MSD Retires: ਧੋਨੀ ਨੇ ਅੰਤਰਾਸ਼ਟਰੀ ਕ੍ਰਿਕੇਟ ਨੂੰ ਕਿਹਾ ਅਲਵਿਦਾ, ਪਰ ਖੇਡਣਗੇ IPL,ਵੇਖੋ ਸੋਸ਼ਲ ਮੀਡੀਆ ਤੇ ਲੋਕਾਂ ਦੀ ਪ੍ਰਤੀਕਿਰਆ
ਏਬੀਪੀ ਸਾਂਝਾ | 15 Aug 2020 08:38 PM (IST)
MS Dhoni Retirement: ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਇੰਸਟਾਗ੍ਰਾਮ 'ਤੇ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ।

ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਇੰਸਟਾਗ੍ਰਾਮ 'ਤੇ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। ਉਸਨੇ ਇੰਸਟਾਗ੍ਰਾਮ ਉੱਤੇ ਇੱਕ ਚਾਰ ਮਿੰਟ ਲੰਬੀ ਵੀਡੀਓ ਵੀ ਪੋਸਟ ਕੀਤੀ ਹੈ, ਜਿਸ ਵਿੱਚ ਆਪਣੇ ਕ੍ਰਿਕਟ ਕਰੀਅਰ ਨੂੰ ਦਰਸਾਇਆ ਹੈ।ਆਪਣੀ ਇੰਸਟਾਗ੍ਰਾਮ ਪੋਸਟ ਵਿੱਚ, ਉਸਨੇ ਕਿਹਾ ਕਿ ਮੈਨੂੰ ਹੁਣ ਸੇਵਾਮੁਕਤ ਸਮਝਿਆ ਜਾਣਾ ਚਾਹੀਦਾ ਹੈ। ਉਸ ਪ੍ਰਸ਼ੰਸਕਾਂ ਦੇ ਸਹਿਯੋਗ ਲਈ ਧੰਨਵਾਦ ਕੀਤਾ। ਉਨ੍ਹਾਂ ਦੇ ਇਸ ਐਲਾਨ ਤੋਂ ਬਾਅਦ ਪੂਰੇ ਸੋਸ਼ਲ ਮੀਡਿਆ ਤੇ ਹੱਲ ਚੱਲ ਮੱਚ ਗਈ ਹੈ।ਕਈ ਰਾਜ ਨੇਤਾ ਸੈਲੀਬ੍ਰੀਟੀਜ਼ ਅਤੇ ਖਿਡਾਰੀਆਂ ਨੇ ਧੋਨੀ ਦੇ ਇਸ ਫੈਸਲੇ ਤੇ ਆਪਣੀ ਆਪਣੀ ਪ੍ਰਤੀਕਿਰਆ ਵਿਖਾਈ ਹੈ।