ਫਾਈਨਲ 'ਚ ਬਾਬਰ 10ਵੇਂ ਸਥਾਨ 'ਤੇ
ਪਰ ਈਵੈਂਟ ਹੋਇਆ ਤਾਂ ਮੈਡਲ ਦੀ ਉਮੀਦ ਟੁੱਟ ਗਈ। ਲਲਿਤਾ ਬਾਬਰ ਫਾਈਨਲ 'ਚ ਆਪਣਾ ਹੀਟਸ ਦਾ ਟਾਈਮਿੰਗ ਵੀ ਨਹੀਂ ਕੱਡ ਸਕੀ। ਇਸ ਈਵੈਂਟ 'ਚ ਲਲਿਤਾ ਬਾਬਰ ਨੇ ਨਿਰਾਸ਼ ਕੀਤਾ। ਲਲਿਤਾ 9.22.74 ਦੇ ਸਮੇਂ ਨਾਲ ਈਵੈਂਟ 'ਚ 10ਵੇਂ ਸਥਾਨ 'ਤੇ ਰਹੀ।
ਪੀ.ਟੀ. ਊਸ਼ਾ ਤੋਂ ਬਾਅਦ ਲਲਿਤਾ ਦੇਸ਼ ਦੀ ਪਹਿਲੀ ਮਹਿਲਾ ਖਿਡਾਰਨ ਹੈ ਜੋ ਅਥਲੈਟਿਕਸ ਦੇ ਟਰੈਕ ਈਵੈਂਟ 'ਚ ਫਾਈਨਲ 'ਚ ਐਂਟਰੀ ਕਰਨ 'ਚ ਕਾਮਯਾਬ ਹੋਈ।
ਪੀ.ਟੀ. ਊਸ਼ਾ ਨੇ 1984 ਦੇ ਲਾਸ ਐਂਜਲਸ ਓਲੰਪਿਕਸ 'ਚ 400m ਹਰਡਲਸ ਈਵੈਂਟ 'ਚ ਫਾਈਨਲ 'ਚ ਜਗ੍ਹਾ ਬਣਾਈ ਸੀ ਅਤੇ ਉਹ ਚੌਥੇ ਸਥਾਨ 'ਤੇ ਰਹੀ ਸੀ।
ਇਸੇ ਈਵੈਂਟ 'ਚ ਲਲਿਤਾ ਨੇ ਨਵਾਂ ਰਾਸ਼ਟਰੀ ਰਿਕਾਰਡ ਵੀ ਸਥਾਪਿਤ ਕੀਤਾ ਅਤੇ ਹੀਟਸ ਦੇ ਟਾਈਮਿੰਗ ਅਨੁਸਾਰ 7ਵੇਂ ਸਥਾਨ 'ਤੇ ਫਾਈਨਲ 'ਚ ਜਗ੍ਹਾ ਬਣਾਈ। ਹੀਟਸ ਦੌਰਾਨ ਲਲਿਤਾ ਨੇ ਇਹ ਈਵੈਂਟ 9.19.76 ਦਾ ਸਮਾਂ ਦੇਕੇ ਪੂਰਾ ਕੀਤਾ। ਇਸੇ ਈਵੈਂਟ 'ਚ ਭਾਰਤ ਦੀ ਦਾਵੇਦਾਰੀ ਪੇਸ਼ ਕਰ ਰਹੀ ਨੈਸ਼ਨਲ ਰਿਕਾਰਡ ਹੋਲਡਰ ਸੁਧਾ ਸਿੰਘ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ ਅਤੇ ਸੁਧਾ ਨੇ ਇਹ ਦੂਰੀ 9.43.29 'ਚ ਪੂਰੀ ਕੀਤੀ। ਇਸਤੋਂ ਪਹਿਲਾਂ ਰਾਸ਼ਟਰੀ ਰਿਕਾਰਡ ਸੁਧਾ ਸਿੰਘ (9.26.55) ਦੇ ਨਾਮ ਸੀ।
ਲਲਿਤਾ ਬਾਬਰ ਨੇ ਨਾ ਸਿਰਫ ਨਵਾਂ ਰਾਸ਼ਟਰੀ ਰਿਕਾਰਡ ਬਣਾਇਆ ਬਲਕਿ ਫਾਈਨਲ 'ਚ ਐਂਟਰੀ ਕਰ ਮੈਡਲ ਦੀ ਉਮੀਦ ਵੀ ਜਗਾ ਦਿੱਤੀ ਅਤੇ ਇਤਿਹਾਸ ਵੀ ਰਚ ਦਿੱਤਾ। ਇਹ ਕਾਰਨਾਮਾ 32 ਸਾਲ ਬਾਅਦ ਹੋਇਆ ਜਦ ਭਾਰਤ ਦੀ ਮਹਿਲਾ ਅਥਲੀਟ ਨੇ ਓਲੰਪਿਕ ਫਾਈਨਲ 'ਚ ਟਰੈਕ ਈਵੈਂਟ 'ਚ ਐਂਟਰੀ ਕਰ ਲਈ। ਲਲਿਤਾ ਬਾਬਰ ਨੇ ਫਾਈਨਲ 'ਚ ਤਾਂ ਐਂਟਰੀ ਕੀਤੀ ਪਰ ਫਾਈਨਲ ਹਾਰ ਕਰ ਲਲਿਤਾ ਨੇ ਬਾਕੀ ਅਥਲੀਟਾਂ ਵਾਂਗ ਦੇਸ਼ ਦੀਆਂ ਉਮੀਦਾਂ 'ਤੇ ਪਾਣੀ ਵੀ ਫੇਰ ਦਿੱਤਾ।
ਭਾਰਤ ਦੀ ਲਲਿਤਾ ਬਾਬਰ ਨੇ ਰੀਓ 'ਚ ਦੇਸ਼ ਦਾ ਨਾਮ ਚਮਕਾ ਦਿੱਤਾ ਹੈ। ਮਹਿਲਾਵਾਂ ਦੀ 3000m ਸਟੀਪਲਚੇਜ਼ ਈਵੈਂਟ 'ਚ ਲਲਿਤਾ ਨੇ ਫਾਈਨਲ 'ਚ ਐਂਟਰੀ ਕਰ ਇਤਿਹਾਸ ਰਚ ਦਿੱਤਾ। ਇਸ ਈਵੈਂਟ ਦੇ ਫਾਈਨਲ 'ਚ ਦੇਸ਼ ਕਰਿਸ਼ਮੇ ਦੀ ਆਸ ਲਗਾ ਕੇ ਬੈਠਾ ਸੀ। 32 ਸਾਲ ਬਾਅਦ ਭਾਰਤ ਦੀ ਕਿਸੇ ਅਥਲੀਟ ਨੇ ਟਰੈਕ ਈਵੈਂਟ ਦੇ ਓਲੰਪਿਕ ਫਾਈਨਲ 'ਚ ਐਂਟਰੀ ਕੀਤੀ ਸੀ। ਇਸ ਈਵੈਂਟ 'ਚ ਲਲਿਤਾ ਬਾਬਰ ਭਾਰਤ ਲਈ ਮੈਡਲ ਜਿੱਤਣ ਦੀ ਉਮੀਦ ਜਗਾ ਚੁੱਕੀ ਸੀ।