ਪੈਰਿਸ - ਬ੍ਰਿਟੇਨ ਦੇ ਸਟਾਰ ਟੈਨਿਸ ਖਿਡਾਰੀ ਐਂਡੀ ਮਰੇ ਨੇ ਸਪੇਨ ਦੇ ਫਰਨੈਂਡੋ ਵਰਡਾਸਕੋ ਨੂੰ ਮਾਤ ਦੇਕੇ ਪੈਰਿਸ ਮਾਸਟਰਸ ਟੂਰਨਾਮੈਂਟ ਦੇ ਤੀਜੇ ਦੌਰ 'ਚ ਐਂਟਰੀ ਕਰ ਲਈ ਹੈ। ਵਿਸ਼ਵ ਦੇ ਦੂਜੀ ਰੈਂਕਿੰਗ ਦੇ ਖਿਡਾਰੀ ਮਰੇ ਨੇ ਬੁਧਵਾਰ ਨੂੰ ਖੇਡੇ ਗਏ ਟੂਰਨਾਮੈਂਟ ਦੇ ਦੂਜੇ ਦੌਰ ਦੇ ਮੈਚ 'ਚ ਵਰਡਾਸਕੋ ਨੂੰ 6-3, 6-7, 7-5 ਦੇ ਫਰਕ ਨਾਲ ਮਾਤ ਦਿੱਤੀ। ਇਹ ਮੈਚ 2 ਘੰਟੇ 29 ਮਿਨਟ ਤਕ ਚੱਲਿਆ।
ਇਸਤੋਂ ਪਹਿਲਾਂ ਇੱਕ ਹੋਰ ਮੁਕਾਬਲੇ 'ਚ ਵਿਸ਼ਵ ਦੇ ਪਹਿਲੇ ਰੈਂਕ ਦੇ ਖਿਡਾਰੀ ਨੋਵਾਕ ਜਾਕੋਵਿਚ ਨੇ ਲੁਗਜ਼ਮਬਰਗ ਦੇ ਗਿਲੇਸ ਮਿਉਲਰ ਨੂੰ ਇੱਕ ਤਰਫਾ ਅੰਦਾਜ਼ 'ਚ ਮਾਤ ਦਿੱਤੀ। ਜਾਕੋਵਿਚ ਨੇ ਆਪਣਾ ਮੈਚ 6-3, 6-4 ਦੇ ਫਰਕ ਨਾਲ ਸਿਧੇ ਸੈਟਾਂ 'ਚ ਜਿੱਤ ਲਿਆ। ਜਾਕੋਵਿਚ ਲਈ ਆਪਣਾ ਜੇਤੂ ਸਿਲਸਿਲਾ ਜਾਰੀ ਰਖਣਾ ਬੇਹਦ ਜਰੂਰੀ ਹੈ ਕਿਉਂਕਿ ਜੇਕਰ ਓਹ ਟੂਰਨਾਮੈਂਟ ਦੇ ਫਾਈਨਲ 'ਚ ਐਂਟਰੀ ਕਰ ਲੈਂਦੇ ਹਨ ਤਾਂ ਓਹ ਵਿਸ਼ਵ ਰੈਂਕਿੰਗ 'ਚ ਚੋਟੀ 'ਤੇ ਬਣੇ ਰਹਿਣਗੇ।
ਦੂਜੇ ਪਾਸੇ ਐਂਡੀ ਮਰੇ ਲਈ ਵੀ ਜਿੱਤ ਦਾ ਸਿਲਸਿਲਾ ਜਾਰੀ ਰਖਣਾ ਜਰੂਰੀ ਹੈ। ਜੇਕਰ ਮਰੇ ਇਸ ਟੂਰਨਾਮੈਂਟ ਦਾ ਖਿਤਾਬ ਆਪਣੇ ਨਾਮ ਕਰ ਲੈਂਦੇ ਹਨ ਤਾਂ ਓਹ ਵਿਸ਼ਵ ਰੈਂਕਿੰਗ 'ਚ ਟਾਪ 'ਤੇ ਪਹੁੰਚ ਜਾਣਗੇ।