ਬਰਾਜ਼ੀਲ - ਬਰਾਜ਼ੀਲ ਦੇ 2 ਫੁਟਬਾਲ ਕਲੱਬ ਟੀਮਾਂ ਵਿਚਾਲੇ ਹੋਏ ਮੈਚ 'ਚ ਹੰਗਾਮਾ ਹੋ ਗਿਆ। ਹੰਗਾਮਾ ਉਸ ਵੇਲੇ ਹੋਇਆ ਜਦ ਇੱਕ ਮਾਡਲ ਨੇ ਫੀਲਡ 'ਤੇ ਪਹੁੰਚ ਕੇ ਕਪੜੇ ਉਤਾਰ ਦਿੱਤੇ। ਹੱਦ ਤਾਂ ਉਸ ਵੇਲੇ ਹੋ ਗਈ ਜਦ ਇਸ ਮਾਡਲ ਨੇ ਖਿਡਾਰੀਆਂ 'ਤੇ ਛਾਲ ਮਾਰ ਦਿੱਤੀ। ਇਹ ਮੈਚ 0-0 ਨਾਲ ਡਰਾਅ ਰਿਹਾ। ਪਰ ਇਹ ਮੈਚ ਮਿਸ ਬਮਬਮ ਕੰਟੈਸਟ ਦੀ ਮਾਡਲ ਦੀਆਂ ਹਰਕਤਾਂ ਕਾਰਨ ਸੁਰਖੀਆਂ 'ਚ ਆ ਗਿਆ। 
 
 
ਦਰਅਸਲ, ਬਰਾਜ਼ੀਲ ਦੀ ਮਿਸ ਬਮਬਮ ਕੰਟੈਸਟ ਦੀ ਮਾਡਲ ਡੈਨੀ ਮੌਰਿਸ ਨੇ ਮੈਚ 'ਚ ਹੈਰਾਨ ਕਰ ਦੇਣ ਵਾਲੀ ਹਰਕਤ ਕੀਤੀ। ਇਸ ਮਾਡਲ ਨੇ ਪਹਿਲਾਂ ਸਿਕਿਉਰਿਟੀ ਗਾਰਡ ਨੂੰ ਚਕਮਾ ਦਿੱਤਾ ਅਤੇ ਫਿਰ ਮੈਦਾਨ 'ਤੇ ਐਂਟਰੀ ਕੀਤੀ। ਇਸਤੋਂ ਬਾਅਦ ਉਨ੍ਹਾਂ ਨੇ ਓਹ ਕੀਤਾ ਜੋ ਵੇਖ ਸਭ ਹੈਰਾਨ ਰਹਿ ਗਏ।
ਉਨ੍ਹਾਂ ਨੇ ਆਪਣਾ ਟਾਪ ਉਤਾਰਿਆ ਅਤੇ ਕਈ ਫੁਟਬਾਲਰਸ 'ਤੇ ਛਾਲ ਮਾਰ ਦਿੱਤੀ। ਡੈਨੀ ਮੌਰਿਸ ਇਸਤੋਂ ਪਹਿਲਾਂ ਵੀ ਕਈ ਵਾਰ ਅਜਿਹੀਆਂ ਹਰਕਤਾਂ ਕਾਰਨ ਸੁਰਖੀਆਂ 'ਚ ਰਹੀ ਹੈ। ਇਹ ਸਭ ਕਰਨ ਤੋਂ ਬਾਅਦ ਡੈਨੀ ਨੇ ਇੱਕ ਵੀਡੀਓ 'ਚ ਦੱਸਿਆ ਕਿ ਇਹ ਸਭ ਕਿਵੇਂ ਹੋਇਆ। ਡੈਨੀ ਮੌਰਿਸ ਨੇ ਇਹ ਸੁਨੇਹਾ ਵੀ ਦਿੱਤਾ ਕਿ ਅੱਗੇ ਅਜਿਹੇ ਹੋਰ ਸਰਪਰਾਈਜ਼ ਵੀ ਮਿਲਣਗੇ।