ ਬਟੂਏ ਤੋਂ ਕੋਹਲੀ ਦੇ ਚਰਚੇ
ਵਾਲੇਟ ਦੀ ਖਾਸ ਗੱਲ ਇਹ ਹੈ ਕਿ ਤੁਸੀਂ ਇਸ ਵਿੱਚ ਆਪਣੇ ਫ਼ੋਨ ਤੋਂ ਲੈ ਕੇ ਪਾਸਪੋਰਟ ਤੇ ਜ਼ਰੂਰੀ ਚਾਬੀਆਂ ਆਦਿ ਰੱਖ ਸਕਦੇ ਹੋ। ਹਰ ਚੀਜ਼ ਲਈ ਇਸ ਵਿੱਚ ਖਾਸ ਥਾਂ ਬਣਾਈ ਗਈ ਹੈ।
ਇਸ ਬਟੂਏ ਦੀ ਕੀਮਤ ਦੀ ਗੱਲ ਕਰੀਏ ਤਾਂ ਇਹ ਸਭ ਤੋਂ ਮਹਿੰਗਾ ਵਾਲੇਟ ਕਿਹਾ ਜਾ ਸਕਦਾ ਹੈ। ਇਸ ਦਾ ਮੁੱਲ ਤਕਰੀਬਨ 1,250 ਡਾਲਰ ਯਾਨੀ ਲਗਪਗ 81,144 ਰੁਪਏ ਦੱਸੀ ਜਾਂਦੀ ਹੈ।
ਭਾਰਤ ਦੇ ਸਟਾਈਲ ਆਈਕਨ ਮੰਨੇ ਜਾਣ ਵਾਲੇ ਕੋਹਲੀ ਨੇ ਪਰਸ ਨੂੰ ਆਪਣੇ ਹੱਥ ਵਿੱਚ ਫੜ ਰੱਖਿਆ ਸੀ। ਹਾਲਾਂਕਿ, ਮਰਦ ਆਮ ਤੌਰ 'ਤੇ ਅਜਿਹਾ ਨਹੀਂ ਕਰਦੇ।
ਅਜਿਹੇ ਵਿੱਚ ਏਅਰਪੋਰਟ 'ਤੇ ਜਦੋਂ ਉਨ੍ਹਾਂ ਦੇ ਹੱਥ ਵਿੱਚ ਇਹ ਖਾਸ ਵਾਲੇਟ ਦੇਖਿਆ ਗਿਆ ਤਾਂ ਸਾਰਿਆਂ ਦੀਆਂ ਨਿਗਾਹਾਂ ਥੰਮ ਗਈਆਂ। ਵਿਰਾਟ ਨੂੰ Louis Vuitton Zippy XL ਬ੍ਰੈਂਡ ਦੇ ਬਟੂਏ ਨਾਲ ਵੇਖਿਆ ਗਿਆ।
ਆਪਣੀ ਬੱਲੇਬਾਜ਼ੀ ਸਦਕਾ ਕੋਹਲੀ ਦਾ ਬ੍ਰੈਂਡ ਵੈਲਿਊ 144 ਮਿਲੀਅਨ ਡਾਲਰ ਹੈ।
ਪਿਛਲੇ ਸਾਲ ਅਦਾਕਾਰਾ ਅਨੁਸ਼ਕਾ ਸ਼ਰਮਾ ਨਾਲ ਇਟਲੀ ਵਿੱਚ ਵਿਆਹ ਕਰਵਾ ਕੇ ਉਨ੍ਹਾਂ ਵਾਹਵਾ ਸੁਰਖੀਆਂ ਬਟੋਰੀਆਂ ਸਨ। ਬੱਲੇਬਾਜ਼ੀ ਤੇ ਵਿਆਹ ਤੋਂ ਬਾਅਦ ਉਨ੍ਹਾਂ ਦੇ ਸੁਰਖੀਆਂ ਵਿੱਚ ਰਹਿਣ ਦਾ ਕਾਰਨ ਹੈ ਉਨ੍ਹਾਂ ਦਾ ਇਹ ਬਟੂਆ।
ਭਾਰਤੀ ਕ੍ਰਿਕੇਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੀ ਗਿਣਤੀ ਵਿਸ਼ਵ ਦੇ ਬਿਹਤਰੀਨ ਬੱਲੇਬਾਜ਼ਾਂ ਵਿੱਚ ਹੁੰਦੀ ਹੈ। ਆਪਣੀ ਹਰ ਪਾਰੀ ਨਾਲ ਨਵੇਂ ਰਿਕਾਰਡ ਬਣਾਉਣ ਵਾਲੇ ਕੋਹਲੀ ਹੁਣ ਇੱਕ ਵਾਰ ਫਿਰ ਤੋਂ ਸੁਰਖੀਆਂ ਵਿੱਚ ਹਨ।