ਕੋਹਲੀ ਨੇ ਜਿੱਤ ਦਾ ਸਿਹਰਾ ਬੰਨ੍ਹਿਆ ਇਨ੍ਹਾਂ ਖਿਡਾਰੀਆਂ ਦੇ ਸਿਰ
ਦੱਸ ਦੇਈਏ ਕਿ ਬੀਤੀ ਰਾਤ ਭਾਰਤੀ ਟੀਮ ਨੇ ਆਸਟ੍ਰੇਲੀਆ ਵਿਰੁੱਧ ਪਹਿਲੇ ਟੀ20 ਮੁਕਾਬਲੇ ਨੂੰ 9 ਵਿਕਟਾਂ ਨਾਲ ਜਿੱਤ ਲਿਆ।
ਵਿਰਾਟ ਨੇ ਸ਼ਿਖਰ ਧਵਨ ਦੇ ਆਪਣੀ ਪਤਨੀ ਦੀ ਬਿਮਾਰੀ ਕਾਰਨ ਛੁੱਟੀ ਤੋਂ ਬਾਅਦ ਟੀਮ ਵਿੱਚ ਵਾਪਸ ਆਉਣ 'ਤੇ ਵੀ ਖੁਸ਼ੀ ਪ੍ਰਗਟਾਈ।
ਭਾਰਤੀ ਕਪਤਾਨ ਨੇ ਭੁਵਨੇਸ਼ਵਰ ਕੁਮਾਰ ਤੇ ਜਸਪ੍ਰੀਤ ਬੁਮਰਾਹ ਦੀ ਵੀ ਸ਼ਲਾਘਾ ਕੀਤੀ।
ਕੋਹਲੀ ਨੇ ਮੈਚ ਤੋਂ ਬਾਅਦ ਆਪਣੇ ਸੰਬੋਧਨ ਵਿੱਚ ਕਿਹਾ ਕਿ ਰਹੱਸਮਈ ਗੇਂਦਬਾਜ਼ (ਕੁਲਦੀਪ) ਨੂੰ ਚੁਣਨਾ, ਉਨ੍ਹਾਂ ਵਿੱਚ ਆਤਮਵਿਸ਼ਵਾਸ ਜਗਾਉਣਾ ਹੈ। ਉਹ ਖੇਡ ਵਿੱਚ ਦੌੜਾਂ ਤਾਂ ਦੇ ਸਕਦੇ ਹਨ, ਪਰ ਵਿਰੋਧੀ 'ਤੇ ਵਿਕਟ ਝਟਕਾਉਣ ਦੇ ਰੂਪ ਵਿੱਚ ਹਮੇਸ਼ਾ ਗਹਿਰਾ ਵਾਰ ਕਰਦੇ ਹਨ।
ਸ੍ਰੀਲੰਕਾ ਲੜੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤਕ ਫਿਰਕੀ ਗੇਂਦਬਾਜ਼ ਕੁਲਦੀਪ ਯਾਦਵ ਤੇ ਯਜੁਵੇਂਦਰ ਚਾਹਲ ਨੂੰ ਟੀਮ ਵਿੱਚ ਰੱਖਣ ਦਾ ਫੈਸਲਾ ਖ਼ੂਬ ਫਾਇਦੇਮੰਦ ਸਾਬਤ ਹੋਇਆ।
ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਬੀਤੇ ਦਿਨੀਂ ਆਸਟ੍ਰੇਲੀਆ ਤੋਂ ਇੱਕ ਦਿਨਾਂ ਮੈਚਾਂ ਦੀ ਲੜੀ ਖੋਹਣ ਤੋਂ ਬਾਅਦ ਬੀਤੇ ਕੱਲ੍ਹ T20 ਲੜੀ ਦੇ ਪਹਿਲੇ ਮੈਚ ਨੂੰ ਵੀ ਆਪਣੇ ਨਾਂਅ ਕਰਨ 'ਤੇ ਆਪਣੀ ਟੀਮ ਦੀ ਦਿਲ ਖੋਲ੍ਹ ਕੇ ਤਾਰੀਫ਼ ਕੀਤੀ। ਉਨ੍ਹਾਂ ਜਿੱਤ ਦਾ ਸਿਹਰਾ ਟੀਮ ਪ੍ਰਬੰਧਕਾਂ ਨੂੰ ਦਿੰਦਿਆਂ ਕਿਹਾ ਕਿ ਉਨ੍ਹਾਂ ਖੇਡ ਸ਼ੈਲੀ ਦੇ ਮੁਤਾਬਕ ਹੀ ਖਿਡਾਰੀਆਂ ਦੀ ਚੋਣ ਕਰ ਕੇ ਜਿੱਤ ਯਕੀਨੀ ਬਣਾਈ।