ਕਿੰਗਜ਼ ਇਲੈਵਨ ਪੰਜਾਬ 'ਚ ਖੇਡੇਗਾ ਸਹਿਵਾਗ ਦਾ ਭਾਣਜਾ
ਏਬੀਪੀ ਸਾਂਝਾ | 29 Jan 2018 02:16 PM (IST)
ਨਵੀਂ ਦਿੱਲੀ: ਆਈਪੀਐਲ ਸੀਜ਼ਨ-11 ਦੀ ਬੋਲੀ ਖਤਮ ਹੋ ਚੁੱਕੀ ਹੈ। ਬੋਲੀ ਦੇ ਆਖਰੀ ਦਿਨ ਕਈ ਖਿਡਾਰੀ ਅਣਵਿਕੇ ਰਹੇ ਜਦਕਿ ਕੁਝ ਖਿਡਾਰੀਆਂ ਨੂੰ ਆਖਰੀ ਸਮੇਂ ਟੀਮ ਮਾਲਕਾਂ ਨੇ ਆਪਣੇ ਨਾਲ ਜੋੜਿਆ। ਇਨ੍ਹਾਂ ਵਿੱਚੋਂ ਸਭ ਤੋਂ ਵੱਡਾ ਨਾਮ ਵੈਸਟਇੰਡੀਜ਼ ਦੇ ਕ੍ਰਿਸ ਗੇਲ ਦਾ ਹੈ ਪਰ ਇੱਕ ਖਿਡਾਰੀ ਅਜਿਹਾ ਵੀ ਹੈ ਜਿਸ ਨੂੰ ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਨੇ ਦੂਜੇ ਦਿਨ ਦੀ ਬੋਲੀ ਵਿੱਚ ਅਣਵਿਕੇ ਰਹਿਣ ਤੋਂ ਬਾਅਦ ਅੰਤ ਵਿੱਚ ਖਰੀਦਿਆ। ਜੀ ਹਾਂ, ਇਸ ਖਿਡਾਰੀ ਦਾ ਨਾਮ ਹੈ ਮਿਅੰਕ ਡਾਗਰ, ਮਿਅੰਕ ਨੂੰ ਪੰਜਾਬ ਨੇ ਉਸ ਦੇ ਬੇਸ ਪ੍ਰਾਈਜ਼ 20 ਲੱਖ ਰੁਪਏ ਵਿੱਚ ਖਰੀਦਿਆ। ਮਿਅੰਕ ਨੇ ਅੰਡਰ-19 ਤੇ ਘਰੇਲੂ ਕ੍ਰਿਕਟ ਵਿੱਚ ਆਪਣੇ ਖੇਡ ਨਾਲ ਸਭ ਨੂੰ ਪ੍ਰਭਾਵਿਤ ਕੀਤਾ ਸੀ। ਚਰਚਾ ਇਸ ਗੱਲ ਦੀ ਹੈ ਕਿ ਅਣਵਿਕੇ ਰਹਿਣ ਤੋਂ ਬਾਅਦ ਵੀ ਮਿਅੰਕ ਨੂੰ ਪੰਜਾਬ ਟੀਮ ਦੇ ਮੈਂਟਰ ਵਰਿੰਦਰ ਸਹਿਵਾਗ ਨੇ ਉਨ੍ਹਾਂ ਨੂੰ ਕਿਉਂ ਖਰੀਦਿਆ। ਦਰਅਸਲ ਸਹਿਵਾਗ ਨੇ ਮਿਅੰਕ ਦੇ ਪ੍ਰਦਰਸ਼ਨ ਨੂੰ ਧਿਆਨ ਵਿੱਚ ਰੱਖਦਿਆਂ ਉਨ੍ਹਾਂ ਨੂੰ ਟੀਮ ਵਿੱਚ ਸ਼ਾਮਲ ਕੀਤਾ ਹੈ। ਇਸ ਤੋਂ ਇਲਾਵਾ ਮਿਅੰਕ ਰਿਸ਼ਤੇ ਵਿੱਚ ਸਹਿਵਾਗ ਦੇ ਭਾਣਜੇ ਵੀ ਲੱਗਦੇ ਹਨ। ਆਪਣੀ ਖੇਡ ਤੋਂ ਇਲਾਵਾ ਮਿਅੰਕ ਆਪਣੀ ਹੈਂਡਸਮ ਲੁੱਕ ਦੀ ਵਜ੍ਹਾ ਨਾਲ ਵੀ ਸੁਰਖੀਆਂ ਵਿੱਚ ਰਹੇ ਸਨ। ਲੁੱਕ ਦੇ ਮਾਮਲੇ ਵਿੱਚ ਮਿਅੰਕ ਦੀ ਤੁਲਨਾ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨਾਲ ਵੀ ਕੀਤੀ ਜਾਂਦੀ ਹੈ। ਸੋਸ਼ਲ ਮੀਡੀਆ 'ਤੇ ਮਿਅੰਕ ਦੀ ਫੈਨ ਫਾਲੋਇੰਗ ਵੀ ਕਾਫੀ ਵਧੀ ਹੈ। ਇੰਸਟਾਗ੍ਰਾਮ ਤੇ ਉਸ ਦੇ 75 ਹਾਜ਼ਰ ਤੋਂ ਵੀ ਵਧੇਰੇ ਫਾਲੋਅਰਸ ਹਨ।