ਨਵੀਂ ਦਿੱਲੀ - ਟੀਮ ਇੰਡੀਆ ਦੇ ਕਪਤਾਨ ਮਹੇਂਦਰ ਸਿੰਘ ਧੋਨੀ ਦਾ ਪਹਿਲਾ ਪਿਆਰ ਉਨ੍ਹਾਂ ਦੀ ਪਤਨੀ ਸਾਕਸ਼ੀ ਧੋਨੀ ਨਹੀਂ ਬਲਕੀ ਕੋਈ ਹੋਰ ਲੜਕੀ ਸੀ। ਇਸ ਗੱਲ ਦਾ ਖੁਲਾਸਾ ਉਨ੍ਹਾਂ ਦੇ ਜੀਵਨ 'ਤੇ ਆਧਾਰਿਤ ਫਿਲਮ 'ਐਮ.ਐਸ. ਧੋਨੀ - ਦ ਅਨਟੋਲਡ ਸਟੋਰੀ' 'ਚ ਕੀਤਾ ਗਿਆ ਹੈ।
ਜਦ ਧੋਨੀ ਦੀ ਉਮਰ 20 ਸਾਲ ਦੀ ਸੀ ਤਾਂ ਉਸ ਵੇਲੇ ਉਨ੍ਹਾਂ ਦਾ ਅਫੇਅਰ ਇੱਕ ਲੜਕੀ ਨਾਲ ਸੀ। ਖਬਰਾਂ ਅਨੁਸਾਰ ਇਸ ਲੜਕੀ ਦਾ ਨਾਮ ਪ੍ਰਿਯੰਕਾ ਝਾ ਸੀ। ਦੋਨਾ 'ਚ ਇੰਨਾ ਪਿਆਰ ਸੀ ਕਿ ਦੋਨੇ ਵਿਆਹ ਕਰਵਾਉਣਾ ਚਾਹੁੰਦੇ ਸਨ। ਪਰ ਇਸ ਲਵ-ਸਟੋਰੀ ਵਿਚਾਲੇ ਕ੍ਰਿਕਟ ਦੀ ਖੇਡ ਆ ਗਈ। ਇਸੇ ਲਵ-ਸਟੋਰੀ ਦੌਰਾਨ ਧੋਨੀ ਦੇ ਕ੍ਰਿਕਟ ਕਰੀਅਰ ਦੀ ਸ਼ੁਰੂਆਤ ਹੋਈ। ਗਾਂਗੁਲੀ ਦੀ ਟੀਮ 'ਚ ਧੋਨੀ ਨੂੰ ਮੌਕਾ ਮਿਲਿਆ ਅਤੇ ਉਹ ਆਪਣੀ ਖੇਡ 'ਚ ਵਿਅਸਤ ਹੋ ਗਏ। ਪ੍ਰਿਯੰਕਾ ਦੀ ਇੱਕ ਸੜਕ ਦੁਰਘਟਨਾ 'ਚ ਮੌਤ ਹੋ ਗਈ ਸੀ। ਇਸ ਹਾਦਸੇ ਤੋਂ ਬਾਅਦ ਧੋਨੀ ਨੂੰ ਕਾਫੀ ਝਟਕਾ ਲੱਗਾ ਸੀ। ਧੋਨੀ ਨੂੰ ਸੰਭਲਣ 'ਚ ਕਾਫੀ ਸਮਾਂ ਲਗ ਗਿਆ ਸੀ।
ਇਸ ਫਿਲਮ 'ਚ ਧੋਨੀ ਦਾ ਕਿਰਦਾਰ ਸੁਸ਼ਾਂਤ ਸਿੰਘ ਰਾਜਪੂਤ ਨਿਭਾ ਰਹੇ ਹਨ। ਫਿਲਮ 'ਚ ਅਨੁਪਮ ਖੇਰ ਅਤੇ ਕੀਆਰਾ ਅਡਵਾਨੀ ਵਰਗੇ ਕਲਾਕਾਰ ਵੀ ਮੁੱਖ ਭੂਮਿਕਾ 'ਚ ਨਜਰ ਆਉਣਗੇ। ਫਿਲਮ 'ਚ ਕੀਆਰਾ ਆਡਵਾਨੀ ਧੋਨੀ ਦੀ ਪਤਨੀ ਬਣਨ ਜਾ ਰਹੀ ਹੈ। ਫਿਲਮ 'ਐਮ.ਐਸ. ਧੋਨੀ : ਦ ਅਨਟੋਲਡ ਸਟੋਰੀ' ਨੀਰਜ ਪਾਂਡੇ ਦੇ ਨਿਰਦੇਸ਼ਨ 'ਚ ਬਣੀ ਹੈ। ਧੋਨੀ ਦੀ ਐਕਸ ਗਰਲਫਰੈਂਡ ਪ੍ਰਿਯੰਕਾ ਝਾ ਦੇ ਕਿਰਦਾਰ ਨੂੰ ਦਿਸ਼ਾ ਨਿਭਾ ਰਹੀ ਹੈ।