ਤਲਾਕ ਤੇ ਸੂਈਸਾਈਡ ਦੇ ਟਵੀਟਸ 'ਤੇ ਮਿਆਂਤੀ ਨੇ ਤੋੜੀ ਚੁੱਪੀ
Follow Mahapurush © @DParwana Mayanti Langer: Gift me something expensive *Stuart Binny gifts her an expensive over* #32runs #IndvsWI
ਦਰਅਸਲ ਭਾਰਤ ਅਤੇ ਵੈਸਟ ਇੰਡੀਜ਼ ਵਿਚਾਲੇ ਖੇਡੇ ਗਏ ਪਹਿਲੇ ਟੀ-20 ਮੈਚ 'ਚ ਰੋਮਾਂਚ ਦੀ ਕੋਈ ਕਮੀ ਨਹੀਂ ਸੀ। ਚੌਕੇ-ਛੱਕਿਆਂ ਨਾਲ ਭਰਪੂਰ ਮੈਚ 'ਚ ਭਾਰਤ ਨੂੰ 1 ਰਨ ਨਾਲ ਹਰ ਦਾ ਸਾਹਮਣਾ ਕਰਨਾ ਪਿਆ। ਪਰ ਟੀਮ ਇੰਡੀਆ ਦੀ ਹਾਰ ਤੋਂ ਬਾਅਦ ਦਰਸ਼ਕਾਂ ਨੇ ਸਟੁਅਰਟ ਬਿੰਨੀ ਨੂੰ ਭਾਰਤ ਦੀ ਹਾਰ ਦਾ ਵਿਲੇਨ ਬਣਾ ਦਿੱਤਾ।
Follow Sidhesh @SidheshMuscle @bhogleharsha @MayantiLanger_B Please Stuart Binny in India Team is more terrible.
ਸੋਸ਼ਲ ਮੀਡੀਆ 'ਤੇ ਬਿੰਨੀ ਦੀ ਖੂਬ ਨਿੰਦਾ ਹੋਈ। ਫੈਨਸ ਨੇ ਟਵੀਟ ਕਰਕੇ ਸਟੁਅਰਟ ਬਿੰਨੀ 'ਤੇ ਗੁੱਸਾ ਕੱਡਿਆ। ਖਾਸ ਗੱਲ ਇਹ ਸੀ ਕਿ ਦਰਸ਼ਕਾਂ ਨੇ ਬਿੰਨੀ ਦੀ ਪਤਨੀ ਮਿਆਂਤੀ ਲੈਂਗਰ ਨੂੰ ਵੀ ਨਹੀਂ ਬਖਸ਼ਿਆ।
ਮਿਆਂਤੀ ਲੈਂਗਰ ਬਾਰੇ ਵੀ ਟਿੱਪਣੀ ਕੀਤੀ ਗਈ ਅਤੇ ਕਈ ਜਗ੍ਹਾ 'ਤੇ ਬਿੰਨੀ ਦੇ ਨਾਲ-ਨਾਲ ਮਿਆਂਤੀ ਦਾ ਵੀ ਮਜ਼ਾਕ ਬਣਾਇਆ ਗਿਆ। ਮਿਆਂਤੀ ਲੈਂਗਰ 'ਤੇ ਟਰੌਲਿੰਗ ਸ਼ੁਰੂ ਹੋ ਗਈ ਅਤੇ ਹਰ ਕੋਈ ਉਨ੍ਹਾਂ ਦਾ ਮਜ਼ਾਕ ਬਣਾਉਣ ਲੱਗਾ।
Follow Hunटरर♂ @nickhunterr .@MayantiLanger_B I know a good divorce lawyer . #IndvsWI
ਟੀ.ਵੀ. ਐਂਕਰ ਮਿਆਂਤੀ ਲੈਂਗਰ ਨੇ ਆਪਣੇ ਕ੍ਰਿਕਟਰ ਪਤੀ ਸਟੂਅਰਟ ਬਿੰਨੀ ਦੇ ਖਰਾਬ ਪ੍ਰਦਰਸ਼ਨ ਤੋਂ ਬਾਅਦ ਉਨ੍ਹਾਂ ਨੂੰ ਟਵਿਟਰ 'ਤੇ ਟਰੌਲ ਕੀਤੇ ਜਾਣ ਤੋਂ ਬਾਅਦ ਜਵਾਬ ਦਿੱਤਾ ਹੈ। ਟਰੌਲ ਕਰਨ ਵਾਲਿਆਂ ਨੂੰ ਮਿਆਂਤੀ ਲੈਂਗਰ ਨੇ ਕਰਾਰਾ ਜਵਾਬ ਦਿੰਦਿਆਂ ਸਾਬਿਤ ਕੀਤਾ ਹੈ ਕਿ ਇਸ ਤਰ੍ਹਾ ਦਾ ਮਜ਼ਾਕ ਅਤੇ ਟਿੱਪਣੀਆਂ ਓਹ ਬਰਦਾਸ਼ਤ ਕਰਨ ਵਾਲੇ ਨਹੀਂ ਹਨ।
ਮਿਆਂਤੀ ਦਾ ਜਵਾਬ
ਦਰਅਸਲ ਸਟੁਅਰਟ ਬਿੰਨੀ ਨੇ ਵੈਸਟ ਇੰਡੀਜ਼ ਖਿਲਾਫ ਮੈਚ 'ਚ ਸਿਰਫ ਇੱਕੋ ਓਵਰ ਸੁੱਟਿਆ। ਪਰ ਇਸ ਓਵਰ 'ਚ ਬਿੰਨੀ ਨੂੰ 32 ਰਨ ਠੁਕੇ। ਬਿੰਨੀ ਨੂੰ ਇਵਿਨ ਲੁਈਸ ਨੇ ਇਸ ਓਵਰ 'ਚ 5 ਛੱਕੇ ਠੋਕੇ। ਬਿੰਨੀ ਨੂੰ ਬੱਲੇਬਾਜ਼ੀ ਦਾ ਮੌਕਾ ਹੀ ਨਹੀਂ ਮਿਲਿਆ।
ਅਜਿਹਾ ਨਹੀਂ ਹੈ ਕਿ ਇਸ ਮੈਚ 'ਚ ਬਾਕੀ ਗੇਂਦਬਾਜਾਂ ਦੀ ਧੁਨਾਈ ਨਹੀਂ ਹੋਈ। ਪਰ ਫਰਕ ਸਿਰਫ ਇੰਨਾ ਹੈ ਕਿ ਬਿੰਨੀ ਇੱਕੋ ਓਵਰ 'ਚ 5 ਛੱਕੇ ਲੱਗਣ ਕਾਰਨ ਨਿਸ਼ਾਨੇ 'ਤੇ ਆ ਗਏ।
ਦਰਸ਼ਕਾਂ ਦੇ ਟਵੀਟਸ
ਮਿਆਂਤੀ ਨੇ ਕਿਹਾ ਕਿ ਉਨ੍ਹਾਂ ਨੂੰ ਸੁਸਾਈਡ ਕਰਨ ਦੀ ਸਲਾਹ ਦੇਣ ਵਾਲਿਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਮਿਆਂਤੀ ਨੇ ਲਿਖਿਆ ਕਿ ਇਹ ਗੱਲ ਕਹਿ ਕੇ ਉਨ੍ਹਾਂ ਲੋਕਾਂ ਨੂੰ ਵੀ ਠੇਸ ਪਹੁੰਚਾਈ ਗਈ ਹੈ ਜਿੰਨਾ ਨੇ ਆਪਣੇ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਇਸ ਤਰ੍ਹਾ ਹੋਈ ਮੌਤ ਕਾਰਨ ਗਵਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਓਹ ਉਮੀਦ ਕਰਦੀ ਹੈ ਅਜਿਹਾ ਕਿਸੇ ਨਾਲ ਨਾ ਹੋਵੇ। ਇੱਕ ਟਵੀਟ 'ਚ ਮਿਆਂਤੀ ਨੂੰ 'ਗੋਲਡਡਿਗਰ' ਕਿਹਾ ਗਿਆ ਜਿਸਦੇ ਜਵਾਬ 'ਚ ਮਿਆਂਤੀ ਨੇ ਲਿਖਿਆ ਕਿ ਓਹ 18 ਸਾਲ ਦੀ ਸੀ ਜਦ ਤੋਂ ਜਾਬ ਕਰ ਰਹੀ ਹੈ, ਇਸਲਈ ਉਨ੍ਹਾਂ 'ਤੇ ਸਵਾਲ ਚੁੱਕਣ ਵਾਲਿਆਂ ਨੂੰ ਸਮਾਂ ਖਰਾਬ ਨਹੀਂ ਕਰਨਾ ਚਾਹੀਦਾ ਅਤੇ ਕੋਈ ਨੌਕਰੀ ਲੱਭ ਕੇ ਆਪਣੇ ਪਰਿਵਾਰ ਦਾ ਸਹਾਰਾ ਬਣਨਾ ਚਾਹੀਦਾ ਹੈ। ਮਿਆਂਤੀ ਲੈਂਗਰ ਨੇ ਸਾਲ 2012 'ਚ ਸਟੂਅਰਟ ਬਿੰਨੀ ਨਾਲ ਵਿਆਹ ਕਰਵਾਇਆ ਸੀ।
Follow Being Bing ???? @ya_jhakaas Exclusive pic of binny with his team mates .
Follow Ankur Singh @iAnkurSingh Binny returning home with Mayanti
Follow Fukkard @Fukkard Stuart Binny with his wife after conseding 6,6,6,6,6 to lewis