ਝਗੜੇ ਮਗਰੋਂ ਸ਼ੰਮੀ ਦੀ ਪਤਨੀ ਨੇ ਘਟਾਇਆ 15 ਕਿੱਲੋ ਭਾਰ
ਬਾਅਦ ਵਿੱਚ ਐਕਸੀਡੈਂਟ ਹੋਣ ਕਰਕੇ ਸ਼ੰਮੀ ਨੂੰ ਆਈਪੀਐਲ ਵਿੱਚੋਂ ਵੀ ਹਟਾ ਲਿਆ ਗਿਆ ਤੇ ਇੰਗਲੈਂਡ ਦੇ ਦੌਰੇ ਤੋਂ ਵੀ ਬਾਹਰ ਕਰ ਦਿੱਤਾ ਗਿਆ।
ਸ਼ੰਮੀ ਨਾਲ ਲੜਾਈ ਤੋਂ ਬਾਅਦ ਦੋਵਾਂ ਨੂੰ ਵਿੱਤੀ ਤੌਰ 'ਤੇ ਵੱਖੋ-ਵੱਖ ਕਰ ਦਿੱਤਾ ਗਿਆ ਹੈ। ਇਸ ਲਈ ਹਸੀਨ ਲਈ ਆਪਣੀ ਕਮਾਈ ਦਾ ਸਾਧਨ ਤਲਾਸ਼ਣਾ ਲਾਜ਼ਮੀ ਹੋ ਗਿਆ ਸੀ।
ਹਸੀਨ ਨੇ ਕਿਹਾ ਕਿ ਉਸ ਨੇ ਹਾਰ ਨਹੀਂ ਮੰਨੀ ਤੇ ਹਮੇਸ਼ਾ ਲੜਦੀ ਰਹੇਗੀ।
ਚਾਰ ਮਹੀਨੇ ਪਹਿਲਾਂ ਜਿੱਥੇ ਹਸੀਨ ਨੇ ਆਪਣੇ ਪਤੀ ਤੇ ਸਹੁਰੇ ਪਰਿਵਾਰ ਵਾਲਿਆਂ 'ਤੇ ਕੇਸ ਦਰਜ ਕਰਵਾਉਣ ਕਰਕੇ ਸੁਰਖੀਆਂ ਵਿੱਚ ਵੀ ਰਹੀ ਸੀ। ਹਸੀਨ ਨੇ ਆਪਣੇ ਪਤੀ 'ਤੇ ਬੇਵਫ਼ਾਈ ਤੋਂ ਲੈਕੇ ਕਤਲ ਦੀ ਕੋਸ਼ਿਸ਼ ਕਰਨ ਤਕ ਦੇ ਇਲਜ਼ਾਮ ਵੀ ਲਾਏ ਸਨ।
ਇਲਜ਼ਾਮ ਲੱਗਣ ਤੋਂ ਬਾਅਦ ਸ਼ੰਮੀ ਦਾ ਬੀਸੀਸੀਆਈ ਨੇ ਸਾਲਾਨਾ ਇਕਰਾਰਨਾਮਾ ਰੱਦ ਕਰ ਦਿੱਤਾ।
ਉਸ ਨੇ ਆਪਣਾ 15 ਕਿੱਲੋ ਤਕ ਵਜ਼ਨ ਵੀ ਘਟਾ ਲਿਆ ਹੈ।
ਹਸੀਨ ਜਹਾਂ ਮਾਡਲਿੰਗ ਵਿੱਚ ਦੁਬਾਰਾ ਜਾਣ ਲਈ ਜਿੰਮ ਵਿੱਚ ਖ਼ੂਬ ਪਸੀਨਾ ਵਹਾ ਰਹੀ ਹੈ।
ਭਾਰਤ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਦੀ ਪਤਨੀ ਹਸੀਨ ਜਹਾਂ ਨੇ ਪਤੀ ਨਾਲ ਲੜਾਈ ਤੋਂ ਬਾਅਦ ਆਪਣੇ ਕਰੀਅਰ ਨੂੰ ਮੁੜ ਤੋਂ ਸ਼ੁਰੂ ਕਰਨ ਵਿੱਚ ਜੁਟ ਗਈ ਹੈ।
ਮਾਡਲਿੰਗ ਨੂੰ ਆਪਣਾ ਕਰੀਅਰ ਬਣਾਉਣ 'ਤੇ ਸ਼ੰਮੀ ਦੀ ਪਤਨੀ ਦਾ ਕਹਿਣਾ ਹੈ ਕਿ ਉਹ ਇਸ 'ਤੇ ਹੋਰ ਕੰਮ ਕਰ ਰਹੀ ਹੈ। ਉਸ ਨੇ 15 ਕਿੱਲੋ ਵਜ਼ਨ ਵੀ ਘਟਾ ਲਿਆ ਤੇ ਡਾਈਟਿੰਗ ਵੀ ਸ਼ੁਰੂ ਕਰ ਦਿੱਤੀ ਹੈ।