5100mAh ਬੈਟਰੀ ਤੇ 4GB ਰੈਮ ਵਾਲਾ P2 ਸਮਾਰਟਫੋਨ
Download ABP Live App and Watch All Latest Videos
View In Appਇਸ ਸਮਾਰਟਫੋਨ ਦੀ ਸਭ ਤੋਂ ਵੱਡੀ ਖ਼ਾਸੀਅਤ ਹੈ 5100mAh ਦੀ ਦਮਦਾਰ ਬੈਟਰੀ, ਜੋ ਆਧੁਨਿਕ ਚਾਰਜਿੰਗ ਤਕਨੀਕ ਨਾਲ ਲੈਸ ਹੋਵੇਗੀ। ਫ਼ੋਨ ਵਿੱਚ 2GHz ਸਨੈਪਡ੍ਰੇਗਨ 625 ਚਿਪਸੈੱਟ ਪ੍ਰੋਸੈੱਸਰ ਦਿੱਤਾ ਗਿਆ ਹੈ। lenovo P2 ਇੱਕ ਡਬਲ ਸਿੰਮ ਵਾਲਾ ਸਮਰਾਟ ਫ਼ੋਨ ਹੈ।
ਲੇਨੋਵੋ ਨੇ ਆਪਣਾ ਸਮਾਰਟਫੋਨ P2 ਸਮਾਰਟਫੋਨ ਲਾਂਚ ਕਰ ਦਿੱਤਾ ਹੈ। ਇਹ ਸਮਾਰਟਫੋਨ 2 ਸਟੋਰੇਜ ਵੈਰੀਐਂਟ ‘ਚ ਲਾਂਚ ਕੀਤਾ ਗਿਆ ਹੈ। 3 ਜੀਬੀ ਰੈਮ ਤੇ 32 ਜੀਬੀ ਮੈਮੋਰੀ ਵਾਲੇ ਵੈਰੀਐਂਟ ਦੀ ਕੀਮਤ 16,999 ਰੁਪਏ ਤੇ 4 ਜੀਬੀ ਰੈਮ ਨਾਲ 32 ਜੀਬੀ ਮੈਮੋਰੀ ਵਾਲੇ ਮਾਡਲ ਦੀ ਕੀਮਤ 17,999 ਰੁਪਏ ਹੈ। ਇਸ ਦੀ ਵਿੱਕਰੀ ਫਲਿੱਪਕਾਰਟ ‘ਤੇ ਸ਼ੁਰੂ ਹੋ ਗਈ ਹੈ।
ਇਸ ਡਿਵਾਈਸ ਵਿੱਚ 5.5 ਇੰਚ ਦੀ ਸਕਰੀਨ ਦਿੱਤੀ ਗਈ ਹੈ ਜੋ ਫੁੱਲ ਐਚ.ਡੀ. ਹੈ। ਇਸ ਵਿੱਚ 3 ਜੀਬੀ ਤੇ 4 ਜੀਬੀ ਰੈਮ ਵੈਰੀਅੰਟ ਹੋਵੇਗਾ। ਫ਼ੋਨ ਵਿੱਚ 13 ਮੈਗਾਪਿਕਸਲ ਦਾ ਕੈਮਰਾ ਹੋਵੇਗਾ। ਫ਼ੋਨ ਦੀ ਜੇਕਰ ਮੈਮਰੀ ਦੀ ਗੱਲ ਕਰੀਏ ਤਾਂ ਇਸ ਵਿੱਚ 32 ਜੀਬੀ ਤੇ 64 ਜੀਬੀ ਮੈਮਰੀ ਦੀ ਸਮਰੱਥਾ ਹੋਵੇਗੀ ਤੇ ਇਸ ਨੂੰ 128 ਜੀਬੀ ਤੱਕ ਵਧਾਇਆ ਵੀ ਜਾ ਸਕਦਾ ਹੈ।
- - - - - - - - - Advertisement - - - - - - - - -