ਚੰਡੀਗੜ੍ਹ: ਭਾਰਤੀ ਟੀਮ ਨੇ ਹਾਕੀ ਵਿਸ਼ਵਕੱਪ 2018 ਦੇ ਕਵਾਰਟਰ ਫਾਈਨਲ ਵਿੱਚ ਆਪਣੀ ਥਾਂ ਕਾਇਮ ਕਰ ਲਈ ਹੈ। ਭਾਰਤ ਨੇ ਕੈਨੇਡਾ ਨੂੰ 5-1 ਨਾਲ ਮਾਤ ਦਿੱਤੀ। ਮੈਚ ਦੇ 12ਵੇਂ ਮਿੰਟ ਵਿੱਚ ਭਾਰਤ ਨੇ ਆਪਣਾ ਪਹਿਲਾ ਗੋਲ ਕਰ ਕੇ ਬੜ੍ਹਤ ਬਣਾਈ। ਭਾਰਤ ਵੱਲੋਂ ਪਹਿਲਾ ਗੋਲ ਹਰਮਨਪ੍ਰੀਤ ਨੇ ਕੀਤਾ। ਪਹਿਲੇ ਕਵਾਰਟਰ ਦੇ ਅੰਤ ਤਕ ਭਾਰਤ ਨੇ 1-0 ਦੀ ਲੀਡ ਹਾਸਲ ਕਰ ਲਈ ਸੀ। ਇਸ ਦੇ ਬਾਅਦ ਕੈਨੇਡੀ ਦੀ ਟੀਮ ਨੇ ਲੱਖ ਕੋਸ਼ਿਸ਼ ਕੀਤੀ ਪਰ ਭਾਰਤੀ ਟੀਮ ਦੇ ਸੀਨੀਅਰ ਖਿਡਾਰੀ ਤੇ ਗੋਲਕੀਪਰ ਸ਼੍ਰੀਜੇਸ਼ ਨੇ ਬਰਾਬਰੀ ਦਾ ਕੋਈ ਮੌਕਾ ਨਹੀਂ ਦਿੱਤਾ।



ਮੈਚ ਦੇ ਦੂਜੇ ਕਵਾਰਟਰ ਵਿੱਚ ਕੋਈ ਗੋਲ ਨਹੀਂ ਹੋਇਆ। ਇਸ ਤਰ੍ਹਾਂ ਅੱਧੇ ਸਮੇਂ ਤਕ ਭਾਰਤ ਨੇ ਆਪਣੀ 1-0 ਦੀ ਲੀਡ ਕਾਇਮ ਰੱਖੀ। ਇਸ ਦੇ ਬਾਅਦ ਕੈਨੇਡਾ ਨੇ ਦੂਜਾ ਗੋਲ ਕੀਤਾ। ਮੈਚ ਦੇ 35ਵੇਂ ਮਿੰਟ ਵਿੱਚ ਵੈਨ ਸੁਨ ਨੇ ਗੋਲ ਕਰ ਕੇ ਸਕੋਰ ਨੂੰ 1-1 ’ਤੇ ਬਰਾਬਰ ਕਰ ਦਿੱਤਾ। ਇਸ ਦੇ ਬਾਅਧ ਭਾਰਤ ਨੇ 46ਵੇਂ ਮਿੰਟ ਵਿੱਚ ਇੱਕ ਹੋਰ ਗੋਲ ਕੀਤਾ। ਮੈਚ ਦੇ 56ਵੇਂ ਮਿੰਟ ਤਕ ਭਾਰਤ ਨੇ 5 ਗੋਲ ਕਰ ਲਏ ਸੀ।

ਮਨਪ੍ਰੀਤ ਸਿੰਘ ਦੀ ਅਗਵਾਈ ਹੇਠ ਟੀਮ ਇੰਡੀਆ ਨੇ ਇਸ ਵਿਸ਼ਵ ਕੱਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਭਾਰਤ ਨੇ ਇਸ ਟੂਰਨਾਮੈਂਟ ਦੀ ਚੰਗੀ ਸ਼ੁਰੂਆਤ ਕੀਤੀ। ਇਸ ਤੋਂ ਪਹਿਲਾਂ ਭਾਰਤ ਨੇ ਦੱਖਣ ਅਫ਼ਰੀਕਾ ਨੂੰ ਪਹਿਲੇ ਮੈਚ ਵਿੱਚ 5-0 ਨਾਲ ਹਰਾਇਆ ਸੀ। ਹਾਲਾਂਕਿ ਬੈਲਜੀਅਮ ਖਿਲਾਫ ਮੈਚ 2-2 ਨਾਲ ਡਰਾਅ ਰਿਹਾ ਸੀ।