✕
  • ਹੋਮ

Rio - ਭਾਰਤ ਦਾ ਹਾਰ ਦਾ ਸੋਮਵਾਰ

ਏਬੀਪੀ ਸਾਂਝਾ   |  16 Aug 2016 07:27 AM (IST)
1

ਬੈਡਮਿੰਟਨ 'ਚ ਮਹਿਲਾ ਵਰਗ ਦੇ ਪ੍ਰੀਕੁਆਟਰਫਾਈਨਲ ਮੈਚ 'ਚ ਪੀ.ਵੀ. ਸਿੰਧੂ ਨੇ ਜਿੱਤ ਦਰਜ ਕੀਤੀ। ਸਿੰਧੂ ਨੇ ਚੀਨੀ ਤੇਈਪਈ ਦੀ ਖਿਡਾਰਨ ਖਿਲਾਫ 21-13, 21-15 ਦੇ ਫਰਕ ਨਾਲ ਜਿੱਤ ਦਰਜ ਕਰ ਕੁਆਟਰਫਾਈਨਲ 'ਚ ਐਂਟਰੀ ਕਰ ਲਈ।

2

ਬੈਡਮਿੰਟਨ: ਮਹਿਲਾ ਵਰਗ - (ਰਾਊਂਡ ਆਫ 16 ਮੈਚ) ਪੀ.ਵੀ. ਸਿੰਧੂ ਬਨਾਮ ਤਾਈ ਸੁ (ਚੀਨੀ ਤੇਈਪੇਈ)

3

4

ਬੈਡਮਿੰਟਨ 'ਚ ਪੁਰਸ਼ਾਂ ਦੀ ਸਿੰਗਲਸ ਕੈਟੇਗਰੀ 'ਚ ਕੀਦੰਬੀ ਸ਼੍ਰੀਕਾਂਤ ਨੇ ਵੱਡਾ ਉਲਟਫੇਰ ਕਰਦਿਆਂ ਵਿਸ਼ਵ ਨੰਬਰ 5 ਖਿਡਾਰੀ ਨੂੰ ਮਾਤ ਦਿੱਤੀ। ਸ਼੍ਰੀਕਾਂਤ ਨੇ ਡੈਨਮਾਰਕ ਦੇ ਜਾਨ ਓ ਜਾਰਗਨਸਨ ਨੂੰ 21-19, 21-19 ਨਾਲ ਮਾਤ ਦੇਕੇ ਕੁਆਟਰਫਾਈਨਲ 'ਚ ਐਂਟਰੀ ਕਰ ਲਈ।

5

ਸੋਮਵਾਰ ਦੇ ਰਿਜ਼ਲਟਸ

6

200 ਮੀਟਰ ਦੌੜ 'ਚ ਭਾਰਤ ਦੀ ਸਰਬਾਨੀ ਨੰਦਾ ਕੋਈ ਕਮਾਲ ਕਰਨ 'ਚ ਨਾਕਾਮ ਰਹੀ। ਸਰਬਾਨੀ ਆਪਣੇ ਇਸ ਈਵੈਂਟ 'ਚ 55ਵੇਂ ਸਥਾਨ 'ਤੇ ਰਹੀ। ਸਰਬਾਨੀ ਨੇ ਆਪਣਾ ਈਵੈਂਟ 23.58 ਸੈਕਿੰਡਸ 'ਚ ਪੂਰਾ ਕੀਤਾ।

7

8

ਐਥਲੈਟਿਕਸ: ਟ੍ਰਿਪਲ ਜੰਪ (ਪੁਰਸ਼) (ਕੁਆਲੀਫਿਕੇਸ਼ਨ ਰਾਊਂਡ) ਰਨਜੀਤ ਮਹੇਸ਼ਵਰੀ

9

ਪਰ ਈਵੈਂਟ ਹੋਇਆ ਤਾਂ ਮੈਡਲ ਦੀ ਉਮੀਦ ਟੁੱਟ ਗਈ। ਲਲਿਤਾ ਬਾਬਰ ਫਾਈਨਲ 'ਚ ਆਪਣਾ ਹੀਟਸ ਦਾ ਟਾਈਮਿੰਗ ਵੀ ਨਹੀਂ ਕੱਡ ਸਕੀ। ਇਸ ਈਵੈਂਟ 'ਚ ਲਲਿਤਾ ਬਾਬਰ ਨੇ ਨਿਰਾਸ਼ ਕੀਤਾ। ਲਲਿਤਾ 9.22.74 ਦੇ ਸਮੇਂ ਨਾਲ ਈਵੈਂਟ 'ਚ 10ਵੇਂ ਸਥਾਨ 'ਤੇ ਰਹੀ।

10

ਮਹਿਲਾਵਾਂ ਦੇ 3000 ਮੀਟਰ ਸਟੀਪਲਚੇਜ਼ ਈਵੈਂਟ 'ਚ ਦੇਸ਼ ਕਰਿਸ਼ਮੇ ਦੀ ਆਸ ਲਗਾ ਕੇ ਬੈਠਾ ਸੀ। 32 ਸਾਲ ਬਾਅਦ ਭਾਰਤ ਦੀ ਕਿਸੇ ਅਥਲੀਟ ਨੇ ਟਰੈਕ ਈਵੈਂਟ ਦੇ ਓਲੰਪਿਕ ਫਾਈਨਲ 'ਚ ਐਂਟਰੀ ਕੀਤੀ ਸੀ। ਇਸ ਈਵੈਂਟ 'ਚ ਲਲਿਤਾ ਬਾਬਰ ਭਾਰਤ ਲਈ ਮੈਡਲ ਜਿੱਤਣ ਦੀ ਉਮੀਦ ਜਗਾ ਚੁੱਕੀ ਸੀ।

11

12

ਐਥਲੈਟਿਕਸ: 3000m ਸਟੀਪਲਚੇਜ਼ (ਫਾਈਨਲ) ਲਲਿਤਾ ਬਾਬਰ

13

ਰੀਓ ਓਲੰਪਿਕਸ 'ਚ ਭਾਰਤ ਲਈ ਸੋਮਵਾਰ ਦਾ ਦਿਨ ਵੀ ਕੋਈ ਖੁਸ਼ੀ ਦੀ ਖਬਰ ਨਹੀਂ ਲੈਕੇ ਆਇਆ। ਸੋਮਵਾਰ ਦੇ ਦਿਨ ਭਾਰਤ ਨੂੰ ਅਥਲੈਟਿਕਸ 'ਚ ਫਾਈਨਲ 'ਚ ਐਂਟਰੀ ਕਰ ਚੁੱਕੀ ਲਲਿਤਾ ਬਾਬਰ ਤੋਂ ਵੱਡਿਆਂ ਉਮੀਦਾਂ ਸਨ ਪਰ ਇਹ ਅਥਲੀਟ ਕੋਈ ਕਮਾਲ ਕਰਨ 'ਚ ਨਾਕਾਮ ਰਹੀ। ਵਿਕਾਸ ਕ੍ਰਿਸ਼ਨ ਤੋਂ ਵੀ ਜਿੱਤ ਦਰਜ ਕਰ ਭਾਰਤ ਦਾ ਇੱਕ ਮੈਡਲ ਪੱਕਾ ਕਰਨ ਦੀ ਆਸ ਸੀ। ਪਰ ਇਹ ਮੁੱਕੇਬਾਜ਼ ਵੀ ਦੇਸ਼ ਦੀਆਂ ਉਮੀਦਾਂ 'ਤੇ ਖਰਾ ਨਹੀਂ ਉਤਰ ਸਕਿਆ। ਹਾਲਾਂਕਿ ਬੈਡਮਿੰਟਨ 'ਚ ਸਿੰਧੂ ਅਤੇ ਸ਼੍ਰੀਕਾਂਤ ਨੇ ਸਿੰਗਲਸ ਕੈਟੇਗਰੀ ਦੇ ਆਪਣੇ ਮੁਕਾਬਲੇ ਜਿੱਤ ਕੁਆਟਰਫਾਈਨਲ 'ਚ ਜਗ੍ਹਾ ਪੱਕੀ ਕਰ ਲਈ ਹੈ।

14

ਰੈਸਲਿੰਗ: 85kg (ਕੁਆਲੀਫਿਕੇਸ਼ਨ ਰਾਊਂਡ) ਰਵਿੰਦਰ ਖਤਰੀ - ਰੈਸਲਿੰਗ 'ਚ ਭਾਰਤ ਦੀ ਸ਼ੁਰੂਆਤ ਨਿਰਾਸ਼ਾਜਨਕ ਰਹੀ। ਭਾਰਤ ਲਈ ਸਭ ਤੋਂ ਪਹਿਲਾਂ ਅਖਾੜੇ 'ਚ ਉਤਰ ਰਹੇ ਰਵਿੰਦਰ ਖਤਰੀ ਤੋਂ ਜਿੱਤ ਦੀ ਆਸ ਪਹਿਲਾਂ ਹੀ ਨਹੀਂ ਸੀ, ਪਰ ਇਹ ਉਮੀਦ ਜਰੂਰ ਸੀ ਕਿ ਇਹ ਭਲਵਾਨ ਪ੍ਰਭਾਵਿਤ ਜਰੂਰ ਕਰੇਗਾ। ਪਰ ਹੋਇਆ ਇਸਦੇ ਬਿਲਕੁਲ ਉਲਟ। ਰਵਿੰਦਰ ਖਤਰੀ ਹੰਗਰੀ ਦੇ ਭਲਵਾਨ ਖਿਲਾਫ ਖੇਡੇ ਗਰੀਕੋ ਰੋਮਨ ਮੁਕਾਬਲੇ 'ਚ ਇੱਕ ਤਰਫਾ ਅੰਦਾਜ਼ 'ਚ ਹਾਰ ਗਏ। ਹੰਗਰੀ ਦੇ ਭਲਵਾਨ ਨੇ ਜਲਦੀ ਹੀ 9 ਅੰਕਾਂ ਦਾ ਫਰਕ ਬਣਾ ਕੇ ਮੈਚ ਆਪਣੇ ਨਾਮ ਕਰ ਲਿਆ।

15

ਬੈਡਮਿੰਟਨ: ਪੁਰਸ਼ ਵਰਗ - ਰਾਊਂਡ ਆਫ 16 ਮੈਚ - ਕੀਦੰਬੀ ਸ਼੍ਰੀਕਾਂਤ ਬਨਾਮ ਜਾਨ ਓ ਜਾਰਗਨਸਨ (ਡੈਨਮਾਰਕ)

16

ਐਥਲੈਟਿਕਸ: 200m ਦੌੜ (ਮਹਿਲਾ) (ਪਹਿਲਾ ਰਾਊਂਡ) ਸਰਬਾਨੀ ਨੰਦਾ

17

ਬਾਕਸਿੰਗ: 75kg ਕੁਆਟਰਫਾਈਨਲ ਮੈਚ - ਵਿਕਾਸ ਕ੍ਰਿਸ਼ਨ ਬਨਾਮ ਬੈਕਤੈਮਿਰ ਮੈਲੀਕੁਜ਼ੀਐਵ (ਉਜ਼ਬੇਕਿਸਤਾਨ)

18

ਪੁਰਸ਼ਾਂ ਦੇ ਟ੍ਰਿਪਲ ਜੰਪ ਈਵੈਂਟ 'ਚ ਭਾਰਤ ਦੀ ਦਾਵੇਦਾਰੀ ਪੇਸ਼ ਕਰ ਰਹੇ ਸਨ ਰਨਜੀਤ ਮਹੇਸ਼ਵਰੀ। ਇਸ ਈਵੈਂਟ 'ਚ ਰਨਜੀਤ ਮਹੇਸ਼ਵਰੀ ਨੇ ਨਿਰਾਸ਼ ਕੀਤਾ। ਰਨਜੀਤ ਨੇ 16.13 ਮੀਟਰ ਦਾ ਜੰਪ ਲਗਾ ਕੇ ਈਵੈਂਟ 'ਚ 30ਵਾਂ ਸਥਾਨ ਹਾਸਿਲ ਕੀਤਾ।

19

ਵਿਕਾਸ ਕ੍ਰਿਸ਼ਨ ਮੁੱਕੇਬਾਜ਼ੀ 'ਚ ਭਾਰਤ ਦੀ ਇਕਲੌਤੀ ਉਮੀਦ ਬਚੇ ਸਨ। ਸੋਮਵਾਰ ਨੂੰ ਭਾਰਤ ਦੀ ਇਹ ਉਮੀਦ ਵੀ ਖਤਮ ਹੋ ਗਈ। ਵਿਕਾਸ ਨੇ ਉਜ਼ਬੇਕਿਸਤਾਨ ਦੇ ਮੁੱਕੇਬਾਜ਼ ਖਿਲਾਫ ਟੱਕਰ ਲਈ। ਉਜ਼ਬੇਕਿਸਤਾਨ ਦੇ ਬੈਕਤੈਮਿਰ ਮੈਲੀਕੁਜ਼ੀਐਵ ਨੇ ਇੱਕ ਤਰਫਾ ਅੰਦਾਜ਼ 'ਚ ਵਿਕਾਸ ਕ੍ਰਿਸ਼ਨ ਨੂੰ ਮਾਤ ਦਿੱਤੀ। ਪਹਿਲੇ ਰਾਊਂਡ 'ਚ ਹੀ ਮੈਲੀਕੁਜ਼ੀਐਵ ਨੇ ਵਿਕਾਸ ਨੂੰ ਚੰਗੇ ਪੰਚਿਸ ਲਗਾਏ। ਦੂਜੇ ਰਾਊਂਡ 'ਚ ਉਜ਼ਬੇਕਿਸਤਾਨ ਦਾ ਇੱਕ ਪੰਚ ਵਿਕਾਸ ਨੂੰ ਅਜਿਹਾ ਲੱਗਾ ਕਿ ਉਸਦੀ ਗਮ-ਸ਼ੀਲਡ ਹੀ ਡਿੱਗ ਪਈ। ਇਸਤੋਂ ਪਹਿਲਾਂ ਕਿ ਵਿਕਾਸ ਸੰਭਲਦੇ ਉਜ਼ਬੇਕਿਸਤਾਨ ਦੇ ਮੁੱਕੇਬਾਜ਼ ਨੇ ਹੁੱਕ ਮਾਰਿਆ ਅਤੇ ਵਿਕਾਸ ਬੁਰੀ ਤਰ੍ਹਾ ਆਪਣਾ ਬੈਲੈਂਸ ਗਵਾ ਬੈਠੇ। ਇਸਤੋਂ ਬਾਅਦ ਤੀਜੇ ਰਾਊਂਡ 'ਚ ਵੀ ਉਜ਼ਬੇਕਿਸਤਾਨ ਦੇ ਮੁੱਕੇਬਾਜ਼ ਨੇ ਵਿਕਾਸ ਦੀ ਚੰਗੀ ਧੁਨਾਈ ਕੀਤੀ ਅਤੇ ਭਾਰਤੀ ਮੁੱਕੇਬਾਜ਼ ਮੈਚ ਗਵਾ ਬੈਠਾ। ਉਜ਼ਬੇਕਿਸਤਾਨ ਦੇ ਮੁੱਕੇਬਾਜ਼ ਨੇ ਮੈਚ 3-0 ਨਾਲ ਆਪਣੇ ਝੋਲੀ 'ਚ ਪਾਇਆ।

  • ਹੋਮ
  • ਖੇਡਾਂ
  • Rio - ਭਾਰਤ ਦਾ ਹਾਰ ਦਾ ਸੋਮਵਾਰ
About us | Advertisement| Privacy policy
© Copyright@2026.ABP Network Private Limited. All rights reserved.