ਪਹਿਲੇ ਪਤੀ ਤੋਂ ਤਲਾਕ ਲੈ ਕੇ ਚੀਅਰਲੀਡਰ ਬਣੀ ਸ਼ਮੀ ਦੀ ਪਤਨੀ ਹਸੀਨ ਦੀ ਪੂਰੀ ਕਹਾਣੀ
ਸਾਲ 2014 ਦੇ ਆਈਪੀਐਲ ਵਿੱਚ ਹਸੀਨ ਚੀਅਰਲੀਡਰ ਦੇ ਤੌਰ 'ਤੇ ਕੰਮ ਕਰ ਰਹੀ ਸੀ। ਉਸੇ ਵੇਲੇ ਸ਼ਮੀ ਨਾਲ ਮੁਲਾਕਾਤ ਹੋਈ ਅਤੇ ਉਸੇ ਸਾਲ ਦੋਹਾਂ ਨੇ ਵਿਆਹ ਕਰ ਲਿਆ ਸੀ।
ਸਾਲ 2002 ਵਿੱਚ ਦੋਹਾਂ ਨੇ ਵਿਆਹ ਕਰ ਲਿਆ। ਸੈਫੁਦੀਨ ਕੋਲਕਾਤਾ ਵਿੱਚ ਕਰਿਆਣੇ ਦੀ ਦੁਕਾਨ ਚਲਾਉਂਦੇ ਹਨ। ਇਸ ਤੋਂ ਬਾਅਦ ਹਸੀਨ ਨੇ ਤਲਾਕ ਲੈ ਲਿਆ।
ਬਹੁਤ ਥੋੜੇ ਜਣੇ ਹੀ ਇਹ ਜਾਣਦੇ ਹਨ ਕਿ ਇਹ ਹਸੀਨ ਦਾ ਦੂਜਾ ਵਿਆਹ ਹੈ। ਹਸੀਨ ਦਾ ਪਹਿਲਾ ਵਿਆਹ ਸਾਲ 2002 ਵਿੱਚ ਸ਼ੇਖ ਸੈਫੁਦੀਨ ਨਾਲ ਹੋਇਆ ਸੀ। ਹਸੀਨ ਦਾ ਪਹਿਲਾ ਪਿਆਰ ਸੈਫੁਦੀਨ ਨਾਲ ਦਸਵੀਂ ਵਿੱਚ ਹੋਇਆ ਸੀ।
ਹਸੀਨ ਜਹਾਂ ਨੇ ਆਪਣੀ ਜਾਨ ਦਾ ਖ਼ਤਰਾ ਦੱਸਦੇ ਹੋਏ ਬੰਗਾਲ ਦੀ ਸੀ.ਐਮ. ਮਮਤਾ ਬੈਨਰਜੀ ਤੋਂ ਮਦਦ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਮੈਡਮ ਇਸ ਲੜਾਈ ਵਿੱਚ ਤੁਸੀਂ ਮੇਰਾ ਸਾਥ ਦਿਉ।
ਸ਼ਮੀ ਨੇ ਹੁਣ ਕਿਹਾ ਹੈ ਕਿ ਹਸੀਨ ਜਹਾਂ ਨੇ ਉਸ ਨੂੰ ਪਿਤਾ ਦੇ ਆਖਰੀ ਵਕਤ ਉਨ੍ਹਾਂ ਤੋਂ ਦੂਰ ਰੱਖਿਆ। ਸ਼ਮੀ ਨੇ ਦੱਸਿਆ ਕਿ ਹਸੀਨ ਨੇ ਉਨ੍ਹਾਂ ਨੂੰ ਲੰਮੇ ਵਕਤ ਤੱਕ ਘਰਦਿਆਂ ਨਾਲ ਗੱਲ ਕਰਨ ਤੋਂ ਰੋਕ ਰੱਖਿਆ ਸੀ। ਜਦੋਂ ਉਹ ਹਸਪਤਾਲ ਵਿੱਚ ਭਰਤੀ ਹੋਏ ਤਾਂ ਮੈਂ ਉਨ੍ਹਾਂ ਨਾਲ ਗੱਲ ਕੀਤੀ।
ਸ਼ਮੀ ਦੀ ਪਤਨੀ ਨੇ ਬੜੇ ਗੰਭੀਰ ਇਲਜ਼ਾਮ ਲਾਏ ਹਨ। ਹੁਣ ਸ਼ਮੀ ਟੀਮ ਇੰਡੀਆ ਤੋਂ ਬਾਹਰ ਹਨ ਅਤੇ ਮਾਮਲਾ ਪੁਲਿਸ ਕੋਲ ਹੈ।
ਨਵੀਂ ਦਿੱਲੀ: ਕ੍ਰਿਕਟਰ ਮੁਹੰਮਦ ਸ਼ਮੀ ਅਤੇ ਉਨ੍ਹਾਂ ਦੀ ਪਤਨੀ ਵਿਚਾਲੇ ਵਧ ਰਹੀਆਂ ਦੂਰੀਆਂ ਖ਼ਤਮ ਨਹੀਂ ਹੋ ਰਹੀਆਂ। ਇਸ ਮਾਮਲੇ ਵਿੱਚ ਰੋਜ਼ਾਨਾ ਕੁਝ ਨਾ ਕੁਝ ਨਵਾਂ ਖੁਲਾਸਾ ਹੋ ਰਿਹਾ ਹੈ।