ਨਵੀਂ ਦਿੱਲੀ - ਟੀਮ ਇੰਡੀਆ ਦੇ ਸਾਬਕਾ ਕ੍ਰਿਕਟਰ ਮੋਹੰਮਦ ਕੈਫ  ਸੁਰਖੀਆਂ 'ਚ ਆ ਗਏ ਜਦ ਕੁਝ ਲੋਕਾਂ ਨੇ ਉਨ੍ਹਾਂ ਨੂੰ ਕ੍ਰਿਕਟਰ ਨਹੀਂ ਬਲਕਿ ਸ਼ਾਰਪ ਸ਼ੂਟਰ ਸਮਝ ਲਿਆ। ਦਰਅਸਲ ਬਿਹਾਰ ਦੇ ਸੀਵਾਨ 'ਚ ਇੱਕ ਪੱਤਰਕਾਰ ਦੇ ਕਤਲ ਦੇ ਆਰੋਪੀ ਦੇ ਬਚਾ 'ਚ ਪ੍ਰਦਰਸ਼ਨ ਕਰਦੇ ਹੋਏ ਕੁਝ ਲੋਕਾਂ ਨੇ ਅਜਿਹੇ ਪੋਸਟਰ ਲਗਾਏ ਸੀ ਜਿਸ 'ਚ ਲਿਖਿਆ ਸੀ, 'ਕ੍ਰਿਕਟਰ ਮੋਹੰਮਦ ਕੈਫ ਨੂੰ ਇਨਸਾਫ ਦਵੋ।' ਇਹ ਹੋਇਆ ਤਾਂ ਗਲਤਫਹਿਮੀ ਕਾਰਨ ਪਰ ਲੋਕਾਂ ਨੇ ਮੋਹੰਮਦ ਕੈਫ ਨੂੰ ਚੱਕਰਾਂ 'ਚ ਪਾ ਦਿੱਤਾ। 
  
 
ਦਰਅਸਲ, ਕ੍ਰਿਕਟਰ ਮੋਹੰਮਦ ਕੈਫ ਨੂੰ ਕੁਝ ਲੋਕ ਸ਼ਾਰਪ ਸ਼ੂਟਰ ਮੋਹੰਮਦ ਕੈਫ ਸਮਝ ਬੈਠੇ ਜਿਸ ਕਾਰਨ ਉਨ੍ਹਾਂ ਦੇ ਘਰ ਕਾਫੀ ਕਾਲਸ ਵੀ ਆਈਆਂ। ਫਿਰ ਕੈਫ ਨੇ ਟਵਿਟਰ 'ਤੇ ਪੂਰਾ ਮਾਮਲਾ ਸਾਫ ਕਰਦੇ ਹੋਏ ਲਿਖਿਆ ਕਿ 'ਮੇਰਾ ਨਾਮ ਮੋਹੰਮਦ ਕੈਫ ਹੈ, ਪਰ ਮੈਂ ਸ਼ਾਰਪ ਸ਼ੂਟਰ ਨਹੀਂ ਹਾਂ।' 
  
 
ਮੋਹੰਮਦ ਕੈਫ ਦਾ ਟਵੀਟ  

My name is @MohammadKaif but I m not that Sharp Shooter. Me&family getting lot of calls.M playing only with bat&ball pic.twitter.com/JvYkWayQwo

— Mohammad Kaif (@MohammadKaif) September 20, 2016 
 
  
ਕੈਫ ਨੇ ਭਾਰਤ ਲਈ 125 ਵਨਡੇ ਅਤੇ 13 ਟੈਸਟ ਮੈਚ ਖੇਡੇ ਸਨ।