ਕਟਕ 'ਚ ਸ਼ੇਰ ਦੀ ਦਹਾੜ, ਮੰਦਿਰਾ ਨੇ ਖੋਲ੍ਹਿਆ ਰਾਜ਼
ਖਾਸ ਗੱਲ ਇਹ ਹੈ ਕਿ ਵਿਆਹ ਤੋਂ ਬਾਅਦ ਹੀ ਯੁਵਰਾਜ ਸਿੰਘ ਨੇ ਟੀਮ ਇੰਡੀਆ 'ਚ ਵਾਪਸੀ ਵੀ ਕੀਤੀ ਅਤੇ ਉਸਤੋਂ ਬਾਅਦ ਉਨ੍ਹਾਂ ਨੇ ਆਪਣੇ ਕਰੀਅਰ ਦੀ ਸਭ ਤੋਂ ਵੱਡੀ ਪਾਰੀ ਵੀ ਖੇਡ ਕੇ ਵਿਖਾਈ।
ਯੁਵਰਾਜ ਸਿੰਘ ਅਤੇ ਹੇਜ਼ਲ ਕੀਚ ਦਾ ਵਿਆਹ 30 ਨਵੰਬਰ ਨੂੰ ਫਤਹਿਗੜ੍ਹ ਸਾਹਿਬ 'ਚ ਹੋਇਆ। ਫਤਹਿਗੜ੍ਹ ਸਾਹਿਬ ਦੇ ਨੇੜ ਲਗਦੇ ਦੁਫੇੜਾ ਸਾਹਿਬ ਗੁਰਦਵਾਰਾ ਸਾਹਿਬ 'ਚ ਯੁਵੀ ਅਤੇ ਹੇਜ਼ਲ ਦੇ ਆਨੰਦ ਕਾਰਜ ਹੋਏ।
ਮੰਦਿਰਾ ਬੇਦੀ ਨੇ ਟਵੀਟ ਕਰਕੇ ਯੁਵਰਾਜ ਸਿੰਘ ਨੂੰ ਵਧਾਈ ਦਿੱਤੀ ਅਤੇ ਨਾਲ ਹੀ ਕਿਹਾ ਕਿ ਲਗਦਾ ਹੈ ਯੁਵੀ ਨੂੰ ਵਿਆਹ ਰਾਸ ਆ ਗਿਆ।
ਵਿਆਹ ਮੌਕੇ ਯੁਵਰਾਜ ਸਿੰਘ ਨੇ ਗੂੜ੍ਹੇ ਨਾਭੀ ਰੰਗ ਦੀ ਸ਼ੇਰਵਾਨੀ ਪਾਈ ਹੋਈ ਸੀ ਜਦਕਿ ਹੇਜ਼ਲ ਕੀਚ ਨੇ ਉਸੇ ਰੰਗ ਦਾ ਲਹਿੰਗਾ ਪਾਇਆ ਸੀ।
mandira bedi @mandybedi 4h4 hours ago Yes. He's back! ????????Renewed fire and aggression!! Marriage must be suiting him! ???? #Yuvraj #INDvENG
ਯੁਵੀ ਦੇ ਵਿਆਹ 'ਤੇ ਸਿਰਫ ਖਾਸ ਅਤੇ ਨਜਦੀਕੀ ਰਿਸ਼ਤੇਦਾਰ ਅਤੇ ਦੋਸਤ ਮੌਜੂਦ ਸਨ।
ਯੁਵਰਾਜ ਸਿੰਘ ਨੇ ਆਪਣਾ ਵਨਡੇ ਕਰੀਅਰ ਦਾ ਸਭ ਤੋਂ ਵੱਡਾ ਸਕੋਰ ਵੀ ਪਾਰ ਕਰ ਲਿਆ। ਯੁਵੀ ਦੀ ਇਸਤੋਂ ਪਹਿਲਾਂ ਬੈਸਟ ਪਾਰੀ 139 ਰਨ ਦੀ ਸੀ। ਪਰ ਇੰਗਲੈਂਡ ਖਿਲਾਫ ਯੁਵਰਾਜ ਸਿੰਘ ਨੇ 150 ਰਨ ਠੋਕ ਦਿੱਤੇ। ਯੁਵਰਾਜ ਸਿੰਘ ਨੇ 127 ਗੇਂਦਾਂ 'ਤੇ 150 ਰਨ ਦੀ ਪਾਰੀ ਖੇਡੀ।
Mandira Bedi
ਭਾਰਤ ਅਤੇ ਇੰਗਲੈਂਡ ਵਿਚਾਲੇ ਕਟਕ 'ਚ ਖੇਡੇ ਗਏ ਦੂਜੇ ਵਨਡੇ 'ਚ ਇੰਗਲੈਂਡ ਦੀ ਟੀਮ ਨੂੰ ਜਿੱਤ ਲਈ 382 ਰਨ ਦਾ ਟੀਚਾ ਮਿਲਿਆ। ਯੁਵਰਾਜ ਸਿੰਘ ਅਤੇ ਮਹੇਂਦਰ ਸਿੰਘ ਧੋਨੀ ਦੇ ਵੱਡੇ ਸੈਂਕੜੇਆਂ ਆਸਰੇ ਟੀਮ ਇੰਡੀਆ ਨੇ ਨਿਰਧਾਰਿਤ 50 ਓਵਰਾਂ 'ਚ 6 ਵਿਕਟ ਗਵਾ ਕੇ 381 ਰਨ ਬਣਾਏ।
ਮੰਦਿਰਾ ਬੇਦੀ ਦਾ ਟਵੀਟ
Mandira Bedi
ਯੁਵੀ ਦੇ ਕਮਾਲ ਤੋਂ ਬਾਅਦ ਟਵਿਟਰ 'ਤੇ ਵੀ ਖੂਬ ਤਾਰੀਫ ਹੋਈ। ਤਾਰੀਫ ਤਾਂ ਸ਼ਾਹਰੁਖ ਖਾਨ ਤੋਂ ਲੈਕੇ ਵੱਡੇ ਤੋਂ ਵੱਡੇ ਕ੍ਰਿਕਟਰਾਂ ਨੇ ਕੀਤੀ ਪਰ ਯੁਵੀ ਦੀ ਕਾਮਯਾਬੀ ਦਾ ਰਾਜ਼ ਮੰਦਿਰਾ ਬੇਦੀ ਨੇ ਦੱਸਿਆ।