ਕ੍ਰਿਕੇਟਰ ਸ਼ੰਮੀ ਦੀ ਪਤਨੀ ਹਸੀਨ ਜਹਾਂ ਇਸ ਖ਼ਾਸ ਵਜ੍ਹਾ ਨਾਲ ਕਰੇਗੀ ਡੈਬਿਊ, ਜਾਣੋ ਪੂਰੀ ਡਿਟੇਲ
ਹਸੀਨ ਜਹਾਂ ਇੱਕ ਵਾਰ ਫਿਰ ਤੋਂ ਆਪਣਾ ਕਰੀਅਰ ਸ਼ੁਰੂ ਕਰਦਿਆਂ ਮਾਡਲਿੰਗ ਵੱਲ ਰੁਖ਼ ਕੀਤਾ ਸੀ। ਇਸ ਤੋਂ ਬਾਅਦ ਉਹ ਬਹੁਤ ਛੇਤੀ ਫ਼ਿਲਮ ਇੰਡਸਟਰੀ ਵਿੱਚ ਵੀ ਬਾਲੀਵੁੱਡ ਡੈਬਿਊ ਕਰਨ ਵਾਲੀ ਹੈ।
ਇਹ ਫ਼ਿਲਮ ਹਸੀਨ ਦੀ ਬਾਲੀਵੁੱਡ ਡੈਬਿਊ ਹੈ। ਇਸ ਤੋਂ ਪਹਿਲਾਂ ਉਹ ਮਾਡਲ ਤੇ ਚੀਅਰ ਲੀਡਰ ਸੀ।
ਆਉਣ ਵਾਲੀ ਫ਼ਿਲਮ ਬਾਰੇ ਹਸੀਨ ਨੇ ਦੱਸਿਆ ਕਿ ਉਹ ਇਸ ਸਬੰਧੀ ਕਾਫੀ ਉਤਸ਼ਾਹਿਤ ਹਨ।
ਜ਼ਿਕਰਯੋਗ ਹੈ ਕਿ ਹਸੀਨ ਨੇ ਪਿਛਲੇ ਦਿਨੀਂ ਪਤੀ 'ਤੇ ਇੱਕ-ਇੱਕ ਕਰ ਕਈ ਸਾਰੇ ਹੈਰਾਨ ਕਰਨ ਵਾਲੇ ਇਲਜ਼ਾਮ ਲਾਏ ਸੀ, ਜਿਨ੍ਹਾਂ ਨੂੰ ਸੁਣਨ ਤੋਂ ਬਾਅਦ ਹਰ ਕੋਈ ਹੈਰਾਨ ਹੋ ਗਿਆ ਸੀ।
ਸਾਲ 2014 ਤੋਂ ਪਹਿਲਾਂ ਉਹ ਮਾਡਲਿੰਗ ਕਰਦੀ ਸੀ ਪਰ ਸ਼ੰਮੀ ਨਾਲ ਵਿਆਹ ਤੋਂ ਬਾਅਦ ਉਸ ਨੇ ਮਾਡਲਿੰਗ ਛੱਡ ਦਿੱਤੀ।
ਹਸੀਨ ਨੇ ਸ਼ੰਮੀ ਉੱਪਰ ਪਰਾ ਵਿਆਹੀ ਸਬੰਧ, ਮੈਚ ਫਿਕਸਿੰਗ, ਘਰੇਲੂ ਹਿੰਸਾ ਤੇ ਜਾਨ ਤੋਂ ਮਾਰਨ ਦੀ ਕੋਸ਼ਿਸ਼ ਜਿਹੇ ਸੰਗੀਨ ਇਲਜ਼ਾਮ ਲਾਏ ਸਨ।
ਫ਼ਿਲਮਾਂ ਵਿੱਚ ਆਉਣ 'ਤੇ ਹਸੀਨ ਨੇ ਮੀਡੀਆ ਨੂੰ ਕਿਹਾ ਕਿ ਉਸ ਨੂੰ ਆਪਣੀ ਤੇ ਬੱਚਿਆਂ ਦੀ ਜ਼ਿੰਦਗੀ ਚਲਾਉਣ ਲਈ ਕੰਮ ਕਰਨ ਦੀ ਜ਼ਰੂਰਤ ਸੀ।
ਸੋਸ਼ਲ ਮੀਡੀਆ 'ਤੇ ਹਸੀਨ ਦਾ ਤਾਜ਼ਾ ਫ਼ੋਟੋਸ਼ੂਟ ਵੀ ਕਾਫੀ ਵਾਇਰਲ ਹੋ ਰਿਹਾ ਹੈ।
ਦੱਸ ਦੇਈਏ ਕਿ ਹਸੀਨ ਆਪਣੀ ਤਿੰਨ ਸਾਲ ਧੀ ਨਾਲ ਸ਼ੰਮੀ ਤੋਂ ਵੱਖ ਰਹਿ ਰਹੀ ਹੈ।
ਇਸ ਦੇ ਨਾਲ ਹੀ ਉਸ ਨੇ ਕਿਹਾ ਕਿ ਸ਼ੰਮੀ ਵਿਰੁੱਧ ਕਾਨੂੰਨੀ ਲੜਾਈ ਲਈ ਵੀ ਪੈਸਿਆਂ ਦੀ ਲੋੜ ਹੈ।
ਦੱਸਿਆ ਜਾ ਰਿਹਾ ਹੈ ਕਿ ਹਸੀਨ ਇਸ ਫ਼ਿਲਮ ਵਿੱਚ ਹਸੀਨ ਇੱਕ ਪੱਤਰਕਾਰ ਦੀ ਭੂਮਿਕਾ ਅਦਾ ਕਰਦੀ ਨਜ਼ਰ ਆ ਸਕਦੀ ਹੈ।
ਦੱਸ ਦੇਈਏ ਕਿ ਹਸੀਨ ਜਹਾਂ ਫ਼ਿਲਮ ਨਿਰਦੇਸ਼ਕ ਅਮਜ਼ਦ ਖ਼ਾਨ ਦੀ ਆਉਣ ਵਾਲੀ ਫ਼ਿਲਮ 'ਫ਼ਤਵਾ' ਨਾਲ ਬਾਲੀਵੁੱਡ ਡੈਬਿਊ ਕਰਨ ਵਾਲੀ ਹੈ।
ਭਾਰਤੀ ਕ੍ਰਿਕੇਟ ਟੀਮ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਤੇ ਉਨ੍ਹਾਂ ਦੀ ਪਤਨੀ ਹਸੀਨ ਜਹਾਂ ਪਿਛਲੇ ਸਮੇਂ ਦੌਰਾਨ ਪਰਸਨਲ ਲਾਈਫ਼ ਵਿੱਚ ਉੱਠੇ ਵਿਵਾਦ ਨੂੰ ਲੈ ਕੇ ਕਾਫੀ ਲਾਈਮਲਾਈਟ ਵਿੱਚ ਰਹੇ ਸਨ। ਹਾਲਾਂਕਿ, ਇਸ ਤੋਂ ਬਾਅਦ ਦੋਵੇਂ ਹੀ ਹੁਣ ਆਪੋ ਆਪਣੇ ਕਰੀਅਰ ਉੱਪਰ ਧਿਆਨ ਦੇ ਰਹੇ ਹਨ।