ਰਸੂਲ ਦੀ ਦਮਦਾਰ ਗੇਂਦਬਾਜ਼ੀ ਸਦਕਾ ਭਾਰਤ 'ਏ' ਮਜ਼ਬੂਤ
ਭਾਰਤ 'ਏ' ਲਈ ਪਰਵੇਜ਼ ਰਸੂਲ ਨੇ ਸਭ ਤੋਂ ਬੇਹਤਰੀਨ ਗੇਂਦਬਾਜ਼ੀ ਕਰਕੇ ਵਿਖਾਈ। ਰਸੂਲ ਨੇ 10 ਓਵਰਾਂ 'ਚ 38 ਰਨ ਦੇਕੇ 3 ਵਿਕਟ ਝਟਕੇ। ਪ੍ਰਦੀਪ ਸਾਂਗਵਾਨ, ਅਸ਼ੋਕ ਡਿੰਡਾ ਅਤੇ ਨਦੀਮ ਨੂੰ 2-2 ਵਿਕਟ ਹਾਸਿਲ ਹੋਏ। ਸਿਧਾਰਥ ਕੌਲ ਨੇ 6 ਓਵਰਾਂ 'ਚ 31 ਰਨ ਦੇਕੇ 1 ਵਿਕਟ ਹਾਸਿਲ ਕੀਤਾ।
ਭਾਰਤ 'ਏ' ਅਤੇ ਇੰਗਲੈਂਡ ਵਿਚਾਲੇ ਮੁੰਬਈ ਦੇ ਬਰੇਬੌਰਨ ਸਟੇਡੀਅਮ 'ਚ ਖੇਡੇ ਜਾ ਰਹੇ ਅਭਿਆਸ ਵਨਡੇ ਮੈਚ 'ਚ ਇੰਗਲੈਂਡ ਦੀ ਟੀਮ 282 ਰਨ 'ਤੇ ਆਲ ਆਊਟ ਹੋਈ।
ਇੰਗਲੈਂਡ ਦੀ ਟੀਮ ਇੱਕ ਸਮੇਂ 211 ਰਨ 'ਤੇ 9 ਵਿਕਟ ਗਵਾ ਚੁੱਕੀ ਸੀ।
ਇੰਗਲੈਂਡ ਦੀ ਟੀਮ ਨੇ ਬੱਲੇਬਾਜ਼ੀ ਕਰਦਿਆਂ 282 ਰਨ ਬਣਾਏ। ਸਲਾਮੀ ਬੱਲੇਬਾਜ ਐਲੇਕਸ ਹੇਲਸ ਨੇ 51 ਰਨ ਦੀ ਪਾਰੀ ਖੇਡੀ ਜਦਕਿ ਬੇਅਰਸਟੋ ਨੇ 64 ਰਨ ਦਾ ਯੋਗਦਾਨ ਪਾਇਆ।
ਹੇਲਸ ਅਤੇ ਬੇਅਰਸਟੋ ਦੇ ਅਰਧ-ਸੈਂਕੜੇਆਂ ਆਸਰੇ ਇੰਗਲੈਂਡ ਦੀ ਟੀਮ ਮਜਬੂਤ ਸਕੋਰ ਖੜਾ ਕਰਨ 'ਚ ਕਾਮਯਾਬ ਰਹੀ।
ਰਸੂਲ ਦੀ ਦਮਦਾਰ ਗੇਂਦਬਾਜ਼ੀ
ਪਰ ਫਿਰ ਆਦਿਲ ਰਾਸ਼ਿਦ (39) ਅਤੇ ਡੇਵਿਡ ਵਿੱਲੀ (38*) ਨੇ ਮਿਲਕੇ 10ਵੇਂ ਵਿਕਟ ਲਈ 71 ਰਨ ਦੀ ਪਾਰਟਨਰਸ਼ਿਪ ਕੀਤੀ ਅਤੇ ਇੰਗਲੈਂਡ ਨੂੰ ਵੱਡੇ ਸਕੋਰ ਤਕ ਪਹੁੰਚਾ ਦਿੱਤਾ।
ਇੰਗਲੈਂਡ - 282 ਆਲ ਆਊਟ