ਚੰਡੀਗੜ੍ਹ: ਭਾਰਤ ਦੇ ਸਭ ਤੋਂ ਮਹਾਨ ਐਥਲੀਟ ਮਿਲਖਾ ਸਿੰਘ ਨੂੰ ਸੋਮਵਾਰ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜੋ ਕੋਵਿਡ -19 ਪੌਜ਼ੇਟਿਵ ਆਉਣ ਤੋਂ ਬਾਅਦ ਆਪਣੇ ਘਰ 'ਚ ਇਕਾਂਤਵਾਸ ਸਨ। ਉਨ੍ਹਾਂ ਦੇ ਬੇਟੇ ਅਤੇ ਚੋਟੀ ਦੇ ਗੌਲਫਰ ਜੀਵ ਮਿਲਖਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸਾਵਧਾਨੀ ਵਜੋਂ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।


ਤਾਜ਼ਾ ਜਾਣਕਾਰੀ ਮੁਤਾਬਕ 91 ਸਾਲਾ ਮਿਲਖਾ ਸਿੰਘ ਦੀ ਸਿਹਤ ਸਥਿਰ ਹੈ। ਹਸਪਤਾਲ ਦੇ ਮੁਤਾਬਕ ਆਕਸੀਜਨ ਦੀ ਘਟ ਰਹੀ ਲੋੜ ਦੇ ਨਾਲ ਹੀ ਮਿਲਖਾ ਸਿੰਘ ਦੀ ਹਾਲਤ ਸਥਿਰ ਹੈ। ਉਨ੍ਹਾਂ ਦੇ ਬੇਟੇ ਨੇ ਦੱਸਿਆ ਕਿ ਉਹ ਕਮਜ਼ੋਰ ਮਹਿਸੂਸ ਕਰ ਰਹੇ ਸੀ ਅਤੇ ਕੱਲ੍ਹ ਤੋਂ ਕੁਝ ਨਹੀਂ ਖਾ ਰਹੇ ਸੀ, ਇਸ ਲਈ ਸਾਨੂੰ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ। ਹਾਲਾਂਕਿ ਉਨ੍ਹਾਂ ਦੇ ਪੈਰਾਮੀਟਰ (ਸਿਹਤ ਨਾਲ ਜੁੜੇ ਮਾਪਦੰਡ) ਠੀਕ ਦਿੱਖ ਰਹੇ ਹਨ, ਪਰ ਅਸੀਂ ਸੋਚਿਆ ਕਿ ਉਨ੍ਹਾਂ ਨੂੰ ਭਰਤੀ ਕਰਨਾ ਸੁਰੱਖਿਅਤ ਰਹੇਗਾ ਕਿਉਂਕਿ ਉਹ ਹਸਪਤਾਲ 'ਚ ਸੀਨੀਅਰ ਡਾਕਟਰਾਂ ਦੀ ਨਿਗਰਾਨੀ 'ਚ ਰਹਿਣਗੇ।"


ਇਹ ਵੀ ਪੜ੍ਹੋSocial Media 'ਤੇ ਲਟਕੀ ਤਲਵਾਰ, ਨਵੀਂ ਦਿਸ਼ਾ ਨਿਰਦੇਸ਼ਾਂ ਨੂੰ ਲਾਗੂ ਕਰਨ ਦੀ ਡੈਡਲਾਈਨ ਅੱਜ ਖ਼ਤਮ


ਇਹ ਵੀ ਪੜ੍ਹੋ: ਵੈੱਬਸੀਰੀਜ਼ 'Warning' ਦੇ ਪੰਜਾਬੀ ਅਦਾਕਾਰ Dheeraj Kumar ਦੇ ਹੱਥ ਨਵੀਂ ਫਿਲਮ


 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


 


https://play.google.com/store/apps/details?id=com.winit.starnews.hin


 


https://apps.apple.com/in/app/abp-live-news/id811114904