37 ਸਾਲ ਦੇ ਹੋਏ ਧੋਨੀ, ਧੀ ਨਾਲ ਖਿੱਚੀਆਂ ਖੂਬਸੂਰਤ ਤਸਵੀਰਾਂ ਹੋਈਆਂ ਵਾਇਰਲ
ਧੋਨੀ ਨੂੰ ਉਨ੍ਹਾਂ ਦੇ 37ਵੇਂ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।
ਧੋਨੀ ਨੇ ਹਾਲ ਹੀ 'ਚ ਇਕ ਰਿਕਾਰਡ ਆਪਣੇ ਨਾਂ ਦਰਜ ਕਰਵਾਇਆ ਹੈ। ਐਮਐਸ ਧੋਨੀ 500 ਮੈਚ ਖੇਡਣ ਵਾਲੇ ਤੀਜੇ ਭਾਰਤੀ ਬਣ ਗਏ ਹਨ।
ਅੱਜ ਧਨੀ ਆਪਣੇ ਪਰਿਵਾਰ ਤੇ ਟੀਮ ਦੇ ਨਾਲ ਜਨਮ ਦਿਨ ਮਨਾ ਰਹੇ ਹਨ।
ਇਸ ਵੀਡੀਓ 'ਚ ਧੋਨੀ ਪਾਪਾ ਦਾ ਰੋਲ ਬਾਖੂਬੀ ਨਿਭਾਉਂਦੇ ਨਜ਼ਰ ਆ ਰਹੇ ਹਨ।
ਧੋਨੀ ਮੈਚ ਤੋਂ ਬਾਅਦ ਆਪਣੀ ਬੇਟੀ ਜੀਵਾ ਦੇ ਨਾਲ ਅਕਸਰ ਹੀ ਖੁਸ਼ੀ ਦਾ ਇਜ਼ਹਾਰ ਕਰਦੇ ਹਨ
ਏਨਾ ਹੀ ਨਹੀਂ ਧੋਨੀ ਦੀ ਧੀ ਦੇ ਵੀਡੀਓ ਵੀ ਅਕਸਰ ਹੀ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੇ ਰਹਿੰਦੇ ਹਨ।
ਉਹ ਆਪਣੀ ਬੇਟੀ ਜੀਵਾ ਨਾਲ ਅਕਸਰ ਚੰਗਾ ਸਮਾਂ ਬਤੀਤ ਕਰਦੇ ਹਨ।
ਧੋਨੀ ਕ੍ਰਿਕਟ ਦੇ ਨਾਲ-ਨਾਲ ਆਪਣੀ ਨਿੱਜੀ ਜ਼ਿੰਦਗੀ ਨੂੰ ਵੀ ਬਾਖੂਬੀ ਸੰਭਾਲ ਰਹੇ ਹਨ।
ਖਾਸ ਗੱਲ ਇਹ ਹੈ ਕਿ ਧੋਨੀ ਦੀਆਂ ਇਨ੍ਹਾਂ ਤਸਵੀਰਾਂ 'ਤੇ ਪ੍ਰਸ਼ੰਸਕਾਂ ਨੇ ਲੱਖਾਂ ਕਮੈਂਟ ਤੇ ਲਾਈਕ ਕੀਤੇ ਹਨ।
ਧੋਨੀ ਆਪਣੀ ਬੇਟੀ ਨਾਲ ਖੇਡਦਿਆਂ ਬੱਚਿਆਂ ਵਾਂਗ ਹੀ ਵਿਚਰਦੇ ਹਨ।
ਮਹੇਂਦਰ ਸਿੰਘ ਧੋਨੀ ਅਕਸਰ ਆਪਣੀ ਬੇਟੀ ਜੀਵਾ ਦੇ ਨਾਲ ਮਸਤੀ ਕਰਦਿਆਂ ਆਪਣੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਸਾਂਝੀਆਂ ਕਰਦੇ ਰਹਿੰਦੇ ਹਨ।
ਭਾਰਤੀ ਟੀਮ ਦੇ ਸਾਬਕਾ ਕਪਤਾਨ ਮਹੇਂਦਰ ਸਿੰਘ ਧੋਨੀ ਅੱਜ ਆਪਣਾ 37ਵਾਂ ਜਨਮ ਦਿਨ ਮਨਾ ਰਹੇ ਹਨ। ਇਸ ਮੌਕੇ ਦੇਖੋ ਧੋਨੀ ਦੀਆਂ ਉਹ ਤਸਵੀਰਾਂ ਜੋ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਕੀਤੀਆਂ ਖੂਬ ਪਸੰਦ।