ਵੁਹਾਨ - 2 ਵਾਰ ਦੀ ਵਿੰਬੈਲਡਨ ਚੈਂਪੀਅਨ ਪੈਟਰਾ ਕਵਿਤੋਵਾ ਨੇ 13 ਮਹੀਨੇ ਤੋਂ ਚੱਲਿਆ ਆ ਰਿਹਾ ਸੋਕਾ ਖਤਮ ਕਰ ਦਿੱਤਾ ਹੈ। ਕਵਿਤੋਵਾ ਨੇ ਵੁਹਾਨ ਓਪਨ ਟੈਨਿਸ ਟੂਰਨਾਮੈਂਟ ਦਾ ਖਿਤਾਬ ਆਪਣੇ ਨਾਮ ਕਰ ਲਿਆ ਹੈ। ਚੈਕ ਰਿਪਬਲਿਕ ਦੀ ਪੈਟਰਾ ਕਵਿਤੋਵਾ ਨੇ ਫਾਈਨਲ 'ਚ ਸਲੋਵਾਕੀਆ ਦੀ ਡੌਮਿਨਿਕਾ ਚਿਬੁਲਕੋਵਾ ਨੂੰ ਮਾਤ ਦਿੱਤੀ।
1 ਘੰਟੇ ਤੋਂ ਵਧ ਸਮੇਂ ਤਕ ਚੱਲੇ ਇਸ ਮੈਚ 'ਚ ਕਵਿਤੋਵਾ ਨੇ ਆਪਣੀ ਵਿਰੋਧੀ ਖਿਡਾਰਨ ਨੂੰ ਆਸਾਨੀ ਨਾਲ ਮਾਤ ਦਿੱਤੀ। ਕਵਿਤੋਵਾ ਨੇ ਚਿਬੁਲਕੋਵਾ ਨੂੰ 6-1, 6-1 ਦੇ ਫਰਕ ਨਾਲ ਮਾਤ ਦਿੱਤੀ। ਮੈਚ ਦਾ ਪਹਿਲਾ ਅੰਕ ਚਿਬੁਲਕੋਵਾ ਦੇ ਨਾਮ ਰਿਹਾ। ਪਰ ਇਸਤੋਂ ਬਾਅਦ ਕਵਿਤੋਵਾ ਨੇ ਧਮਾਕੇਦਾਰ ਪ੍ਰਦਰਸ਼ਨ ਕਰਦੇ ਹੋਏ ਲਗਾਤਾਰ ਆਪਣੀ ਵਿਰੋਧੀ ਖਿਡਾਰਨ 'ਤੇ ਦਬਾਅ ਬਣਾਇਆ ਅਤੇ ਮੈਚ ਆਪਣੇ ਨਾਮ ਕਰ ਲਿਆ।
ਓਲੰਪਿਕ 'ਚ ਕਾਂਸੀ ਦਾ ਤਗਮਾ ਜਿੱਤਣ ਵਾਲੀ ਕਵਿਤੋਵਾ ਨੇ ਪੂਰੇ ਮੈਚ 'ਚ ਆਪਣੀ ਦਮਦਾਰ ਸਰਵਿਸ ਅਤੇ ਚੰਗੇ ਕੰਟਰੋਲ ਨਾਲ ਖੇਡੇ ਸ਼ਾਟਸ ਆਸਰੇ ਚਿਬੁਲਕੋਵਾ ਨੂੰ ਬੈਕਫੁਟ 'ਤੇ ਰਖਿਆ ਅਤੇ ਮੈਚ 'ਚ ਆਸਾਨੀ ਨਾਲ ਜਿੱਤ ਦਰਜ ਕੀਤੀ।