ਸ਼ਮੀ ਦੇ ਫੱਟੜ ਹੋਣ ਮਗਰੋਂ ਪਤਨੀ ਹਸੀਨ ਦਾ ਪਿਘਲਿਆ ਦਿਲ
ਹਾਲਾਂਕਿ, ਮੈਚ ਫ਼ਿਕਸਿੰਗ ਦੇ ਗੰਭੀਰ ਇਲਜ਼ਾਮ 'ਤੇ ਬੀ.ਸੀ.ਸੀ.ਆਈ. ਵੱਲੋਂ ਮੁਹੰਮਦ ਸ਼ਮੀ ਨੂੰ ਕਲੀਨ ਚਿੱਟ ਦੇ ਦਿੱਤੀ ਹੈ।
ਕੁਝ ਸਮਾਂ ਪਹਿਲਾਂ ਹਸੀਨ ਨੇ ਸ਼ਮੀ 'ਤੇ ਪਰਾ-ਵਿਆਹੁਤਾ ਸਬੰਧ (ਐਕਸਟ੍ਰਾ ਮੈਰੀਟਲ ਅਫੇਅਰ) ਤੋਂ ਲੈ ਕੇ ਬਲਾਤਕਾਰ ਤਕ ਗੰਭੀਰ ਇਲਜ਼ਾਮ ਲਾਏ ਸਨ। ਇਨ੍ਹਾਂ ਵਿੱਚੋਂ ਕਈ ਮਾਮਲਿਆਂ ਵਿੱਚ ਸ਼ਮੀ ਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਦੇ ਖਿਲਾਫ਼ ਐਫ.ਆਈ.ਆਰ. ਵੀ ਦਰਜ ਕਰਵਾਈ ਗਈ ਹੈ।
ਸ਼ਮੀ ਦੀ ਪਤਨੀ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਉਨ੍ਹਾਂ ਨੂੰ ਸ਼ਮੀ ਦੀ ਹਾਲਤ ਬਾਰੇ ਦੱਸ ਨਹੀਂ ਰਹੇ। ਉਸ ਨੇ ਬੇਬਸੀ ਮਹਿਸੂਸ ਹੋਣ ਦੀ ਗੱਲ ਵੀ ਕਹੀ।
ਹਸੀਨ ਨੇ ਕਿਹਾ ਕਿ ਸ਼ਮੀ ਉਨ੍ਹਾਂ ਦੇ ਫ਼ੋਨ ਦਾ ਜਵਾਬ ਨਹੀਂ ਦੇ ਰਹੇ।
ਇਸ ਦੇ ਨਾਲ ਹੀ ਹਸੀਨ ਨੇ ਕਿਹਾ ਕਿ ਉਹ ਸ਼ਮੀ ਦੇ ਛੇਤੀ ਠੀਕ ਹੋਣ ਦੀ ਦੁਆ ਵੀ ਕਰੇਗੀ।
ਹਸੀਨ ਜਹਾਂ ਨੇ ਕਿਹਾ,ਮੇਰੀ ਲੜਾਈ ਜੋ ਮੇਰੇ ਨਾਲ ਹੋਇਆ, ਉਸ ਵਿਰੁੱਧ ਹੈ ਪਰ ਮੈਂ ਸਰੀਰਕ ਤੌਰ 'ਤੇ ਉਨ੍ਹਾਂ ਨੂੰ ਜ਼ਖ਼ਮੀ ਹੁੰਦਿਆਂ ਨਹੀਂ ਵੇਖਣਾ ਚਾਹੁੰਦੀ। ਉਹ ਬੇਸ਼ੱਕ ਹੀ ਪਤਨੀ ਦੇ ਰੂਪ ਵਿੱਚ ਮੈਨੂੰ ਨਾ ਚਾਹੁੰਦੇ ਹੋਣ ਪਰ ਮੈਂ ਹੁਣ ਵੀ ਉਨ੍ਹਾਂ ਨੂੰ ਪਿਆਰ ਕਰਦੀ ਹਾਂ ਕਿਉਂਕਿ ਉਹ ਮੇਰੇ ਪਤੀ ਹਨ।
ਬੀਤੇ ਕੁਝ ਸਮੇਂ ਦੌਰਾਨ ਆਪਣੇ ਪਤੀ 'ਤੇ ਇਲਜ਼ਾਮਾਂ ਦੀ ਵਾਛੜ ਕਰਨ ਵਾਲੀ ਹਸੀਨ ਨੇ ਕਿਹਾ,ਮੈਂ ਹੁਣ ਵੀ ਉਨ੍ਹਾਂ ਨੂੰ ਪਿਆਰ ਕਰਦੀ ਹਾਂ, ਕਿਉਂਕਿ ਉਹ ਮੇਰੇ ਪਤੀ ਹਨ।
ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦੀ ਪਤਨੀ ਹਸੀਨ ਜਹਾਂ ਨੇ ਬੀਤੇ ਦਿਨ ਕਿਹਾ ਸੀ ਕਿ ਉਹ ਆਪਣੇ ਪਤੀ ਨੂੰ ਮਿਲਣਾ ਚਾਹੁੰਦੀ ਹੈ। ਮੁਹੰਮਦ ਸ਼ਮੀ ਦੀ ਕਾਰ ਦੇਹਰਾਦੂਨ ਤੋਂ ਦਿੱਲੀ ਜਾਂਦੇ ਹੋਏ 24 ਮਾਰਚ ਨੂੰ ਟਰੱਕ ਨਾ ਟਕਰਾ ਗਈ ਸੀ। ਇਸ ਵਿੱਚ ਉਹ ਜ਼ਖ਼ਮੀ ਹੋ ਗਏ ਸਨ।