ਮਹਿਲਾ ਕ੍ਰਿਕੇਟ ਕਪਤਾਨ ਮਿਤਾਲੀ ਰਾਜ ਨੇ ਖੋਲ੍ਹੇ ਸਚਿਨ ਦੇ ਰਾਜ਼
ਮਿਤਾਲੀ ਨੇ ਹਾਲੇ ਤਕ ਵੀ ਉਸ ਬੱਲੇ ਨੂੰ ਸਾਂਭਿਆ ਹੋਇਆ ਹੈ। ਉਸ ਨੇ ਕਿਹਾ ਕਿ ਉਸ ਨੇ ਵੀ ਸਚਿਨ ਨੂੰ ਇੱਕ ਬੱਲਾ ਤੋਹਫ਼ੇ ਵਿੱਚ ਦੇਣਾ ਹੈ।
ਮਹਿਲਾ ਟੀਮ ਦੀ ਕਪਤਾਨ ਚਾਹੁੰਦੀ ਸੀ ਕਿ ਸਚਿਨ ਦਾ ਤਜਰਬਾ ਤੇ ਪ੍ਰੇਰਨਾ ਉਨ੍ਹਾਂ ਦੀ ਟੀਮ ਲਈ ਲਾਹੇਵੰਦ ਹੋਵੇਗੀ ਤੇ ਉਨ੍ਹਾਂ ਨੇ ਉਸ ਦੀ ਬੇਨਤੀ ਨੂੰ ਪ੍ਰਵਾਨ ਵੀ ਕਰ ਲਿਆ ਸੀ।
ਮਿਤਾਲੀ ਨੇ ਕਿਹਾ ਕਿ ਬੀਤੇ ਆਈ.ਸੀ.ਸੀ. ਮਹਿਲਾ ਵਿਸ਼ਵ ਕੱਪ ਦੇ ਫਾਈਨਲ ਤੋਂ ਸਚਿਨ ਨੂੰ ਉਸ ਦੀ ਟੀਮ ਨੂੰ ਪ੍ਰੇਰਨਾ ਦੇਣ ਲਈ ਬੇਨਤੀ ਕੀਤੀ ਸੀ, ਜਿਸ ਨੂੰ ਸਟਾਰ ਬੱਲੇਬਾਜ਼ ਨੇ ਮੰਨ ਲਿਆ ਸੀ।
ਮਿਤਾਲੀ ਨੇ ਕਿਹਾ ਕਿ ਜਦੋਂ ਉਸ ਨੇ ਆਪਣੇ ਕਰੀਅਰ ਦੀਆਂ 6 ਹਜ਼ਾਰ ਦੌੜਾਂ ਪੂਰੀਆਂ ਕੀਤੀਆਂ ਸਨ ਤਾਂ ਸਚਿਨ ਨੇ ਉਸ ਨੂੰ ਵਧਾਈ ਦਿੱਤੀ ਸੀ। ਉਸ ਨੇ ਕਿਹਾ ਕਿ ਸਚਿਨ ਨੇ ਉਸ ਨੂੰ ਕਦੇ ਹਾਰ ਨਾ ਮੰਨਣ ਦੀ ਪ੍ਰੇਰਨਾ ਵੀ ਦਿੱਤੀ ਹੈ।
ਉਸ ਨੇ ਕਿਹਾ ਕਿ ਅਗਲੇ ਵਿਸ਼ਵ ਕੱਪ ਦੀ ਦੌੜ ਵਿੱਚ ਸਚਿਨ ਦੀ ਪ੍ਰੇਰਨਾ ਸਦਕਾ ਹੀ ਸ਼ਾਮਲ ਹੈ।
ਮਿਤਾਲੀ ਨੇ ਪਿੱਛੇ ਜਿਹੇ ਅਗਲੇ ਵਿਸ਼ਵ ਕੱਪ ਖੇਡਣ ਬਾਰੇ ਕਿਹਾ ਸੀ ਕਿ ਜਿੰਨਾ ਚਿਰ ਉਹ ਫਿੱਟ ਹੈ ਉਹ ਖੇਡੇਗੀ।
ਸਚਿਨ ਨੇ ਵੀ ਉਸ ਦਾ ਜਵਾਬ ਮੌਕੇ 'ਤੇ ਦਿੰਦਿਆਂ ਕਿਹਾ ਕਿ ਉਹ ਚਾਹੁੰਦੇ ਸਨ ਕਿ ਮਿਤਾਲੀ ਰੁਕੇ ਨਾ। ਉਨ੍ਹਾਂ ਇਹ ਵੀ ਕਿਹਾ ਕਿ ਮੈਂ ਇੱਕ ਹੋਰ ਬੱਲਾ ਲੈ ਕੇ ਆਇਆ ਹਾਂ ਕਿਉਂਕਿ 2021 ਦਾ ਵਿਸ਼ਵ ਕੱਪ ਵੀ ਕੁਝ ਜ਼ਿਆਦਾ ਦੂਰ ਨਹੀਂ ਹੈ।
ਮਿਤਾਲੀ ਨੇ ਹਾਲੇ ਤਕ ਵੀ ਉਸ ਬੱਲੇ ਨੂੰ ਸਾਂਭਿਆ ਹੋਇਆ ਹੈ। ਉਸ ਨੇ ਕਿਹਾ ਕਿ ਉਸ ਨੇ ਵੀ ਸਚਿਨ ਨੂੰ ਇੱਕ ਬੱਲਾ ਤੋਹਫ਼ੇ ਵਿੱਚ ਦੇਣਾ ਹੈ।
ਸਚਿਨ ਤੇ ਮਿਤਾਲੀ ਬੀਤੀ 11 ਅਕਤੂਬਰ ਨੂੰ ਕੌਮਾਂਤਰੀ ਬਾਲੜੀ ਦਿਵਸ ਮੌਕੇ ਯੂਨੀਸੈਫ ਦੇ ਇੱਕ ਸਮਾਗਮ ਵਿੱਚ ਸ਼ਿਰਕਤ ਕਰਨ ਆਏ ਸਨ। ਉੱਥੇ ਮਿਤਾਲੀ ਨੇ ਆਪਣੇ ਇਸ ਰਾਜ਼ ਨੂੰ ਪਹਿਲੀ ਵਾਰ ਉਜਾਗਰ ਕੀਤਾ।
ਸਿਰਫ ਬੱਲੇ ਦਾ ਹੀ ਨਹੀਂ ਸਗੋਂ ਸਚਿਨ ਦੇ ਕਹੇ ਬੋਲਾਂ ਨੇ ਵੀ ਮਿਤਾਲੀ ਨੂੰ ਵਧੀਆ ਖੇਡਣ ਲਈ ਹਮੇਸ਼ਾ ਪ੍ਰੇਰਿਤ ਕੀਤਾ ਹੈ। ਸਚਿਨ ਨੇ ਇੱਕ ਸਮੇਂ ਮਿਤਾਲੀ ਨੂੰ ਖੇਡਣ ਲਈ ਇੱਕ ਬੱਲਾ ਤੋਹਫ਼ੇ ਵਿੱਚ ਦਿੱਤਾ ਸੀ, ਜਿਸ ਨਾਲ ਮਿਤਾਲੀ ਨੇ ਖ਼ੂਬ ਦੌੜਾਂ ਬਣਾਈਆਂ।
ਮਿਤਾਲੀ ਰਾਜ ਮਹਿਲਾ ਕੌਮਾਂਤਰੀ ਕ੍ਰਿਕੇਟ ਵਿੱਚ ਸਭ ਤੋਂ ਜ਼ਿਆਦਾ ਦੌੜਾਂ ਬੱਲੇਬਾਜ਼ ਹੈ। ਇਸ ਵਿੱਚ ਉਨ੍ਹਾਂ ਦੀ ਸਖ਼ਤ ਮਿਹਨਤ ਤੇ ਦੌੜਾਂ ਬਣਾਉਣ ਦੀ ਭੁੱਖ ਸਭ ਤੋਂ ਵੱਡਾ ਕਾਰਨ ਹੈ। ਪਰ ਆਪਣੇ ਇਸ ਲੰਮੇ ਸਫਰ ਵਿੱਚ ਮਿਤਾਲੀ ਨੂੰ ਇੱਥੋਂ ਤਕ ਪਹੁੰਚਾਉਣ ਵਿੱਚ ਕ੍ਰਿਕੇਟ ਦੇ ਰੱਬ ਕਹੇ ਜਾਣ ਵਾਲੇ ਸਚਿਨ ਤੇਂਦੂਲਕਰ ਦੇ ਬੱਲੇ ਦਾ ਵੀ ਅਹਿਮ ਰੋਲ ਹੈ।