IPL 'ਚ ਸਭ ਤੋਂ ਮਹਿੰਗਾ ਵਿਕਿਆ ਆਲ-ਰਾਉਂਡਰ
ਪਾਂਡਿਆ ਤੋਂ ਇਲਾਵਾ ਵੈਸਟਇੰਡੀਜ਼ ਦੇ ਨਵੇਂ ਖਿਡਾਰੀ ਜ਼ੋਰਫ਼ਾ ਅਰਚਰ ਨੂੰ ਰਾਜਸਥਾਨ ਰਾਇਲਸ ਨੇ 7.2 ਕਰੋੜ ਰੁਪਏ ਵਿੱਚ ਖਰੀਦਿਆ।
ਪਾਂਡਿਆ ਤੋਂ ਪਹਿਲਾਂ ਪਾਵਾਂ ਨੇਗੀ ਆਈਪੀਐਲ ਦੇ ਇਤਿਹਾਸ ਵਿੱਚ ਸਭ ਤੋਂ ਮਹਿੰਗੇ ਅਨਕੈਪਡ ਪਲੇਅਰ ਸਨ, ਉਨ੍ਹਾਂ ਨੂੰ ਸਾਲ 2016 ਵਿੱਚ 8.5 ਕਰੋੜ 'ਚ ਦਿੱਲੀ ਡੇਅਰਡੇਵਿਲਜ਼ ਨੇ ਖਰੀਦਿਆ ਸੀ।
ਹਰਫਨਮੌਲਾ ਕਰੁਨਾਲ ਪੰਡਿਆ ਨੇ ਵੀ ਅੱਜ ਕਾਰਨਾਮਾ ਕਰ ਦਿੱਤਾ। ਉਹ ਆਈ.ਪੀ.ਐਲ ਦੇ ਇਤਿਹਾਸ ਵਿੱਚ ਸਭ ਤੋਂ ਮਹਿੰਗੇ ਅਨਕੈਪਡ ਖਿਡਾਰੀ ਬਣ ਗਏ ਜਿਨ੍ਹਾਂ ਨੂੰ ਮੁੰਬਈ ਨੇ ਰਾਈਟ ਟੂ ਮੈਚ (ਆਰ.ਟੀ.ਐਮ) ਕਾਰਡ ਦਾ ਇਸਤੇਮਾਲ ਕਰ 8.8 ਕਰੋੜ ਰੁਪਏ ਵਿੱਚ ਟੀਮ ਨਾਲ ਜੋੜਿਆ।
ਇਸ ਤੋਂ ਇਲਾਵਾ ਪਹਿਲੇ ਦਿਨ ਦੀ ਨਿਲਾਮੀ ਵਿੱਚ ਮਨੀਸ਼ ਪਾਂਡੇ ਤੇ ਲੋਕੇਸ਼ ਰਾਹੁਲ ਸਭ ਤੋਂ ਮਹਿੰਗੇ ਭਾਰਤੀ ਖਿਡਾਰੀ ਰਹੇ। ਮਨੀਸ਼ ਪਾਂਡੇ ਨੂੰ ਸਨਰਾਈਜ਼ ਹੈਦਰਾਬਾਦ ਨੇ 11 ਕਰੋੜ ਰੁਪਏ ਵਿੱਚ ਤੇ ਇੰਨੀ ਹੀ ਰਕਮ ਵਿੱਚ ਕਿੰਗਜ਼ ਇਲੈਵਨ ਪੰਜਾਬ ਨੇ ਰਾਹੁਲ ਨੂੰ ਆਪਣੇ ਨਾਲ ਜੋੜਿਆ।
ਇੰਡੀਅਨ ਪ੍ਰੀਮੀਅਰ ਲੀਗ ਦੇ ਪਹਿਲੇ ਦਿਨ ਦੀ ਬੋਲੀ ਇੰਗਲੈਂਡ ਦੇ ਆਲ-ਰਾਉਂਡਰ ਬੇਨ ਸਟੋਕਸ ਦੇ ਨਾਮ ਰਹੀ। ਸਟੋਕਸ ਪਹਿਲੇ ਦਿਨ ਦੀ ਨਿਲਾਮੀ ਦੇ ਸਭ ਤੋਂ ਮਹਿੰਗੇ ਖਿਡਾਰੀ ਰਹੇ। ਉਨ੍ਹਾਂ ਨੂੰ ਰਾਜਸਥਾਨ ਰਾਇਲਜ਼ ਨੇ 12.5 ਕਰੋੜ ਦੀ ਕੀਮਤ ਵਿੱਚ ਖਰੀਦਿਆ।
ਅੱਜ ਇੱਕ ਵਾਰ ਫਿਰ ਤੋਂ ਖਿਡਾਰੀਆਂ ਦੀ ਮੰਡੀ ਸੱਜੇਗੀ, ਜਿੱਥੇ ਬਾਕੀ ਬਚੇ ਖਿਡਾਰੀਆਂ ਤੇ ਅੱਠਾਂ ਟੀਮਾਂ ਦੇ ਮਲਿਕ ਇਨ੍ਹਾਂ ਨੂੰ ਖਰੀਦਣ ਦੀ ਕੋਸ਼ਿਸ਼ ਕਰਨਗੇ।